ਤਾਜਾ ਖਬਰਾਂ
ਮੌਕੇ ‘ਤੇ ਮੌਜੂਦ ਲੋਕਾਂ ਅਨੁਸਾਰ ਦੋਵੇਂ ਆਗੂਆਂ ਵਿਚਾਲੇ ਪੋਲਿੰਗ ਬੂਥ ਅੰਦਰ ਜਾਣ ਨੂੰ ਲੈ ਕੇ ਵਾਦ-ਵਿਵਾਦ ਹੋਇਆ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦਾਅਵਾ ਕੀਤਾ ਕਿ ਉਹ ਸਵੇਰ ਤੋਂ ਕਿਸੇ ਵੀ ਬੂਥ ਦੇ ਅੰਦਰ ਨਹੀਂ ਗਈਆਂ, ਜਦਕਿ ਉਨ੍ਹਾਂ ਨੇ ਵਿਜੇਇੰਦਰ ਸਿੰਗਲਾ ‘ਤੇ ਬੂਥ ਅੰਦਰ ਦਾਖਲ ਹੋਣ ਦੇ ਦੋਸ਼ ਲਗਾਏ। ਇਸ ਦੌਰਾਨ ਭਰਾਜ ਕਾਫੀ ਨਾਰਾਜ਼ ਨਜ਼ਰ ਆਈਆਂ ਅਤੇ ਉਨ੍ਹਾਂ ਨੇ ਆਪਣੀ ਗੱਲ ਤਿੱਖੇ ਲਹਿਜ਼ੇ ਵਿੱਚ ਰੱਖੀ।
ਮਾਮਲੇ ਦੌਰਾਨ ਭਾਜਪਾ ਆਗੂ ਅਰਵਿੰਦ ਖੰਨਾ ਨੇ ਵੀ ਹਸਤਖੇਪ ਕਰਦਿਆਂ ਵਿਧਾਇਕ ਤੋਂ ਸਥਿਤੀ ਬਾਰੇ ਜਾਣਕਾਰੀ ਲਈ। ਜਦੋਂ ਭਰਾਜ ਨੇ ਦੁਬਾਰਾ ਸਿੰਗਲਾ ‘ਤੇ ਬੂਥ ਅੰਦਰ ਜਾਣ ਦੇ ਦੋਸ਼ ਲਗਾਏ ਤਾਂ ਅਰਵਿੰਦ ਖੰਨਾ ਨੇ ਇਸਨੂੰ “ਮਾੜੀ ਗੱਲ” ਦੱਸਿਆ।
ਇਸ ਘਟਨਾ ਤੋਂ ਬਾਅਦ ਭਵਾਨੀਗੜ੍ਹ ਦਾ ਚੋਣੀ ਮਾਹੌਲ ਹੋਰ ਵੀ ਗਰਮਾ ਗਿਆ ਅਤੇ ਸਿਆਸੀ ਗਲਿਆਰਿਆਂ ਵਿੱਚ ਇਹ ਤਕਰਾਰ ਚਰਚਾ ਦਾ ਕੇਂਦਰ ਬਣੀ ਹੋਈ ਹੈ।
Get all latest content delivered to your email a few times a month.