IMG-LOGO
ਹੋਮ ਰਾਸ਼ਟਰੀ: ਕਰਨਾਟਕਾ ਦੀ ਸਿਆਸਤ ‘ਚ ਵੱਡਾ ਉਲਟਫੇਰ; ਸਿੱਧਾਰਮਈਆ ਨੇ CM ਅਹੁਦੇ...

ਕਰਨਾਟਕਾ ਦੀ ਸਿਆਸਤ ‘ਚ ਵੱਡਾ ਉਲਟਫੇਰ; ਸਿੱਧਾਰਮਈਆ ਨੇ CM ਅਹੁਦੇ ਤੋਂ ਦਿੱਤਾ ਅਸਤੀਫਾ, ਡੀਕੇ ਸ਼ਿਵਕੁਮਾਰ ਸੰਭਾਲਣਗੇ ਕਮਾਨ

Admin User - May 28, 2026 03:52 PM
IMG

ਕਰਨਾਟਕ ਦੀ ਸਿਆਸਤ ਵਿੱਚ ਵੀਰਵਾਰ ਨੂੰ ਵੱਡਾ ਰਾਜਨੀਤਿਕ ਮੋੜ ਆ ਗਿਆ, ਜਦੋਂ ਕਾਂਗਰਸ ਦੇ ਸੀਨੀਅਰ ਨੇਤਾ ਸਿੱਧਾਰਮਈਆ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪਦੇ ਹੋਏ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਡੀਕੇ ਸ਼ਿਵਕੁਮਾਰ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲਣਗੇ। ਇਸ ਨਾਲ ਕਾਂਗਰਸ ਅੰਦਰ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਲੀਡਰਸ਼ਿਪ ਦੀ ਖਿੱਚਤਾਣ ਦਾ ਅੰਤ ਹੋ ਗਿਆ ਹੈ।

ਸਿੱਧਾਰਮਈਆ ਅਤੇ ਡੀਕੇ ਸ਼ਿਵਕੁਮਾਰ ਵਿਚਕਾਰ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਲੰਮੇ ਸਮੇਂ ਤੋਂ ਅੰਦਰੂਨੀ ਤਣਾਅ ਚੱਲ ਰਿਹਾ ਸੀ, ਜਿਸ ਨੇ ਕਈ ਵਾਰ ਸਰਕਾਰ ਅਤੇ ਪਾਰਟੀ ਦੋਵਾਂ ਲਈ ਅਸਹਜ ਸਥਿਤੀਆਂ ਪੈਦਾ ਕੀਤੀਆਂ। ਆਖ਼ਰਕਾਰ ਕਾਂਗਰਸ ਹਾਈਕਮਾਨ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ।

ਅਸਤੀਫੇ ਦੇ ਐਲਾਨ ਮਗਰੋਂ ਭਾਵੁਕ ਮਾਹੌਲ ਦੇਖਣ ਨੂੰ ਮਿਲਿਆ। ਸਿੱਧਾਰਮਈਆ ਦੇ ਕਈ ਸਮਰਥਕ ਉਨ੍ਹਾਂ ਨੂੰ ਮਿਲਦੇ ਸਮੇਂ ਰੋ ਪਏ ਅਤੇ ਕੁਝ ਨੇ ਉਨ੍ਹਾਂ ਦੇ ਪੈਰ ਛੂਹ ਕੇ ਆਪਣਾ ਸਤਿਕਾਰ ਪ੍ਰਗਟਾਇਆ। ਦੂਜੇ ਪਾਸੇ ਕਰਨਾਟਕ ਕਾਂਗਰਸ ਨੇ ਵੀ ਪਾਰਟੀ ਦੀ ਏਕਤਾ ਦਰਸਾਉਂਦਿਆਂ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸਿੱਧਾਰਮਈਆ ਅਤੇ ਸ਼ਿਵਕੁਮਾਰ ਦੀਆਂ ਇਕੱਠੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਪਾਰਟੀ ਨੇ ਲਿਖਿਆ ਕਿ “ਏਕਤਾ ਹੀ ਸਾਡੀ ਤਾਕਤ ਹੈ ਅਤੇ ਲੋਕ ਸੇਵਾ ਲਈ ਸਾਡੀ ਵਚਨਬੱਧਤਾ ਹਮੇਸ਼ਾ ਕਾਇਮ ਰਹੇਗੀ।”

ਸੂਤਰਾਂ ਮੁਤਾਬਕ, ਦਿੱਲੀ ਵਿੱਚ ਕਾਂਗਰਸ ਹਾਈਕਮਾਨ ਨਾਲ ਹੋਈਆਂ ਲਗਾਤਾਰ ਮੀਟਿੰਗਾਂ ਦੌਰਾਨ ਸਿੱਧਾਰਮਈਆ ਨੂੰ ਅਹੁਦਾ ਛੱਡਣ ਲਈ ਮਨਾਇਆ ਗਿਆ। ਇਸ ਦੇ ਬਦਲੇ ਉਨ੍ਹਾਂ ਨੂੰ ਰਾਜ ਸਭਾ ਸੀਟ ਸਮੇਤ ਕੁਝ ਹੋਰ ਰਾਜਨੀਤਿਕ ਭਰੋਸੇ ਦਿੱਤੇ ਜਾਣ ਦੀਆਂ ਚਰਚਾਵਾਂ ਵੀ ਸਾਹਮਣੇ ਆ ਰਹੀਆਂ ਹਨ।

ਪਿਛਲੇ ਦੋ ਦਿਨਾਂ ਦੌਰਾਨ ਸਿੱਧਾਰਮਈਆ ਅਤੇ ਡੀਕੇ ਸ਼ਿਵਕੁਮਾਰ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕੇਸੀ ਵੇਣੂਗੋਪਾਲ ਨਾਲ ਵੱਖ-ਵੱਖ ਅਤੇ ਸਾਂਝੀਆਂ ਮੀਟਿੰਗਾਂ ਕੀਤੀਆਂ। ਭਾਵੇਂ ਅਧਿਕਾਰਕ ਤੌਰ ‘ਤੇ ਇਹ ਮੀਟਿੰਗਾਂ ਰਾਜ ਸਭਾ ਚੋਣਾਂ ਸਬੰਧੀ ਦੱਸੀਆਂ ਗਈਆਂ, ਪਰ ਅੰਦਰੂਨੀ ਤੌਰ ‘ਤੇ ਕਰਨਾਟਕ ਦੇ ਨੇਤ੍ਰਿਤਵ ਬਦਲਾਅ ‘ਤੇ ਹੀ ਚਰਚਾ ਕੇਂਦਰਿਤ ਰਹੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.