ਤਾਜਾ ਖਬਰਾਂ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਉਦਯੋਗ ਅਤੇ ਵਪਾਰ ਵਿੰਗ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ 67 ਵਿਧਾਨ ਸਭਾ ਹਲਕਿਆਂ ਲਈ ਵਪਾਰੀ ਵਰਗ ਦੇ ਹਲਕਾ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਇਹ ਨਿਯੁਕਤੀਆਂ ਉਦਯੋਗ ਅਤੇ ਵਪਾਰ ਵਿੰਗ ਦੇ ਪ੍ਰਧਾਨ ਐਨ. ਕੇ. ਸ਼ਰਮਾ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਕੀਤੀਆਂ ਗਈਆਂ ਹਨ।
ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਜਾਣਕਾਰੀ ਅਨੁਸਾਰ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਨਵੇਂ ਨਿਯੁਕਤ ਕੀਤੇ ਗਏ ਹਲਕਾ ਪ੍ਰਧਾਨਾਂ ਵਿੱਚ ਵਪਾਰੀ ਭਾਈਚਾਰੇ ਦੇ ਸਰਗਰਮ, ਮਿਹਨਤੀ ਅਤੇ ਪਾਰਟੀ ਪ੍ਰਤੀ ਸਮਰਪਿਤ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਤਾਂ ਜੋ ਜ਼ਮੀਨੀ ਪੱਧਰ ’ਤੇ ਵਪਾਰੀਆਂ ਨਾਲ ਪਾਰਟੀ ਦਾ ਸੰਪਰਕ ਹੋਰ ਮਜ਼ਬੂਤ ਬਣ ਸਕੇ।
ਜਾਰੀ ਕੀਤੀ ਗਈ ਸੂਚੀ ਵਿੱਚ ਅਟਾਰੀ ਤੋਂ ਅਮਨ ਕੁਮਾਰ, ਬਾਬਾ ਬਕਾਲਾ ਤੋਂ ਕੁਲਵੰਤ ਸਿੰਘ ਰੰਧਾਵਾ, ਅੰਮ੍ਰਿਤਸਰ ਪੱਛਮੀ ਤੋਂ ਰਵੀ ਸ਼ਰਮਾ, ਰਾਮਪੁਰਾ ਫੂਲ ਤੋਂ ਗੁਰਤੇਜ਼ ਸਿੰਘ ਚਾਨੀ, ਮੌੜ ਤੋਂ ਕ੍ਰਿਸ਼ਨ ਕੁਮਾਰ ਡਾਇਲ, ਭੁੱਚੋ ਮੰਡੀ ਤੋਂ ਮਨਮਿੰਦਰ ਸਿੰਘ ਗੋਲਡੀ, ਬਰਨਾਲਾ ਤੋਂ ਨੀਰਜ ਗਰਗ, ਭਦੌੜ ਤੋਂ ਸੁਰੇਸ਼ ਕੁਮਾਰ, ਮਹਿਲ ਕਲਾਂ ਤੋਂ ਸੰਦੀਪ ਕੁਮਾਰ, ਜਲਾਲਾਬਾਦ ਤੋਂ ਸੁਭਾਸ਼ ਚੰਦਰ ਅਤੇ ਬੱਲੂਆਣਾ ਤੋਂ ਬੂਟਾ ਸਿੰਘ ਝੂਰੜ ਖੇੜਾ ਸਮੇਤ ਕਈ ਹੋਰ ਆਗੂਆਂ ਨੂੰ ਹਲਕਾ ਪ੍ਰਧਾਨ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ, ਬੱਸੀ ਪਠਾਣਾ, ਗੁਰੂ ਹਰਸਹਾਏ, ਜ਼ੀਰਾ, ਜੈਤੋ, ਗੁਰਦਾਸਪੁਰ, ਕਾਦੀਆਂ, ਬਟਾਲਾ, ਦੀਨਾਨਗਰ, ਹੁਸ਼ਿਆਰਪੁਰ, ਟਾਂਡਾ, ਜਲੰਧਰ, ਕਪੂਰਥਲਾ, ਫਗਵਾੜਾ, ਲੁਧਿਆਣਾ, ਮੋਗਾ, ਮਾਨਸਾ, ਸਰਦੂਲਗੜ੍ਹ, ਮੁਕਤਸਰ ਸਾਹਿਬ, ਲੰਬੀ, ਗਿੱਦੜਬਾਹਾ, ਮੋਹਾਲੀ, ਮਲੇਰਕੋਟਲਾ, ਪਟਿਆਲਾ, ਰਾਜਪੁਰਾ, ਪਠਾਨਕੋਟ, ਰੂਪਨਗਰ, ਅਨੰਦਪੁਰ ਸਾਹਿਬ, ਬਲਾਚੌਰ, ਸੰਗਰੂਰ, ਧੂਰੀ, ਦਿੜਬਾ, ਲਹਿਰਾਗਾਗਾ ਅਤੇ ਤਰਨਤਾਰਨ ਸਮੇਤ ਵੱਖ-ਵੱਖ ਹਲਕਿਆਂ ਲਈ ਵੀ ਵਪਾਰੀ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਪਾਰਟੀ ਆਗੂਆਂ ਮੁਤਾਬਕ ਇਹ ਨਿਯੁਕਤੀਆਂ ਆਉਣ ਵਾਲੇ ਸਮੇਂ ਵਿੱਚ ਵਪਾਰ ਵਿੰਗ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ, ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਾਰਟੀ ਪੱਧਰ ’ਤੇ ਉਠਾਉਣ ਅਤੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਸ਼੍ਰੋਮਣੀ ਅਕਾਲੀ ਦਲ ਨੇ ਉਮੀਦ ਜਤਾਈ ਹੈ ਕਿ ਨਵੇਂ ਹਲਕਾ ਪ੍ਰਧਾਨ ਆਪਣੇ-ਆਪਣੇ ਖੇਤਰਾਂ ਵਿੱਚ ਵਪਾਰੀ ਵਰਗ ਨੂੰ ਪਾਰਟੀ ਨਾਲ ਜੋੜਨ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਸਰਗਰਮੀ ਨਾਲ ਕੰਮ ਕਰਨਗੇ।
Get all latest content delivered to your email a few times a month.