ਤਾਜਾ ਖਬਰਾਂ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਸੀਡ ਗ੍ਰਾਂਟ ਵੰਡੀਆਂ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨੌਜਵਾਨ ਉੱਦਮੀਆਂ ਨੂੰ 'ਸੀਡ ਗ੍ਰਾਂਟ' (Seed Grant) ਵੰਡ ਕੇ ਉਨ੍ਹਾਂ ਦੇ ਕਾਰੋਬਾਰੀ ਸੁਪਨਿਆਂ ਨੂੰ ਨਵੀਂ ਉਡਾਣ ਦਿੱਤੀ। ਪੰਜਾਬ ਹੁਣ ਸਿੱਖਿਆ ਦੇ ਨਾਲ-ਨਾਲ ਇੱਕ ਮੋਹਰੀ 'ਸਟਾਰਟਅੱਪ ਹੱਬ' ਵੀ ਬਣ ਰਿਹਾ ਹੈ।
ਇਸ ਦੇ ਨਾਲ ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਵੀ ਛੋਟੇ ਆਈਡੀਏ ਤੋਂ ਸ਼ੁਰੂ ਹੋਈਆਂ ਸਨ। ਇਹ ਗ੍ਰਾਂਟ ਸਿਰਫ਼ ਮਾਲੀ ਮਦਦ ਨਹੀਂ, ਸਗੋਂ ਨੌਜਵਾਨਾਂ ਦੇ ਕਾਰੋਬਾਰੀ ਜੋਖਮ ਨੂੰ ਘਟਾਉਣ ਦਾ ਇੱਕ ਜ਼ਰੀਆ ਹੈ, ਤਾਂ ਜੋ ਪੈਸੇ ਦੀ ਘਾਟ ਕਾਰਨ ਕੋਈ ਸ਼ਾਨਦਾਰ ਆਈਡੀਆ ਦਮ ਨਾ ਤੋੜੇ। ਹੁਣ ਨੌਜਵਾਨ ਰੁਜ਼ਗਾਰ ਮੰਗਣ ਵਾਲੇ ਨਹੀਂ, ਸਗੋਂ ਰੁਜ਼ਗਾਰ ਦੇਣ ਵਾਲੇ ਬਣਨ। ਤੁਹਾਡੇ ਛੋਟੇ ਆਈਡੀਏ ਨੂੰ ਕੱਲ੍ਹ ਦਾ ਵੱਡਾ ਕਾਰੋਬਾਰ ਬਣਾਉਣ ਲਈ 'ਤੁਹਾਡੀ ਸਰਕਾਰ' ਨਿਰੋਲ ਇਮਾਨਦਾਰੀ ਨਾਲ ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ
Get all latest content delivered to your email a few times a month.