IMG-LOGO
ਹੋਮ ਪੰਜਾਬ: ਐਸ.ਟੀ.ਸੀ. ਵੱਲੋਂ ਵੀ.ਵੀ.ਆਈ.ਪੀ. ਨਾਲ ਤਾਇਨਾਤ ਡਰਾਈਵਰਾਂ ਨੂੰ ਵਿਗਿਆਨਕ ਡਰਾਈਵਿੰਗ ਸਿਖਲਾਈ

ਐਸ.ਟੀ.ਸੀ. ਵੱਲੋਂ ਵੀ.ਵੀ.ਆਈ.ਪੀ. ਨਾਲ ਤਾਇਨਾਤ ਡਰਾਈਵਰਾਂ ਨੂੰ ਵਿਗਿਆਨਕ ਡਰਾਈਵਿੰਗ ਸਿਖਲਾਈ

Admin User - Jun 12, 2026 09:12 PM
IMG

ਚੰਡੀਗੜ੍ਹ, 12 ਜੂਨ- ਸਟੇਟ ਟ੍ਰਾਂਸਪੋਰਟ ਕਮਿਸ਼ਨਰ (ਐਸ.ਟੀ.ਸੀ.), ਪੰਜਾਬ ਦੇ ਦਫ਼ਤਰ ਵੱਲੋਂ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਹੋਰ ਵੀ.ਆਈ.ਪੀਆਂ. ਨਾਲ ਤਾਇਨਾਤ ਟ੍ਰਾਂਸਪੋਰਟ ਵਿਭਾਗ ਦੇ ਲਗਭਗ 200 ਡਰਾਈਵਰਾਂ ਲਈ ਇੱਕ ਵਿਸ਼ੇਸ਼ ਸਿਖਲਾਈ ਕੈਂਪ ਦਾ ਪ੍ਰਬੰਧ ਕੀਤਾ ਗਿਆ।

ਸੈਕਟਰ 17 ਸਥਿਤ ਮੁੱਖ ਦਫ਼ਤਰ ਵਿਖੇ ਕਰਵਾਏ ਗਏ ਇਸ ਉਪਰਾਲੇ ਦਾ ਉਦੇਸ਼ ਰਵਾਇਤੀ ਡਰਾਈਵਿੰਗ ਆਦਤਾਂ ਨੂੰ ਵਿਗਿਆਨਕ ਆਧਾਰਿਤ, ਬਚਾਅ ਪੱਖੀ ਸੜਕ ਸੁਰੱਖਿਆ ਹੁਨਰਾਂ ਵਿੱਚ ਤਬਦੀਲ ਕਰਨਾ ਸੀ। “ਹੁਨਰ-ਆਧਾਰਿਤ ਡਰਾਈਵਿੰਗ ਤੋਂ ਵਿਗਿਆਨਕ ਗਿਆਨ ਤੱਕ ਅਤੇ ਆਤਮ-ਵਿਸ਼ਵਾਸ ਤੋਂ ਚੌਕਸੀ ਤੇ ਕੁਸ਼ਲਤਾ ਤੱਕ”  ਦੇ ਮੁੱਖ ਵਿਸ਼ੇ ਤਹਿਤ, ਇਸ ਪ੍ਰੋਗਰਾਮ ਦਾ ਉਦੇਸ਼ ਡਰਾਈਵਰਾਂ ਨੂੰ ਬਹੁਤ ਜ਼ਿਆਦਾ ਦਬਾਅ ਅਤੇ ਐਮਰਜੈਂਸੀ ਸਥਿਤੀਆਂ ਲਈ ਤਿਆਰ ਕਰਨਾ ਸੀ।

ਇਸ ਸਿਖਲਾਈ ਦੌਰਾਨ ਡਿਫੈਂਸਿਵ ਡਰਾਈਵਿੰਗ 'ਤੇ ਜ਼ੋਰ ਦਿੱਤਾ ਗਿਆ ਤਾਂ ਜੋ ਡਰਾਈਵਰਾਂ ਦੀ ਮਾਨਸਿਕਤਾ ਨੂੰ ਪਹਿਲਾਂ ਤੋਂ ਹੀ ਜੋਖਮ ਪ੍ਰਬੰਧਨ, ਸੜਕੀ ਖ਼ਤਰਿਆਂ ਦੀ ਤੁਰੰਤ ਪਛਾਣ ਅਤੇ ਤਤਕਾਲ ਐਮਰਜੈਂਸੀ ਪ੍ਰਤੀਕਿਰਿਆ ਪ੍ਰੋਟੋਕੋਲ ਵੱਲ ਮੋੜਿਆ ਜਾ ਸਕੇ। ਇਸ ਤੋਂ ਇਲਾਵਾ, ਮਨੁੱਖੀ ਗਲਤੀਆਂ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਵੱਡੇ ਪੱਧਰ 'ਤੇ ਘਟਾਉਣ ਲਈ ਡਰਾਈਵਰਾਂ ਦੇ ਮਨੋਵਿਗਿਆਨ ਅਤੇ ਵਿਵਹਾਰਕ ਤਬਦੀਲੀਆਂ 'ਤੇ ਵਿਸ਼ੇਸ਼ ਸੈਸ਼ਨ ਲਗਾਏ ਗਏ


ਇਸ ਪ੍ਰੋਗਰਾਮ ਦੀ ਮਹੱਤਤਾ 'ਤੇ ਚਾਨਣਾ ਪਾਉਂਦਿਆਂ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਕਿਹਾ, "ਇਹ ਸਿਖਲਾਈ ਸਾਡੇ ਡਰਾਈਵਰਾਂ ਨੂੰ ਨਾ ਸਿਰਫ਼ ਤਕਨੀਕੀ ਤੌਰ 'ਤੇ ਮਜ਼ਬੂਤ ਬਣਾਉਣ, ਸਗੋਂ ਮਾਨਸਿਕ ਤੌਰ 'ਤੇ ਚੇਤੰਨ ਅਤੇ ਅਚਾਨਕ ਪੈਦਾ ਹੋਣ ਵਾਲੀਆਂ ਸਥਿਤੀਆਂ ਨਾਲ ਨਜਿੱਠਣ ਦੇ ਯੋਗ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।"

ਇਹ ਪ੍ਰੋਗਰਾਮ ਟਰਾਂਸਪੋਰਟ ਵਿਭਾਗ ਦੇ ਸਕੱਤਰ ਵਰੁਣ ਰੂਜਮ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਦਾ ਪ੍ਰਬੰਧ ਆਰ.ਟੀ.ਏ. ਸਕੱਤਰ ਰਨਪ੍ਰੀਤ ਸਿੰਘ ਵੱਲੋਂ ਕੀਤਾ ਗਿਆ, ਅਤੇ ਇਸ ਵਿੱਚ 'ਜ਼ੀਰੋ ਐਕਸੀਡੈਂਟ' ਐਨ.ਜੀ.ਓ. ਦੇ ਕੌਮੀ ਪੁਰਸਕਾਰ ਜੇਤੂ ਹਰਪ੍ਰੀਤ ਸਿੰਘ ਵੱਲੋਂ ਮਾਹਿਰ ਵਜੋਂ ਸੈਸ਼ਨ ਲਏ ਗਏ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.