IMG-LOGO
ਹੋਮ ਪੰਜਾਬ: IPL 2027: ਗਰਮੀ ਤੋਂ ਬਚਾਅ ਲਈ BCCI ਦਾ ਵੱਡਾ ਫੈਸਲਾ,...

IPL 2027: ਗਰਮੀ ਤੋਂ ਬਚਾਅ ਲਈ BCCI ਦਾ ਵੱਡਾ ਫੈਸਲਾ, 10 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ ਟੂਰਨਾਮੈਂਟ; ਮੈਚਾਂ ਦੀ ਗਿਣਤੀ 'ਚ ਨਹੀਂ ਹੋਵੇਗਾ ਕੋਈ...

Admin User - Jun 18, 2026 01:33 PM
IMG

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਗਾਮੀ IPL 2027 ਦੇ ਸ਼ਡਿਊਲ ਨੂੰ ਲੈ ਕੇ ਆਪਣੀ ਰਣਨੀਤੀ ਦਾ ਖੁਲਾਸਾ ਕੀਤਾ ਹੈ। ਟੂਰਨਾਮੈਂਟ ਦੇ 20ਵੇਂ ਸੀਜ਼ਨ ਨੂੰ ਸਫ਼ਲ ਬਣਾਉਣ ਅਤੇ ਖਿਡਾਰੀਆਂ-ਦਰਸ਼ਕਾਂ ਨੂੰ ਸਖ਼ਤ ਗਰਮੀ ਤੋਂ ਬਚਾਉਣ ਲਈ ਬੋਰਡ ਇਸ ਨੂੰ ਸਮੇਂ ਤੋਂ ਪਹਿਲਾਂ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।


BCCI ਦੇ ਸਕੱਤਰ ਦੇਵਜੀਤ ਸੈਕੀਆ ਨੇ ਪੀ.ਟੀ.ਆਈ. ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਟੂਰਨਾਮੈਂਟ ਨੂੰ 10 ਮਾਰਚ ਤੋਂ ਸ਼ੁਰੂ ਕਰਕੇ 15 ਮਈ ਤੱਕ ਸਮਾਪਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 15 ਮਈ ਤੋਂ ਬਾਅਦ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮੀ ਦਾ ਪ੍ਰਕੋਪ ਕਾਫੀ ਵੱਧ ਜਾਂਦਾ ਹੈ, ਜਿਸ ਕਾਰਨ ਮੈਚਾਂ ਨੂੰ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰਨਾ ਬੋਰਡ ਦੀ ਪਹਿਲ ਹੈ।


ਪਿਛਲੇ ਕੁਝ ਸਮੇਂ ਤੋਂ ਖੇਡ ਪ੍ਰੇਮੀਆਂ ਵਿੱਚ ਇਹ ਚਰਚਾ ਸੀ ਕਿ ਆਉਣ ਵਾਲੇ ਸੀਜ਼ਨ ਵਿੱਚ IPL ਮੈਚਾਂ ਦੀ ਗਿਣਤੀ 74 ਤੋਂ ਵਧਾ ਕੇ 94 ਕੀਤੀ ਜਾ ਸਕਦੀ ਹੈ। ਹਾਲਾਂਕਿ, ਦੇਵਜੀਤ ਸੈਕੀਆ ਨੇ ਇਨ੍ਹਾਂ ਸਾਰੀਆਂ ਅਟਕਲਾਂ 'ਤੇ ਫੁੱਲਸਟਾਪ ਲਗਾ ਦਿੱਤਾ ਹੈ। ਉਨ੍ਹਾਂ ਸਾਫ਼ ਕਿਹਾ ਕਿ ਫਿਲਹਾਲ BCCI ਦਾ ਅਜਿਹਾ ਕੋਈ ਇਰਾਦਾ ਨਹੀਂ ਹੈ ਅਤੇ ਆਗਾਮੀ ਸੀਜ਼ਨ ਵਿੱਚ ਵੀ ਪਹਿਲਾਂ ਵਾਂਗ ਹੀ 74 ਮੈਚ ਖੇਡੇ ਜਾਣਗੇ।


ਜ਼ਿਕਰਯੋਗ ਹੈ ਕਿ ਇਸ ਸਾਲ (2026) ਵਿੱਚ IPL 28 ਮਾਰਚ ਨੂੰ ਸ਼ੁਰੂ ਹੋਇਆ ਸੀ ਅਤੇ ਫਾਈਨਲ 31 ਮਈ ਨੂੰ ਖੇਡਿਆ ਗਿਆ ਸੀ। ਉਸ ਦੌਰਾਨ ਗਰਮੀ ਦਾ ਅਸਰ ਸਪੱਸ਼ਟ ਤੌਰ 'ਤੇ ਦੇਖਣ ਨੂੰ ਮਿਲਿਆ ਸੀ, ਜਿਸ ਨਾਲ ਖਿਡਾਰੀਆਂ ਦੀ ਫਿਟਨੈੱਸ ਅਤੇ ਮੈਦਾਨੀ ਸਥਿਤੀਆਂ 'ਤੇ ਅਸਰ ਪਿਆ ਸੀ। ਉਸੇ ਤਜਰਬੇ ਤੋਂ ਸਬਕ ਲੈਂਦਿਆਂ ਹੋਇਆਂ ਹੀ BCCI ਨੇ 2027 ਦੇ ਸੀਜ਼ਨ ਨੂੰ ਪਹਿਲਾਂ ਹੀ ਸਮਾਪਤ ਕਰਨ ਦਾ ਇਹ ਅਹਿਮ ਫੈਸਲਾ ਲਿਆ ਹੈ ਤਾਂ ਜੋ ਮੌਸਮ ਦੀ ਮਾਰ ਤੋਂ ਬਚਿਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.