IMG-LOGO
ਹੋਮ ਅੰਤਰਰਾਸ਼ਟਰੀ: ਪਾਕਿਸਤਾਨ: ਮਰਦਾਨ ਦੇ ਗੁਰਦੁਆਰਾ ਸਿੰਘ ਸਭਾ ‘ਚ ਹੋਏ ਦੋਹਰੇ ਕਤਲਕਾਂਡ...

ਪਾਕਿਸਤਾਨ: ਮਰਦਾਨ ਦੇ ਗੁਰਦੁਆਰਾ ਸਿੰਘ ਸਭਾ ‘ਚ ਹੋਏ ਦੋਹਰੇ ਕਤਲਕਾਂਡ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ; ਅੱਤਵਾਦੀ ਸਬੰਧਾਂ ਦੇ ਨਹੀਂ ਮਿਲੇ ਸਬੂਤ

Admin User - Jun 19, 2026 11:23 AM
IMG

ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਮਰਦਾਨ ਸ਼ਹਿਰ ਸਥਿਤ ਪੰਚਾਇਤੀ ਗੁਰਦੁਆਰਾ ਸਿੰਘ ਸਭਾ ਵਿੱਚ ਵਾਪਰੇ ਦੋਹਰੇ ਕਤਲਕਾਂਡ (Double Murder) ਦੇ ਮਾਮਲੇ ਵਿੱਚ ਉੱਥੋਂ ਦੀ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਖ਼ੂਨੀ ਕਾਂਡ ਦੇ ਮੁੱਖ ਮੁਲਜ਼ਮ ਨੂੰ ਦਬੋਚ ਲਿਆ ਹੈ। ਮਰਦਾਨ ਦੇ ਜ਼ਿਲ੍ਹਾ ਪੁਲਿਸ ਮੁਖੀ (DPO) ਮਸੂਦ ਅਹਿਮਦ ਨੇ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਟੀਮਾਂ ਨੇ ਆਧੁਨਿਕ ਫੋਰੈਂਸਿਕ ਵਿਗਿਆਨ, ਤਕਨੀਕੀ ਸਬੂਤਾਂ ਅਤੇ ਪੇਸ਼ੇਵਰ ਜਾਂਚ ਪ੍ਰਣਾਲੀ ਦੀ ਮਦਦ ਨਾਲ ਮੁਲਜ਼ਮ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਹੈ।


ਪੁਲਿਸ ਰਿਕਾਰਡ ਮੁਤਾਬਕ ਇਹ ਮਾਮਲਾ ਗੱਜੂਖਾਨ ਸ਼ਾਹੀਨ ਕਲੋਨੀ (ਨੰਬਰ 2) ਦੇ ਨਿਵਾਸੀ ਅਮਰਜੀਤ ਲਾਲ ਪੁੱਤਰ ਜੀਵਨ ਲਾਲ ਦੀ ਅਧਿਕਾਰਤ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਸੀ।


ਇਸ ਮੰਦਭਾਗੀ ਘਟਨਾ ਵਿੱਚ ਜਾਨ ਗਵਾਉਣ ਵਾਲੇ ਵਿਅਕਤੀਆਂ ਦੀ ਪਛਾਣ ਜਗਨਨਾਥ ਪੁੱਤਰ ਹਰੀ ਰਾਮ ਅਤੇ ਉਨ੍ਹਾਂ ਦੀ ਪਤਨੀ ਆਸ਼ਾਵੰਤੀ ਵਜੋਂ ਹੋਈ ਸੀ, ਜੋ ਮਰਦਾਨ ਦੇ ਬਾਬੂ ਮੁਹੱਲਾ ਦੇ ਰਹਿਣ ਵਾਲੇ ਸਨ। ਪੁਲਿਸ ਹਿਰਾਸਤ ਵਿੱਚ ਲਏ ਗਏ ਕਥਿਤ ਕਾਤਲ ਦੀ ਸ਼ਨਾਖ਼ਤ ਸ਼ੇਰ ਸ਼ਾਹ ਪੁੱਤਰ ਨਾਦਰ ਸ਼ਾਹ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਅਮਾਜ਼ੂ ਗੜ੍ਹੀ ਦਾ ਰਹਿਣ ਵਾਲਾ ਹੈ ਅਤੇ ਅੱਜਕੱਲ੍ਹ ਇਰਾਨਾਬਾਦ ਵਿਖੇ ਰਹਿ ਰਿਹਾ ਸੀ।


ਡੀ.ਪੀ.ਓ. ਮਸੂਦ ਅਹਿਮਦ ਨੇ ਸਾਫ਼ ਕੀਤਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅੱਤਵਾਦ ਵਿਰੋਧੀ ਵਿਭਾਗ (CTD) ਅਤੇ ਉੱਚ ਅਧਿਕਾਰੀਆਂ ਦੀ ਇੱਕ ਸਾਂਝੀ ਜਾਂਚ ਕਮੇਟੀ ਬਣਾਈ ਗਈ ਸੀ।


ਹੁਣ ਤੱਕ ਦੀ ਮੁੱਢਲੀ ਪੁੱਛਗਿੱਛ ਅਤੇ ਫੋਰੈਂਸਿਕ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਫੜੇ ਗਏ ਮੁਲਜ਼ਮ ਸ਼ੇਰ ਸ਼ਾਹ ਦੇ ਕਿਸੇ ਵੀ ਪਾਬੰਦੀਸ਼ੁਦਾ ਸੰਗਠਨ, ਅੱਤਵਾਦੀ ਸਮੂਹ ਜਾਂ ਕਿਸੇ ਸੰਗਠਿਤ ਅਪਰਾਧਿਕ ਨੈੱਟਵਰਕ ਨਾਲ ਜੁੜੇ ਹੋਣ ਦੇ ਕੋਈ ਸਬੂਤ ਨਹੀਂ ਮਿਲੇ ਹਨ।


ਪੁਲਿਸ ਮੁਖੀ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਮੁਲਜ਼ਮ ਨੇ ਕਤਲ ਦੀ ਇਸ ਘਟਨਾ ਪਿੱਛੇ ਆਪਣਾ ਕੁਝ ਨਿੱਜੀ ਕਾਰਨ ਅਤੇ ਪੱਖ ਪ੍ਰਗਟ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਇਸ ਬਿਆਨ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.