IMG-LOGO
ਹੋਮ ਪੰਜਾਬ, ਰਾਸ਼ਟਰੀ, ਨਿਊਯਾਰਕ ਦੇ ਸੈਂਟਰਲ ਪਾਰਕ 'ਚ ਪਠਾਨਕੋਟ ਦੇ 18 ਸਾਲਾ ਨੌਜਵਾਨ...

ਨਿਊਯਾਰਕ ਦੇ ਸੈਂਟਰਲ ਪਾਰਕ 'ਚ ਪਠਾਨਕੋਟ ਦੇ 18 ਸਾਲਾ ਨੌਜਵਾਨ ਦੀ ਦਰਦਨਾਕ ਮੌਤ, ਘੋੜਾ-ਗੱਡੀ ਪਲਟਣ ਨਾਲ ਗਈ ਜਾਨ

Admin User - Jun 19, 2026 07:11 PM
IMG

ਪਠਾਨਕੋਟ ਦੇ ਇੱਕ ਪ੍ਰਸਿੱਧ ਕਾਰੋਬਾਰੀ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਅਮਰੀਕਾ ਦੀ ਸੈਰ ਲਈ ਗਏ ਉਨ੍ਹਾਂ ਦੇ 18 ਸਾਲਾ ਪੁੱਤਰ ਰੋਮਾਂਚ ਮਹਾਜਨ ਦੀ ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਵਾਪਰੇ ਇੱਕ ਭਿਆਨਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਰੋਮਾਂਚ ਆਪਣੇ ਮਾਤਾ-ਪਿਤਾ ਨਾਲ ਪਹਿਲੀ ਵਾਰ ਅਮਰੀਕਾ ਘੁੰਮਣ ਗਿਆ ਸੀ ਅਤੇ ਪਰਿਵਾਰ ਦੇ ਨਾਲ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀ ਦੀ ਸਵਾਰੀ ਦਾ ਆਨੰਦ ਮਾਣ ਰਿਹਾ ਸੀ।

ਦੱਸਿਆ ਜਾ ਰਿਹਾ ਹੈ ਕਿ ਸਵਾਰੀ ਦੌਰਾਨ ਘੋੜਾ-ਗੱਡੀ ਦਾ ਚਾਲਕ ਆਪਣੀ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸੀਟ ਤੋਂ ਉਤਰ ਗਿਆ ਅਤੇ ਨੇੜੇ ਮੌਜੂਦ ਸੈਲਾਨੀਆਂ ਦੀਆਂ ਤਸਵੀਰਾਂ ਖਿੱਚਣ ਵਿੱਚ ਰੁੱਝ ਗਿਆ। ਇਸੇ ਦੌਰਾਨ ਘੋੜਾ ਅਚਾਨਕ ਬਿਦਕ ਗਿਆ ਅਤੇ ਤੇਜ਼ ਰਫ਼ਤਾਰ ਨਾਲ ਦੌੜ ਪਿਆ, ਜਿਸ ਕਾਰਨ ਘੋੜਾ-ਗੱਡੀ ਬੇਕਾਬੂ ਹੋ ਕੇ ਪਲਟ ਗਈ। ਹਾਦਸੇ ਵਿੱਚ ਰੋਮਾਂਚ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਾ ਬਚ ਸਕੀ।

ਸ਼ੁਰੂਆਤੀ ਜਾਂਚ ਵਿੱਚ ਡਰਾਈਵਰ ਦੀ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਾਦਸੇ ਵਿੱਚ ਸ਼ਾਮਲ ਘੋੜੇ ‘ਸੈਮਸਨ’ ਨੂੰ ਵੀ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਰੋਮਾਂਚ ਮਹਾਜਨ ਪਠਾਨਕੋਟ ਦੇ ਮਸ਼ਹੂਰ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਸੀ। ਉਸ ਦੇ ਪਿਤਾ ਦੀਪਕ ਮਹਾਜਨ ਇੱਕ ਨਾਮਵਰ ਟ੍ਰੈਵਲ ਏਜੰਸੀ ਚਲਾਉਂਦੇ ਹਨ, ਜਦਕਿ ਪਰਿਵਾਰ ਹੋਟਲ ਅਤੇ ਜਵੈਲਰੀ ਦੇ ਕਾਰੋਬਾਰ ਨਾਲ ਵੀ ਜੁੜਿਆ ਹੋਇਆ ਹੈ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦੇ ਹੀ ਪਠਾਨਕੋਟ ਅਤੇ ਵਪਾਰਕ ਵਰਗ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.