ਤਾਜਾ ਖਬਰਾਂ
ਨਵੀਂ ਦਿੱਲੀ, 25 ਜੂਨ-
ਰਾਮ ਮੰਦਰ ਦੇ ਦਰਸ਼ਨ ਕਰਨ ਲਈ ਵੀਰਵਾਰ ਨੂੰ ਅਯੁੱਧਿਆ ਪਹੁੰਚੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਰਬਾਂ ਰੁਪਏ ਦੇ ਚੜ੍ਹਾਵਾ ਚੋਰੀ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਚੁੱਪੀ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦੇਸ਼ ਵਾਸੀਆਂ ਨੂੰ ਕਿਹਾ ਕਿ ਸੋਚੋ, ਚੰਪਤ ਰਾਏ ਨੇ ਪ੍ਰਧਾਨ ਮੰਤਰੀ ਨੂੰ ਹਿਸਾਬ ਦੇਣ ਤੋਂ ਮਨ੍ਹਾ ਕਰ ਦਿੱਤਾ। ਚੰਪਤ ਰਾਏ ਦੀ ਇੰਨੀ ਹਿੰਮਤ ਕਿਵੇਂ ਹੋ ਗਈ? ਚੰਪਤ ਰਾਏ ਅਜਿਹਾ ਕਿਹੜਾ ਰਾਜ਼ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਵੀ ਉਨ੍ਹਾਂ ਦੇ ਸਾਹਮਣੇ ਮਜਬੂਰ ਹਨ? ਅਤੇ ਦੂਜੇ ਪਾਸੇ ਐਸਆਈਟੀ ਛੋਟੇ-ਛੋਟੇ ਮੁਲਾਜ਼ਮਾਂ ਨੂੰ ਬੁਲਾ ਕੇ ਕਰੋੜਾਂ ਹਿੰਦੂਆਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਪਾਰਟੀ ਦੇ ਉੱਤਰ ਪ੍ਰਦੇਸ਼ ਦੇ ਇੰਚਾਰਜ ਅਤੇ ਸੰਸਦ ਮੈਂਬਰ ਸੰਜੇ ਸਿੰਘ ਦੇ ਨਾਲ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰਨਗੇ ਅਤੇ ਹਨੂੰਮਾਨਗੜ੍ਹੀ ਜਾ ਕੇ ਸੰਤਾਂ ਨਾਲ ਮੁਲਾਕਾਤ ਵੀ ਕਰਨਗੇ।
ਮੀਡੀਆ ਨਾਲ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਯੁੱਧਿਆ ਵਿੱਚ ਸ਼੍ਰੀ ਰਾਮਚੰਦਰ ਜੀ ਦੇ ਮੰਦਰ ਤੋਂ ਮੀਡੀਆ ਅਤੇ ਸੋਸ਼ਲ ਮੀਡੀਆ ਵਿੱਚ ਜਿਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ, ਉਸ ਨਾਲ ਦਿਲ ਨੂੰ ਬਹੁਤ ਠੇਸ ਪਹੁੰਚੀ ਹੈ। ਇਨ੍ਹਾਂ ਲੋਕਾਂ ਨੇ ਭਗਵਾਨ ਜੀ ਦਾ ਚੜ੍ਹਾਵਾ, ਉਨ੍ਹਾਂ ਦੀ ਮਾਲਾ ਅਤੇ ਉਨ੍ਹਾਂ ਦੀਆਂ ਪਾਦੁਕਾਵਾਂ ਤੱਕ ਚੋਰੀ ਕਰ ਲਈਆਂ। ਲੋਕਾਂ ਨੇ ਬੜੀ ਸ਼ਰਧਾ ਨਾਲ ਭਗਵਾਨ ਨੂੰ ਜੋ ਹੀਰੇ-ਜਵਾਹਰਾਤ ਚੜ੍ਹਾਏ ਸਨ, ਉਹ ਵੀ ਚੋਰੀ ਕਰ ਲਏ ਗਏ। ਦੱਸਿਆ ਜਾ ਰਿਹਾ ਹੈ ਕਿ ਕਰੀਬ 200 ਕਰੋੜ ਰੁਪਏ ਦੀ ਨਕਦੀ ਅਤੇ ਕਿਸੇ ਸ਼ਰਧਾਲੂ ਵੱਲੋਂ ਦਿੱਤੀ ਗਈ 200 ਕਿਲੋ ਚਾਂਦੀ ਵੀ ਚੋਰੀ ਹੋ ਗਈ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਮ ਮੰਦਰ ਤੋਂ ਜਿਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ, ਉਸ ਨਾਲ ਮੇਰਾ ਅਤੇ ਮੇਰੇ ਵਰਗੇ ਕਰੋੜਾਂ ਲੋਕਾਂ ਦਾ ਮਨ ਬਹੁਤ ਦੁਖੀ ਹੈ। ਇਸੇ ਲਈ ਮੈਂ ਹੁਣੇ ਅਯੁੱਧਿਆ ਲਈ ਰਵਾਨਾ ਹੋ ਰਿਹਾ ਹਾਂ। ਮੈਂ ਸ਼ੁੱਕਰਵਾਰ ਨੂੰ ਰਾਮ ਮੰਦਰ ਜਾ ਕੇ ਭਗਵਾਨ ਦੇ ਦਰਸ਼ਨ ਕਰਾਂਗਾ। ਦਰਸ਼ਨ ਕਰਨ ਤੋਂ ਬਾਅਦ ਅਸੀਂ ਹਨੂੰਮਾਨਗੜ੍ਹੀ ਵੀ ਜਾਵਾਂਗੇ ਅਤੇ ਉੱਥੇ ਕੁਝ ਸੰਤਾਂ ਨਾਲ ਵੀ ਮੁਲਾਕਾਤ ਕਰਾਂਗੇ।
ਇੱਕ ਸਵਾਲ ਦੇ ਜਵਾਬ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਕਰ ਕਿਸੇ ਦੇ 100 ਰੁਪਏ ਵੀ ਚੋਰੀ ਹੋ ਜਾਣ ਤਾਂ ਥਾਣੇ ਵਿੱਚ ਉਸ ਦੀ ਐਫਆਈਆਰ ਦਰਜ ਹੁੰਦੀ ਹੈ। ਇਸ ਮਾਮਲੇ ਵਿੱਚ ਅਰਬਾਂ ਰੁਪਏ ਚੋਰੀ ਹੋ ਗਏ, ਕੁਝ ਪੈਸੇ ਰਿਕਵਰ ਵੀ ਹੋ ਗਏ, ਪਰ ਅਜੇ ਤੱਕ ਐਫਆਈਆਰ ਤੱਕ ਦਰਜ ਨਹੀਂ ਹੋਈ। ਮੈਂ ਤਾਂ ਕਾਨੂੰਨ ਸਮਝਦਾ ਹਾਂ। ਮੈਂ ਕਾਨੂੰਨ ਪੜ੍ਹਿਆ ਹੈ। ਬਿਨਾਂ ਐਫਆਈਆਰ ਦੇ ਐਸਆਈਟੀ ਨਹੀਂ ਬਣ ਸਕਦੀ। ਸੀਆਰਪੀਸੀ ਵਿੱਚ ਲਿਖਿਆ ਹੈ ਕਿ ਐਫਆਈਆਰ ਤੋਂ ਬਾਅਦ ਹੀ ਐਸਆਈਟੀ ਬਣੇਗੀ।
ਅਰਵਿੰਦ ਕੇਜਰੀਵਾਲ ਨੇ ਐਸਆਈਟੀ 'ਤੇ ਸਵਾਲ ਉਠਾਉਂਦੇ ਹੋਏ ਪੁੱਛਿਆ ਕਿ ਇਹ ਐਸਆਈਟੀ ਕਿਸ ਕਾਨੂੰਨ ਦੀ ਕਿਸ ਧਾਰਾ ਤਹਿਤ ਬਣੀ ਹੈ? ਇਸ ਕੋਲ ਜਾਂਚ ਕਰਨ ਦੀ ਕੋਈ ਪਾਵਰ ਹੀ ਨਹੀਂ ਹੈ। ਇਹ ਐਸਆਈਟੀ ਲੋਕਾਂ ਦੀਆਂ ਅੱਖਾਂ ਵਿੱਚ ਸਿਰਫ਼ ਇੱਕ ਧੋਖਾ ਹੈ। ਇਹ ਪੂਰੇ ਮਾਮਲੇ 'ਤੇ ਪਰਦਾ ਪਾਉਣ (ਲੀਪਾਪੋਤੀ ਕਰਨ) ਲਈ ਹੈ। ਇਸ ਦਾ ਕੰਮ ਸਿਰਫ਼ ਵੱਡੇ-ਵੱਡੇ ਲੋਕਾਂ ਨੂੰ ਬਚਾਉਣਾ ਹੈ। ਮੀਡੀਆ ਵਿੱਚ ਆ ਰਿਹਾ ਹੈ ਕਿ ਐਸਆਈਟੀ ਛੋਟੇ-ਛੋਟੇ ਮੁਲਾਜ਼ਮਾਂ ਨੂੰ ਬੁਲਾ ਕੇ ਜਾਂਚ ਕਰ ਰਹੀ ਹੈ, ਜਦਕਿ ਇੰਨੇ ਮਹੀਨਿਆਂ ਅਤੇ ਸਾਲਾਂ ਤੋਂ ਵੱਡੇ ਪੱਧਰ 'ਤੇ ਚੱਲ ਰਹੀ ਇਹ ਚੋਰੀ ਵੱਡੇ ਲੋਕਾਂ ਦੀ ਸ਼ਹਿ ਤੋਂ ਬਿਨਾਂ ਤਾਂ ਨਹੀਂ ਹੋ ਸਕਦੀ।
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਚੰਦੇ, ਹੀਰੇ-ਜਵਾਹਰਾਤ ਅਤੇ ਭਗਵਾਨ ਦੀ ਪਾਦੁਕਾ ਦੀ ਚੋਰੀ ਕੋਈ ਮਾਮੂਲੀ ਮਾਮਲਾ ਨਹੀਂ ਹੈ, ਇਹ ਇੱਕ ਬਹੁਤ ਗੰਭੀਰ ਮਾਮਲਾ ਹੈ ਜਿਸ ਨਾਲ ਕਰੋੜਾਂ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਵਿੱਚ ਬਹੁਤ ਵੱਡੇ-ਵੱਡੇ ਲੋਕ ਸ਼ਾਮਲ ਹਨ। ਇਸ ਐਸਆਈਟੀ ਦਾ ਕੰਮ ਸਿਰਫ਼ ਮਾਮਲੇ ਨੂੰ ਰਫ਼ਾ-ਦਫ਼ਾ ਕਰਨਾ ਹੈ। ਇਸ ਵਿੱਚ ਸਿਰਫ਼ ਇੱਕ ਨਹੀਂ, ਸਗੋਂ ਕਈ ਸਾਰੇ ਮਾਮਲੇ ਹਨ, ਜਿਨ੍ਹਾਂ ਬਾਰੇ ਸ਼ੁੱਕਰਵਾਰ ਨੂੰ ਮੈਂ ਵਿਸਤਾਰ ਵਿੱਚ ਦੱਸਾਂਗਾ।
Get all latest content delivered to your email a few times a month.