IMG-LOGO
ਹੋਮ ਪੰਜਾਬ: ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਛੱਡ ਕੇ ਸਾਰੇ ਵਿਧਾਇਕਾਂ ਨੇ...

ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਛੱਡ ਕੇ ਸਾਰੇ ਵਿਧਾਇਕਾਂ ਨੇ ਮੰਨਿਆ ਕਿ, ਅਸੀ ਕਾਨੂੰਨ ਨਹੀਂ ਪੜਿਆ

Admin User - Jun 29, 2026 09:36 PM
IMG

ਸ੍ਰੀ ਅੰਮ੍ਰਿਤਸਰ ਸਾਹਿਬ/ ਚੰਡੀਗੜ੍ਹ- ਹਲਕਾ ਦਾਖਾ ਤੋਂ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਅੱਜ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋ ਭੇਜੇ ਗਏ ਸੱਦੇ ਉਪਰ ਪੇਸ਼ ਹੋਏ। ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਆਪਣੇ ਸਟੈਂਡ ਨੂੰ ਮੁੜ ਦੁਹਰਾਉਂਦਿਆਂ ਕਿਹਾ, ਓਹ ਆਪਣੇ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਬਿਆਨ ਉੱਪਰ ਪੂਰੀ ਤਰਾਂ ਕਾਇਮ ਹਨ। ਸਰਦਾਰ ਇਯਾਲੀ ਨੇ ਕਿਹਾ ਕਿ, ਓਹ ਅੱਜ ਵੀ ਇਸ ਗੱਲ ਤੇ ਸਟੈਂਡ ਕਰਦੇ ਹਨ ਕਿ, ਕਾਨੂੰਨਾਂ ਦੀ ਗਲਤ ਵਰਤੋ ਹੁੰਦੀ ਰਹੀ ਹੈ, ਪਰ ਇਹ ਮਾਮਲਾ ਬੜਾ ਸੰਜੀਦਾ ਹੈ, ਇਸ ਕਾਨੂੰਨ ਦੀ ਕਿਸੇ ਵੀ ਕੀਮਤ ਉਪਰ ਦੁਰਵਰਤੋਂ ਕੋਈ ਵੀ ਸਰਕਾਰ ਨਾ ਕਰ ਪਾਏ, ਇਸ ਲਈ ਲਾਜ਼ਮੀ ਹੋ ਜਾਂਦਾ ਹੈ ਕਿ, ਦੁਰਵਰਤੋ ਖਿਲਾਫ ਕਾਨੂੰਨ ਵਿੱਚ ਸੋਧ ਦਾ ਰਸਤਾ (ਪ੍ਰਬੰਧ)ਰਹਿਣਾ ਚਾਹੀਦਾ ਹੈ।


ਇਸ ਦੇ ਨਾਲ ਹੀ ਦੂਜੇ ਵਿਧਾਇਕਾਂ ਦੀ ਤਰਾਂ ਜਦੋਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋ ਓਹਨਾਂ ਨੂੰ ਨਿੱਜੀ ਤੌਰ ਤੇ ਪੁੱਛਿਆ ਗਿਆ ਕਿ, ਓਹਨਾ ਨੇ ਕਾਨੂੰਨ ਨੂੰ ਪੜ੍ਹਿਆ ਹੈ ਤਾਂ ਓਹਨਾਂ ਨੇ ਇਸ ਜਵਾਬ ਹਾਂ ਵਿੱਚ ਦਿੰਦੇ ਹੋਏ ਕਿਹਾ, ਕਿ ਓਹਨਾ ਇਸ ਕਾਨੂੰਨ ਨੂੰ ਪੜ੍ਹਿਆ ਹੈ। ਸਰਦਾਰ ਇਯਾਲੀ ਇਕਲੌਤੇ ਵਿਧਾਇਕ ਸਾਬਿਤ ਹੋਏ, ਜਿਨ੍ਹਾਂ ਨੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਵਾਲ ਦਾ ਜਵਾਬ ਹਾਂ ਪੱਖੀ ਦਿੱਤਾ।


ਇਸ ਦੇ ਨਾਲ ਮੀਡੀਆ ਦੇ ਨਾਮ ਬਿਆਨ ਜਾਰੀ ਕਰਦੇ ਹੋਏ, ਸਰਦਾਰ ਇਯਾਲੀ ਨੇ ਕਿਹਾ ਕਿ, ਓਹਨਾਂ ਨੇ ਹਮੇਸ਼ਾ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹਰ ਆਦੇਸ਼ ਦੀ ਪਾਲਣਾ ਕੀਤੀ ਹੈ ਅਤੇ ਅੱਗੇ ਵੀ ਓਹ ਐਸੇ ਤਰਾਂ ਤਨ ਮਨ ਨਾਲ ਪਾਲਣਾ ਕਰਦੇ ਰਹਿਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.