IMG-LOGO
ਹੋਮ ਪੰਜਾਬ, ਰਾਸ਼ਟਰੀ, ਹਿੰਦੂ ਧਰਮ ਦਾ ਜਿੰਨਾ ਨੁਕਸਾਨ ਅਤੇ ਅਪਮਾਨ ਭਾਜਪਾ ਨੇ ਕੀਤਾ,...

ਹਿੰਦੂ ਧਰਮ ਦਾ ਜਿੰਨਾ ਨੁਕਸਾਨ ਅਤੇ ਅਪਮਾਨ ਭਾਜਪਾ ਨੇ ਕੀਤਾ, ਉਨਾ ਬਾਹਰੋਂ ਆਏ ਹਮਲਾਵਰਾਂ ਨੇ ਵੀ ਨਹੀਂ ਕੀਤਾ- ਕੇਜਰੀਵਾਲ

Admin User - Jul 06, 2026 08:02 PM
IMG

ਨਵੀਂ ਦਿੱਲੀ, 06 ਜੁਲਾਈ-

ਲਖਨਊ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੇ ਕਾਫ਼ਲੇ ਦੇ ਅੱਗੇ ਹਨੂੰਮਾਨ ਜੀ ਦੇ ਭੇਸ ਵਿੱਚ ਨੱਚ ਰਹੇ ਵਿਅਕਤੀ ਦੀ ਵਾਇਰਲ ਵੀਡੀਓ 'ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਤਮਾਮ ਸੀਨੀਅਰ ਆਗੂਆਂ ਨੇ ਤਿੱਖਾ ਹਮਲਾ ਬੋਲਿਆ ਹੈ। ਅਰਵਿੰਦ ਕੇਜਰੀਵਾਲ ਨੇ ਕਹਾ ਕਿ ਜਿੰਨਾ ਨੁਕਸਾਨ ਅਤੇ ਅਪਮਾਨ ਭਾਜਪਾ ਦੇ ਲੋਕਾਂ ਨੇ ਹਿੰਦੂ ਧਰਮ ਦਾ ਕੀਤਾ ਹੈ, ਸ਼ਾਇਦ ਭਾਰਤ ਦੇ 5000 ਸਾਲਾਂ ਦੇ ਇਤਿਹਾਸ ਵਿੱਚ ਬਾਹਰੋਂ ਆਉਣ ਵਾਲੇ ਹਮਲਾਵਰਾਂ ਨੇ ਵੀ ਨਹੀਂ ਕੀਤਾ। ਜਿੰਨਾ ਇਨ੍ਹਾਂ ਲੋਕਾਂ ਨੇ ਹਿੰਦੂਆਂ ਨੂੰ ਲੁੱਟਿਆ ਹੈ, ਅੱਜ ਤੱਕ ਕਿਸੇ ਨੇ ਨਹੀਂ ਲੁੱਟਿਆ। ਹਿੰਦੂ ਧਰਮ 'ਤੇ ਭਾਜਪਾ ਦੇ ਲੋਕ ਕਲੰਕ ਹਨ। ਉਨ੍ਹਾਂ ਨੇ ਨਿਤਿਨ ਨਵੀਨ ਨੂੰ ਕਿਹਾ ਕਿ ਤੁਸੀਂ ਇਹ ਕੀ ਕਰ ਰਹੇ ਹੋ। ਕੀ ਤੁਹਾਨੂੰ ਸ਼ਰਮ ਆਉਂਦੀ ਹੈ? ਪੂਰੇ ਹਿੰਦੂ ਸਮਾਜ ਤੋਂ ਮਾਫ਼ੀ ਮੰਗੋ।

ਅਰਵਿੰਦ ਕੇਜਰੀਵਾਲ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਰੈਲੀ ਵਿੱਚ ਉਨ੍ਹਾਂ ਦੀ ਗੱਡੀ ਦੇ ਅੱਗੇ ਭਗਵਾਨ ਹਨੂੰਮਾਨ ਦੇ ਭੇਸ ਵਿੱਚ ਭਾਜਪਾ ਦਾ ਝੰਡਾ ਲੈ ਕੇ ਨੱਚ ਰਹੇ ਵਿਅਕਤੀ ਦੀ ਅਤੇ ਹਨੂੰਮਾਨ ਜੀ ਦੀ ਪੂਜਾ ਕਰਦੇ ਹੋਏ ਆਪਣੀ ਵੀਡੀਓ ਸਾਂਝੀ ਕਰਕੇ ਕਿਹਾ ਕਿ ਇਹ ਦੋਵੇਂ ਤਸਵੀਰਾਂ ਹਿੰਦੂ ਆਸਥਾ ਪ੍ਰਤੀ ਦੋ ਵਿਚਾਰਧਾਰਾਵਾਂ ਦਾ ਪ੍ਰਤੀਕ ਹਨ। ਸਾਡੀ ਵਿਚਾਰਧਾਰਾ - ਅਸੀਂ ਭਗਵਾਨ ਰਾਮ ਅਤੇ ਹਨੂੰਮਾਨ ਜੀ ਦੇ ਭਗਤ ਹਾਂ ਅਤੇ ਉਨ੍ਹਾਂ ਵਿੱਚ ਸਾਡੀ ਸ਼ਰਧਾ ਤੇ ਆਸਥਾ ਹੈ। ਅਸੀਂ ਉਨ੍ਹਾਂ ਨੂੰ ਪੂਜਦੇ ਹਾਂ, ਉਨ੍ਹਾਂ ਅੱਗੇ ਸਿਰ ਝੁਕਾਉਂਦੇ ਹਾਂ, ਉਨ੍ਹਾਂ ਦਾ ਆਸ਼ੀਰਵਾਦ ਲੈਂਦੇ ਹਾਂ। ਉੱਥੇ ਹੀ ਇਨ੍ਹਾਂ ਦੀ ਵਿਚਾਰਧਾਰਾ - ਇਹ ਲੋਕ ਹਨੂੰਮਾਨ ਜੀ ਅਤੇ ਰਾਮਚੰਦਰ ਜੀ ਨੂੰ ਭਗਵਾਨ ਹੀ ਨਹੀਂ ਮੰਨਦੇ। ਇਨ੍ਹਾਂ ਲਈ ਰਾਮ ਅਤੇ ਹਨੂੰਮਾਨ ਸੱਤਾ ਅਤੇ ਪੈਸਾ ਹਾਸਲ ਕਰਨ ਦਾ ਜ਼ਰੀਆ ਹਨ। ਇਨ੍ਹਾਂ ਨੂੰ ਭਗਵਾਨ ਦਾ ਅਪਮਾਨ ਕਰਨ ਵਿੱਚ ਕੋਈ ਝਿਜਕ ਨਹੀਂ ਹੁੰਦੀ।

ਇਹੀ ਹਾਲ ਰਿਹਾ ਤਾਂ ਭਾਜਪਾ, ਹਿੰਦੂ ਧਰਮ ਖ਼ਤਮ ਕਰਕੇ ਭਾਜਪਾ ਧਰਮ ਲਾਗੂ ਕਰ ਦੇਵੇਗੀ- ਸੰਜੇ ਸਿੰਘ

ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਇਹ ਕੀ ਮਜ਼ਾਕ ਬਣਾ ਰੱਖਿਆ ਹੈ? ਭਾਜਪਾ ਦੇ ਆਗੂ ਆਪਣੇ ਜਲੂਸ ਵਿੱਚ ਭਗਵਾਨ ਬਜਰੰਗ ਬਲੀ ਦੇ ਹੱਥ ਵਿੱਚ ਭਾਜਪਾ ਦਾ ਝੰਡਾ ਦੇ ਕੇ ਨਚਵਾ ਰਹੇ ਹਨ। ਜੇਕਰ ਇਹੀ ਹਾਲ ਰਿਹਾ ਤਾਂ ਭਾਜਪਾ, “ਹਿੰਦੂ ਧਰਮ” ਖ਼ਤਮ ਕਰਕੇ “ਭਾਜਪਾ ਧਰਮ” ਲਾਗੂ ਕਰ ਦੇਵੇਗੀ। ਆਪਣੇ ਆਗੂਆਂ ਨੂੰ ਭਗਵਾਨ ਐਲਾਨ ਕੇ ਉਨ੍ਹਾਂ ਦੇ ਮੰਦਰ ਬਣਵਾਏਗੀ ਅਤੇ ਦੇਸ਼ ਵਾਸੀਆਂ ਤੋਂ ਉਨ੍ਹਾਂ ਦੀ ਪੂਜਾ ਕਰਵਾਏਗੀ।

ਹਨੂੰਮਾਨ ਜੀ ਦੇ ਅਪਮਾਨ ਨਾਲ ਲੱਖਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ- ਸੌਰਭ ਭਾਰਦਵਾਜ

ਇਸ ਵੀਡੀਓ ਨੂੰ ਸਾਂਝਾ ਕਰਕੇ ਆਪ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ ਨੇ ਨਿਤਿਨ ਨਵੀਨ ਨੂੰ ਕਿਹਾ ਕਿ ਇਸ ਨਾਲ ਲੱਖਾਂ ਹਿੰਦੂਆਂ ਵਾਂਗ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚੀ ਹੈ। ਇਹ ਸਿੱਧਾ ਮੇਰੇ ਹਿੰਦੂ ਧਰਮ ਦਾ ਅਤੇ ਮੇਰੇ ਆਰਾਧਿਆ ਹਨੂੰਮਾਨ ਜੀ ਦਾ ਅਪਮਾਨ ਹੈ। ਕਿਰਪਾ ਕਰਕੇ ਤੁਸੀਂ ਆਪਣੀ ਇਸ ਹਰਕਤ ਲਈ ਖ਼ਿਮਾ ਮੰਗ ਲਵੋ। ਹਨੂੰਮਾਨ ਜੀ ਦੇ ਮੰਦਰ ਜਾ ਕੇ ਕਿਰਪਾ ਕਰਕੇ ਮਾਫ਼ੀ ਮੰਗ ਲਵੋ। ਇਸ ਨਾਲ ਤੁਸੀਂ ਛੋਟੇ ਨਹੀਂ ਹੋ ਜਾਵੋਗੇ। ਮੈਂ ਭਾਜਪਾ ਨੂੰ ਵੀ ਕਹਾਂਗਾ ਕਿ ਪਾਰਟੀ ਦੇ ਤੌਰ 'ਤੇ ਤੁਸੀਂ ਇਸ ਹਰਕਤ ਦੀ ਮਾਫ਼ੀ ਮੰਗੋ।

ਕੀ ਬਜਰੰਗ ਬਲੀ ਦੇ ਅਪਮਾਨ 'ਤੇ ਭਾਜਪਾ ਦੇ ਲੋਕ ਆਪਣਾ ਮੂੰਹ ਖੋਲ੍ਹਣ ਦੀ ਹਿੰਮਤ ਰੱਖਦੇ ਹਨ?- ਆਤਿਸ਼ੀ

ਇਸੇ ਵੀਡੀਓ ਨੂੰ ਰੀਪੋਸਟ ਕਰਕੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਜੋ ਭਾਜਪਾ ਦੇ ਆਗੂ ਕੱਲ੍ਹ ਤੋਂ ਭਿਣਭਿਣਾ ਰਹੇ ਹਨ ਕਿ ਨਿਤਿਨ ਨਵੀਨ ਦਾ ਅਪਮਾਨ ਹੋ ਗਿਆ, ਕੀ ਅੱਜ ਬਜਰੰਗ ਬਲੀ ਦੇ ਅਪਮਾਨ ਬਾਰੇ ਆਪਣਾ ਮੂੰਹ ਖੋਲ੍ਹਣ ਦੀ ਹਿੰਮਤ ਰੱਖਦੇ ਹਨ? ਰੇਖਾ ਗੁਪਤਾ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਆਪਣੇ ਆਪ ਨੂੰ ਹਨੂੰਮਾਨ ਤੋਂ ਵੀ ਵੱਡਾ ਮੰਨਦੇ ਹਨ ਅਤੇ ਭਗਵਾਨ ਨੂੰ ਆਪਣੇ ਸਾਹਮਣੇ ਪਾਰਟੀ ਦੇ ਝੰਡੇ ਨਾਲ ਨਚਾਉਂਦੇ ਹਨ। ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਸਵਾਲ ਕੀਤਾ ਕਿ ਨਿਤਿਨ ਨਵੀਨ ਦੇ ਇਸ ਹੰਕਾਰ 'ਤੇ ਮੁੱਖ ਮੰਤਰੀ ਰੇਖਾ ਗੁਪਤਾ ਕੁਝ ਟਿੱਪਣੀ ਕਰਨਾ ਚਾਹੁਣਗੇ ਜਾਂ ਹਨੂੰਮਾਨ ਦੇ ਅਪਮਾਨ 'ਤੇ ਉਨ੍ਹਾਂ ਨੂੰ ਬੋਲਣ ਤੋਂ ਮਨ੍ਹਾ ਕੀਤਾ ਗਿਆ ਹੈ?

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.