IMG-LOGO
ਹੋਮ ਅੰਤਰਰਾਸ਼ਟਰੀ: ਦਮਿਸ਼ਕ 'ਚ ਜ਼ਬਰਦਸਤ ਧਮਾਕਿਆਂ ਨਾਲ ਕੰਬੀ ਧਰਤੀ; ਫਰਾਂਸ ਦੇ ਰਾਸ਼ਟਰਪਤੀ...

ਦਮਿਸ਼ਕ 'ਚ ਜ਼ਬਰਦਸਤ ਧਮਾਕਿਆਂ ਨਾਲ ਕੰਬੀ ਧਰਤੀ; ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਦੇ ਹੋਟਲ ਨੇੜੇ ਹੋਏ ਬਲਾਸਟ, ਹਾਈ ਅਲਰਟ ਜਾਰੀ

Admin User - Jul 07, 2026 02:47 PM
IMG

ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਕੇਂਦਰੀ ਹਿੱਸੇ ਵਿੱਚ ਮੰਗਲਵਾਰ ਨੂੰ ਉਸ ਵੇਲੇ ਅਫ਼ਰਾ-ਤਫ਼ਰੀ ਮਚ ਗਈ, ਜਦੋਂ ਪੂਰਾ ਸ਼ਹਿਰ ਇੱਕ ਤੋਂ ਬਾਅਦ ਇੱਕ ਹੋਏ ਕਈ ਸ਼ਕਤੀਸ਼ਾਲੀ ਧਮਾਕਿਆਂ ਦੀ ਆਵਾਜ਼ ਨਾਲ ਗੂੰਜ ਉੱਠਿਆ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਇਹ ਬਲਾਸਟ ਉਸ ਵੀ.ਆਈ.ਪੀ. ਹੋਟਲ ਦੇ ਬਿਲਕੁਲ ਨਜ਼ਦੀਕ ਹੋਏ ਹਨ, ਜਿੱਥੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਰੁਕੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰਪਤੀ ਮੈਕਰੋਂ ਦੇ ਹੋਟਲ ਵਿੱਚੋਂ ਰਵਾਨਾ ਹੋਣ ਦੇ ਮਹਿਜ਼ ਕੁਝ ਹੀ ਮਿੰਟਾਂ ਬਾਅਦ ਇਹ ਧਮਾਕੇ ਹੋਏ। ਸੁਰੱਖਿਆ ਏਜੰਸੀਆਂ ਨੇ ਤੁਰੰਤ ਇਲਾਕੇ ਨੂੰ ਘੇਰ ਕੇ ਉੱਚ-ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ ਅਜੇ ਤੱਕ ਨੁਕਸਾਨ ਦੇ ਪੁਖ਼ਤਾ ਅੰਕੜੇ ਸਾਹਮਣੇ ਨਹੀਂ ਆਏ ਹਨ।


ਚਸ਼ਮਦੀਦਾਂ ਮੁਤਾਬਕ ਧਮਾਕੇ ਇੰਨੇ ਭਿਆਨਕ ਸਨ ਕਿ ਆਸ-ਪਾਸ ਦੀਆਂ ਇਮਾਰਤਾਂ ਹਿੱਲ ਗਈਆਂ ਅਤੇ ਤੁਰੰਤ ਬਾਅਦ ਅਸਮਾਨ ਵਿੱਚ ਕਾਲੇ ਧੂੰਏਂ ਦਾ ਗੁਬਾਰ ਦੇਖਿਆ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਮਾਤਰਾ ਵਿੱਚ ਸੁਰੱਖਿਆ ਬਲ ਅਤੇ ਐਂਬੂਲੈਂਸਾਂ ਮੌਕੇ ਵੱਲ ਦੌੜੀਆਂ। ਪ੍ਰਸ਼ਾਸਨ ਨੇ ਕਿਸੇ ਹੋਰ ਅਣਸੁਖਾਵੀਂ ਘਟਨਾ ਦੇ ਖ਼ਤਰੇ ਨੂੰ ਟਾਲਣ ਲਈ ਪ੍ਰਭਾਵਿਤ ਖੇਤਰ ਵੱਲ ਜਾਣ ਵਾਲੇ ਸਾਰੇ ਮੁੱਖ ਰਸਤੇ ਅਤੇ ਸੜਕਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਤੇ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਹਨ।


ਫ਼ਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਇਸ ਸਮੇਂ ਸੀਰੀਆ ਦੇ ਦੋ ਦਿਨਾਂ ਅਹਿਮ ਦੌਰੇ 'ਤੇ ਹਨ, ਜਿੱਥੇ ਉਨ੍ਹਾਂ ਦੀ ਸੀਰੀਆਈ ਰਾਸ਼ਟਰਪਤੀ ਅਹਿਮਦ ਅਲ-ਸ਼ਾਰਾ ਨਾਲ ਮੁਲਾਕਾਤ 'ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸਾਲ 2024 ਵਿੱਚ ਬਸ਼ਰ ਅਲ-ਅਸਦ ਦੀ ਸੱਤਾ ਦੇ ਪਤਨ ਤੋਂ ਬਾਅਦ ਸੀਰੀਆ ਪਹੁੰਚਣ ਵਾਲੇ ਮੈਕਰੋਂ ਪਹਿਲੇ ਵੱਡੇ ਪੱਛਮੀ ਨੇਤਾ ਹਨ। ਅਜਿਹੇ ਇਤਿਹਾਸਕ ਦੌਰੇ ਦੌਰਾਨ ਹੋਏ ਇਨ੍ਹਾਂ ਲੜੀਵਾਰ ਧਮਾਕਿਆਂ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਬਲਾਸਟ ਫਰਾਂਸ ਦੇ ਰਾਸ਼ਟਰਪਤੀ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦੇ ਹਨ। ਫਿਲਹਾਲ, ਹਮਲੇ ਦੇ ਅਸਲ ਮਕਸਦ ਅਤੇ ਇਸ ਪਿੱਛੇ ਕਿਸ ਸੰਗਠਨ ਦਾ ਹੱਥ ਹੈ, ਇਸ ਦਾ ਖੁਲਾਸਾ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋ ਸਕੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.