IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਬ੍ਰਿਟੇਨ 'ਚ ਸਿਆਸੀ ਤਬਦੀਲੀ: ਐਂਡੀ ਬਰਨਹੈਮ ਨੇ ਸੰਭਾਲੀ ਪ੍ਰਧਾਨ ਮੰਤਰੀ...

ਬ੍ਰਿਟੇਨ 'ਚ ਸਿਆਸੀ ਤਬਦੀਲੀ: ਐਂਡੀ ਬਰਨਹੈਮ ਨੇ ਸੰਭਾਲੀ ਪ੍ਰਧਾਨ ਮੰਤਰੀ ਦੀ ਕਮਾਨ; PM ਮੋਦੀ ਵੱਲੋਂ ਵਧਾਈ

Admin User - Jul 21, 2026 12:03 PM
IMG

ਗ੍ਰੇਟਰ ਮੈਨਚੇਸਟਰ ਦੇ ਸਾਬਕਾ ਮੇਅਰ ਐਂਡੀ ਬਰਨਹੈਮ ਨੇ ਯੂਕੇ (UK) ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਕੇ ਦੇਸ਼ ਦੀ ਬਾਗਡੋਰ ਸੰਭਾਲ ਲਈ ਹੈ। ਪਿਛਲੇ ਇੱਕ ਦਹਾਕੇ ਦੌਰਾਨ ਬ੍ਰਿਟੇਨ ਦੇ 7ਵੇਂ ਪ੍ਰਧਾਨ ਮੰਤਰੀ ਬਣੇ 56 ਸਾਲਾ ਬਰਨਹੈਮ ਨੇ ਦੇਸ਼ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਵੱਡੇ ਸੁਧਾਰਾਂ ਦਾ ਆਗਾਜ਼ ਕਰਨ ਦਾ ਵਾਅਦਾ ਕੀਤਾ ਹੈ। ਅਹੁਦਾ ਸੰਭਾਲਦਿਆਂ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਮਹਿੰਗਾਈ, ਆਰਥਿਕ ਸੁਸਤੀ ਅਤੇ ਲੀਹੋਂ ਲੱਥੀਆਂ ਜਨਤਕ ਸੇਵਾਵਾਂ ਨੂੰ ਮੁੜ ਪਟਰੀ 'ਤੇ ਲਿਆਉਣ ਨੂੰ ਪਹਿਲ ਦੇਵੇਗੀ।


ਸਿਆਸੀ ਘਟਨਾਕ੍ਰਮ ਦੇ ਤਹਿਤ, ਸਾਬਕਾ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ 10 ਡਾਊਨਿੰਗ ਸਟਰੀਟ ਤੋਂ ਆਪਣਾ ਵਿਦਾਈ ਭਾਸ਼ਣ ਦੇਣ ਤੋਂ ਬਾਅਦ ਕਿੰਗ ਚਾਰਲਸ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਇਸ ਤੋਂ ਤੁਰੰਤ ਬਾਅਦ ਐਂਡੀ ਬਰਨਹੈਮ ਨੇ ਕਿੰਗ ਨਾਲ ਰਸਮੀ ਮੁਲਾਕਾਤ ਕੀਤੀ ਅਤੇ ਨਵੇਂ ਪ੍ਰਧਾਨ ਮੰਤਰੀ ਵਜੋਂ ਦੇਸ਼ ਦੀਆਂ ਜਿੰਮੇਵਾਰੀਆਂ ਕਬੂਲੀਆਂ।


ਆਰਥਿਕ ਮੰਦਹਾਲੀ ਅਤੇ ਬੁਨਿਆਦੀ ਸਹੂਲਤਾਂ ਦੀ ਕਮੀ ਨਾਲ ਜੂਝ ਰਹੇ ਬ੍ਰਿਟੇਨ ਵਿੱਚ ਨਵੀਂ ਕੈਬਨਿਟ ਦਾ ਗਠਨ ਬਰਨਹੈਮ ਲਈ ਪਹਿਲੀ ਵੱਡੀ ਅਗਨੀਪ੍ਰੀਖਿਆ ਹੋਵੇਗਾ।


ਪਿਛਲੀਆਂ ਸਰਕਾਰਾਂ ਵਾਂਗ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਵਿਚਾਲੇ ਮਤਭੇਦਾਂ ਤੋਂ ਬਚਣ ਲਈ ਇਸ ਨਿਯੁਕਤੀ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ।


ਪਹਿਲਾਂ ਐਡ ਮਿਲਿਬੈੰਡ ਦਾ ਨਾਂ ਅੱਗੇ ਚੱਲ ਰਿਹਾ ਸੀ, ਪਰ ਹੁਣ ਪਾਕਿਸਤਾਨੀ ਮੂਲ ਦੀ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੂੰ ਇਸ ਅਹੁਦੇ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਬਰਨਹੈਮ ਨੇ ਫਿਲਹਾਲ ਇਨ੍ਹਾਂ ਕਿਆਸਅਰਾਈਆਂ 'ਤੇ ਵਿਰਾਮ ਲਾਉਂਦਿਆਂ ਕਿਹਾ ਹੈ ਕਿ ਟੀਮ ਦਾ ਅੰਤਿਮ ਫ਼ੈਸਲਾ ਜਲਦ ਕੀਤਾ ਜਾਵੇਗਾ।


ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਂਡੀ ਬਰਨਹੈਮ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਬਣਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। PM ਮੋਦੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਇਸੇ ਮਹੀਨੇ ਲਾਗੂ ਹੋ ਰਹੇ 'Comprehensive Trade Agreement' (CTA) ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਉਨ੍ਹਾਂ ਭਾਰਤ-ਯੂਕੇ ਰਣਨੀਤਕ ਭਾਈਵਾਲੀ ਨੂੰ ਵਧਾਉਣ ਅਤੇ 'ਸਾਂਝੇ ਵਿਜ਼ਨ 2035' ਨੂੰ ਅੱਗੇ ਲੈ ਕੇ ਜਾਣ ਲਈ ਬਰਨਹੈਮ ਨਾਲ ਮਿਲ ਕੇ ਕੰਮ ਕਰਨ ਦੀ ਉਤਸੁਕਤਾ ਪ੍ਰਗਟਾਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.