IMG-LOGO
ਹੋਮ ਰਾਸ਼ਟਰੀ, ਮਨੋਰੰਜਨ, "ਮਾਪਿਆਂ ਦਾ ਪਰਛਾਵਾਂ ਮੁੜ ਨਹੀਂ ਲੱਭਦਾ": ਸੋਨੂ ਸੂਦ ਵੀਡੀਓ ਸਾਂਝੀ...

"ਮਾਪਿਆਂ ਦਾ ਪਰਛਾਵਾਂ ਮੁੜ ਨਹੀਂ ਲੱਭਦਾ": ਸੋਨੂ ਸੂਦ ਵੀਡੀਓ ਸਾਂਝੀ ਕਰਕੇ ਹੋਏ ਭਾਵੁਕ; ਲੋਕਾਂ ਨੂੰ ਦਿੱਤਾ ਖ਼ਾਸ ਸੁਨੇਹਾ

Admin User - Jul 25, 2026 01:11 PM
IMG

ਆਪਣੇ ਸਮਾਜ ਭਲਾਈ ਕਾਰਜਾਂ ਲਈ ਮਸ਼ਹੂਰ ਬਾਲੀਵੁੱਡ ਅਦਾਕਾਰ ਸੋਨੂ ਸੂਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਬੇਹੱਦ ਸੰਵੇਦਨਸ਼ੀਲ ਵੀਡੀਓ ਸਾਂਝੀ ਕੀਤੀ ਹੈ, ਜਿਸ ਨੇ ਲੱਖਾਂ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਮੋਗਾ ਨਾਲ ਸਬੰਧਤ ਅਦਾਕਾਰ ਨੇ ਵੀਡੀਓ 'ਚ ਆਪਣੀ ਨਿੱਜੀ ਜ਼ਿੰਦਗੀ ਦੇ ਸਭ ਤੋਂ ਵੱਡੇ ਦਰਦ ਨੂੰ ਬਿਆਨ ਕਰਦਿਆਂ ਸਭ ਨੂੰ ਆਪਣੇ ਮਾਤਾ-ਪਿਤਾ ਦੀ ਕਦਰ ਕਰਨ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਹੈ।


ਆਪਣੇ ਮਾਪਿਆਂ ਦੇ ਅਕਾਲ ਚਲਾਣੇ ਦੇ ਦਿਨਾਂ ਨੂੰ ਯਾਦ ਕਰਦਿਆਂ ਸੋਨੂ ਸੂਦ ਨੇ ਕਿਹਾ ਹਰ ਮਨੁੱਖ ਦੇ ਮਾਤਾ-ਪਿਤਾ ਨੇ ਇੱਕ ਦਿਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣਾ ਹੈ। ਉਸ ਤੋਂ ਬਾਅਦ ਮੋਬਾਈਲ 'ਚ ਉਨ੍ਹਾਂ ਦਾ ਸੰਪਰਕ ਨੰਬਰ ਤਾਂ ਸੰਭਾਲਿਆ ਰਹੇਗਾ, ਪਰ ਦੂਜੇ ਪਾਸਿਓਂ ਗੱਲ ਕਰਨ ਵਾਲਾ ਕੋਈ ਨਹੀਂ ਹੋਵੇਗਾ। ਜ਼ਿੰਦਗੀ 'ਚ ਚਾਹੇ ਜਿੰਨਾ ਮਰਜ਼ੀ ਧਨ-ਦੌਲਤ ਅਤੇ ਆਰਾਮ ਕਮਾ ਲਿਆ ਜਾਵੇ, ਪਰ ਮਾਂ-ਬਾਪ ਤੋਂ ਬਿਨਾਂ ਕੋਈ ਵੀ ਚੀਜ਼ ਖ਼ਰੀਦਣ ਦੀ ਖ਼ੁਸ਼ੀ ਅਧੂਰੀ ਹੀ ਜਾਪਦੀ ਹੈ। ਇਨਸਾਨ ਸਿਰਫ਼ ਉਨ੍ਹਾਂ ਦੀਆਂ ਯਾਦਾਂ ਅਤੇ ਪੁਰਾਣੇ ਸੁਨੇਹੇ ਦੇਖ ਕੇ ਹੀ ਦਿਲ ਨੂੰ ਦਿਲਾਸਾ ਦਿੰਦਾ ਹੈ।


ਅਦਾਕਾਰ ਨੇ ਭਾਵੁਕ ਹੋ ਕੇ ਕਿਹਾ ਕਿ ਦੁਨੀਆ ਦੀ ਹਰ ਸ਼ੈਅ ਮੁੜ ਹਾਸਲ ਕੀਤੀ ਜਾ ਸਕਦੀ ਹੈ, ਪਰ ਬੀਤਿਆ ਸਮਾਂ ਅਤੇ ਮਾਤਾ-ਪਿਤਾ ਦਾ ਛੱਤਰ-ਛਾਇਆ ਕਦੇ ਵਾਪਸ ਨਹੀਂ ਆਉਂਦੇ। ਉਨ੍ਹਾਂ ਸੰਦੇਸ਼ ਦਿੱਤਾ ਕਿ ਜਿਨ੍ਹਾਂ ਦੇ ਮਾਪੇ ਜਿਊਂਦੇ ਹਨ, ਉਹ ਅੱਜ ਹੀ ਉਨ੍ਹਾਂ ਨੂੰ ਗਲੇ ਲਗਾ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਨ ਅਤੇ ਉਨ੍ਹਾਂ ਨੂੰ ਅਹਿਸਾਸ ਕਰਵਾਉਣ ਕਿ ਉਹ ਉਨ੍ਹਾਂ ਦੀ ਜ਼ਿੰਦਗੀ 'ਚ ਕਿੰਨੇ ਖ਼ਾਸ ਹਨ।


ਅਦਾਕਾਰ ਦਾ ਇਹ ਭਾਵਪੂਰਨ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੱਖਾਂ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਅਤੇ ਸੋਨੂ ਸੂਦ ਵੱਲੋਂ ਪਰਿਵਾਰਕ ਸਾਂਝ ਤੇ ਸੰਸਕਾਰਾਂ ਨੂੰ ਲੈ ਕੇ ਦਿੱਤੇ ਗਏ ਇਸ ਪ੍ਰੇਰਨਾਦਾਇਕ ਸੁਨੇਹੇ ਦੀ ਭਰਪੂਰ ਸ਼ਲਾਘਾ ਕਰ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.