IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਕੈਨੇਡਾ 'ਚ $13.9 ਕਰੋੜ ਦੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਦਾ...

ਕੈਨੇਡਾ 'ਚ $13.9 ਕਰੋੜ ਦੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਦਾ ਫ਼ਾਸਾ: 13 ਪੰਜਾਬੀਆਂ ਸਮੇਤ 21 ਗ੍ਰਿਫ਼ਤਾਰ; ਐਂਟੀ-ਟੈਂਕ ਰਾਈਫ਼ਲ ਤੇ ਕਰੋੜਾਂ ਦਾ ਨਸ਼ਾ ਬਰਾਮਦ

Admin User - Jul 26, 2026 12:16 PM
IMG

ਰੋਜ਼ੀ-ਰੋਟੀ ਅਤੇ ਸੁਨਹਿਰੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਗੱਭਰੂਆਂ ਨਾਲ ਜੁੜੀ ਇੱਕ ਬਹੁਤ ਹੀ ਚਿੰਤਾਜਨਕ ਅਤੇ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਵੱਲੋਂ ਚਲਾਏ ਗਏ ਇੱਕ ਗੁਪਤ ਮੁਹਿੰਮ 'ਪ੍ਰੋਜੈਕਟ ਬੇਅ' ਅਧੀਨ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਹੇ ਕਰੋੜਾਂ ਡਾਲਰ ਦੇ ਨਸ਼ਾ ਤਸਕਰੀ ਸਿਲਸਿਲੇ ਦਾ ਭਾਂਡਾ ਭੰਨਿਆ ਗਿਆ ਹੈ। ਇਸ ਕਾਰਵਾਈ ਵਿੱਚ ਪੁਲਿਸ ਨੇ ਕੁੱਲ 21 ਅਪਰਾਧੀਆਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚੋਂ 13 ਨੌਜਵਾਨ ਪੰਜਾਬੀ ਮੂਲ ਦੇ ਹਨ। ਇਸ ਛਾਪੇਮਾਰੀ ਦੌਰਾਨ 13.9 ਕਰੋੜ ਕੈਨੇਡੀਅਨ ਡਾਲਰ ਦੀ ਕੀਮਤ ਦੇ ਨਸ਼ੀਲੇ ਪਦਾਰਥ ਅਤੇ ਆਧੁਨਿਕ ਅਸਲਾ ਬਰਾਮਦ ਕੀਤਾ ਗਿਆ ਹੈ, ਜਿਸ ਨਾਲ ਪੰਜਾਬ ਅਤੇ ਵਿਦੇਸ਼ਾਂ ਵਿੱਚ ਬੈਠੇ ਭਾਈਚਾਰੇ ਵਿੱਚ ਭਾਰੀ ਨਿਰਾਸ਼ਾ ਹੈ।


ਪੁਲਿਸ ਜਾਂਚਕਰਤਾਵਾਂ ਅਨੁਸਾਰ ਇਹ ਗਿਰੋਹ ਕੈਨੇਡਾ-ਅਮਰੀਕਾ ਸਰਹੱਦ 'ਤੇ ਚੱਲਣ ਵਾਲੇ ਵਪਾਰਕ ਟਰਾਂਸਪੋਰਟ ਸਿਸਟਮ ਦਾ ਗ਼ਲਤ ਫਾਇਦਾ ਚੁੱਕ ਰਿਹਾ ਸੀ:


  • ਤਸਕਰ ਕਾਨੂੰਨੀ ਤੌਰ 'ਤੇ ਜਾ ਰਹੇ ਸਮਾਨ ਦੇ ਵਿਚਕਾਰ ਵੱਡੀ ਮਾਤਰਾ ਵਿੱਚ ਨਸ਼ੇ ਦੀਆਂ ਖੇਪਾਂ ਲੁਕਾ ਕੇ ਭੇਜਣ ਲਈ ਟਰੱਕ ਡਰਾਈਵਰਾਂ ਦੀ ਵਰਤੋਂ ਕਰਦੇ ਸਨ।


  • OPP ਦੇ ਐਕਟਿੰਗ ਡਿਟੈਕਟਿਵ ਸੁਪਰਡੈਂਟ ਐਂਡੀ ਬਰੈਡਫੋਰਡ ਨੇ ਦੱਸਿਆ ਕਿ ਇਹ ਨੈੱਟਵਰਕ 'ਬ੍ਰੋਕਰ-ਸਟਾਈਲ' ਮਾਡਲ 'ਤੇ ਚੱਲ ਰਿਹਾ ਸੀ। ਹਾਲਾਂਕਿ ਟਰੱਕਿੰਗ ਖੇਤਰ ਵਿੱਚ ਜ਼ਿਆਦਾਤਰ ਲੋਕ ਮਿਹਨਤੀ ਅਤੇ ਇਮਾਨਦਾਰ ਹਨ, ਪਰ ਕੁਝ ਅਪਰਾਧਿਕ ਤੱਤ ਇਸ ਪੇਸ਼ੇ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ।


  • ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਨਿਕ ਮਿਲਾਨੋਵਿਚ ਨੇ ਕਿਹਾ ਕਿ ਬਦਲਦੇ ਅਪਰਾਧਿਕ ਢਾਂਚੇ ਨੂੰ ਠੱਲ੍ਹ ਪਾਉਣ ਲਈ ਪੁਲਿਸ ਏਜੰਸੀਆਂ ਇੱਕਜੁੱਟ ਹੋ ਕੇ ਕੰਮ ਕਰ ਰਹੀਆਂ ਹਨ।


ਪੁਲਿਸ ਵੱਲੋਂ ਜਾਰੀ ਵੇਰਵਿਆਂ ਮੁਤਾਬਕ ਛਾਪੇਮਾਰੀ ਦੌਰਾਨ 1700 ਕਿੱਲੋ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ:


  • 973 ਕਿੱਲੋ ਕੋਕੀਨ, 660 ਕਿੱਲੋ ਮੈਥਾਮਫੇਟਾਮਾਈਨ, 49 ਕਿੱਲੋ ਅਫ਼ੀਮ ਅਤੇ 230 ਆਕਸੀਕੋਡੋਨ ਗੋਲੀਆਂ।


  • ਇੱਕ ਐਂਟੀ-ਟੈਂਕ ਰਾਈਫ਼ਲ ਸਮੇਤ 17 ਅਤਿ-ਆਧੁਨਿਕ ਹਥਿਆਰ, ਭਾਰੀ ਮਾਤਰਾ 'ਚ ਕਾਰਤੂਸ, ਪੁਲਿਸ ਡੰਡਾ, 80,000 ਕੈਨੇਡੀਅਨ ਡਾਲਰ, 10,000 ਅਮਰੀਕੀ ਡਾਲਰ, 43 ਮੋਬਾਈਲ, 6 ਲੈਪਟਾਪ, ਨੋਟ ਗਿਣਨ ਵਾਲੀਆਂ ਮਸ਼ੀਨਾਂ ਅਤੇ ਇੱਕ ਗੱਡੀ।


ਵਿੰਡਸਰ ਪੁਲਿਸ ਦੇ ਚੀਫ਼ ਜੇਸਨ ਕਰੌਲੀ ਨੇ ਆਖਿਆ ਕਿ ਇਸ ਸਫ਼ਲ ਆਪ੍ਰੇਸ਼ਨ ਨਾਲ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਹੋਣੋਂ ਬਚ ਗਈਆਂ ਹਨ।


ਜਾਂਚ ਏਜੰਸੀਆਂ ਨੂੰ ਖ਼ਦਸ਼ਾ ਹੈ ਕਿ ਇਸ ਨੈੱਟਵਰਕ ਦੀਆਂ ਤਾਰਾਂ ਮੈਕਸੀਕੋ ਅਤੇ ਦੱਖਣ-ਪੱਛਮੀ ਅਮਰੀਕਾ ਦੇ ਖ਼ਤਰਨਾਕ ਡਰੱਗ ਕਾਰਟੇਲਾਂ ਨਾਲ ਜੁੜੀਆਂ ਹੋ ਸਕਦੀਆਂ ਹਨ। ਇਸੇ ਕਾਰਨ ਅਮਰੀਕੀ ਖ਼ੁਫ਼ੀਆ ਏਜੰਸੀਆਂ HSI ਅਤੇ DEA ਨਾਲ ਮਿਲ ਕੇ ਅੱਗੇ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.