IMG-LOGO
ਹੋਮ ਪੰਜਾਬ: ਗੋਇੰਦਵਾਲ ਸਾਹਿਬ 'ਚ ਸਕੂਲ ਬੱਸਾਂ ਦੀ ਆਪਸੀ ਰੇਸ ਬਣੀ ਹਾਦਸੇ...

ਗੋਇੰਦਵਾਲ ਸਾਹਿਬ 'ਚ ਸਕੂਲ ਬੱਸਾਂ ਦੀ ਆਪਸੀ ਰੇਸ ਬਣੀ ਹਾਦਸੇ ਦਾ ਕਾਰਨ: ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਬੱਸ; ਅੱਧਾ ਦਰਜਨ ਬੱਚੇ ਤੇ ਡਰਾਈਵਰ ਜ਼ਖ਼ਮੀ

Admin User - Jul 28, 2026 12:10 PM
IMG

ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਗੋਇੰਦਵਾਲ ਸਾਹਿਬ ਖ਼ੇਤਰ ਵਿੱਚ ਇੱਕ ਨਿੱਜੀ ਸਕੂਲ ਦੇ ਬੱਸ ਚਾਲਕਾਂ ਦੀ ਗੰਭੀਰ ਲਾਪਰਵਾਹੀ ਕਾਰਨ ਵੱਡਾ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਕ-ਦੂਜੇ ਤੋਂ ਅੱਗੇ ਨਿਕਲਣ ਦੀ ਆਪਸੀ ਜਿੱਦ ਵਿੱਚ ਇੱਕ ਤੇਜ਼ ਰਫ਼ਤਾਰ ਸਕੂਲ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤ ਨਾਲ ਜਾ ਟਕਰਾਈ। ਇਸ ਖ਼ੌਫ਼ਨਾਕ ਟੱਕਰ ਵਿੱਚ ਬੱਸ 'ਚ ਸਵਾਰ ਅੱਧਾ ਦਰਜਨ ਦੇ ਲਗਭਗ ਮਾਸੂਮ ਬੱਚੇ ਜ਼ਖ਼ਮੀ ਹੋ ਗਏ, ਜਦਕਿ ਬੱਸ ਚਲਾ ਰਿਹਾ ਡਰਾਈਵਰ ਵੀ ਇਸ ਹਾਦਸੇ ਦੀ ਲਪੇਟ ਵਿੱਚ ਆ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ।


ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰ ਸਮੇਂ ਵਾਪਰੀ, ਜਦੋਂ ਗੁਰੂ ਅਮਰਦਾਸ ਇੰਸਟੀਚਿਊਟ ਦੀਆਂ ਦੋ ਬੱਸਾਂ ਬੱਚਿਆਂ ਨੂੰ ਘਰਾਂ ਤੋਂ ਲੈ ਕੇ ਸਕੂਲ ਵੱਲ ਜਾ ਰਹੀਆਂ ਸਨ। ਰਸਤੇ ਵਿੱਚ ਦੋਵਾਂ ਬੱਸਾਂ ਦੇ ਚਾਲਕਾਂ ਨੇ ਇੱਕ-ਦੂਜੇ ਦੀ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਮਾਸੂਮ ਬੱਚਿਆਂ ਦੀ ਜਾਨ ਖ਼ਤਰੇ ਵਿੱਚ ਪੈ ਗਈ। ਰੇਸ ਲਗਾਉਣ ਦੇ ਚੱਕਰ ਵਿੱਚ ਇੱਕ ਬੱਸ ਦੇ ਚਾਲਕ ਤੋਂ ਵਾਹਨ ਦਾ ਸੰਤੁਲਨ ਵਿਗੜ ਗਿਆ ਅਤੇ ਬੱਸ ਸਿੱਧੀ ਸੜਕ ਕੰਢੇ ਖੜ੍ਹੇ ਇੱਕ ਮਜ਼ਬੂਤ ਦਰੱਖਤ ਨਾਲ ਜਾ ਭਿੜੀ, ਜਿਸ ਨਾਲ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।


ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਬੱਸ ਵਿੱਚ ਫਸੇ ਚੀਕ-ਚਿਹਾੜਾ ਪਾ ਰਹੇ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਨੇੜਲੇ ਹਸਪਤਾਲ ਪਹੁੰਚਾਇਆ। ਪ੍ਰਾਈਵੇਟ ਸਕੂਲ ਪ੍ਰਸ਼ਾਸਨ ਅਤੇ ਡਰਾਈਵਰਾਂ ਦੀ ਇਸ ਗ਼ੈਰ-ਜ਼ਿੰਮੇਵਾਰਾਨਾ ਹਰਕਤ ਤੋਂ ਬਾਅਦ ਇਲਾਕੇ ਦੇ ਲੋਕਾਂ ਅਤੇ ਮਾਪਿਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮਾਪਿਆਂ ਨੇ ਦੋਸ਼ੀ ਡਰਾਈਵਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.