ਤਾਜਾ ਖਬਰਾਂ
ਪੰਜਾਬ ਵਿੱਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਘਾਟ ਨਹੀਂ ਆਵੇਗੀ। ਕੇਂਦਰ ਸਰਕਾਰ ਨੇ ਰਾਜਾਂ ਨੂੰ ਕੇਂਦਰੀ ਟੈਕਸ ਦੇ ਹਿੱਸੇ ਦੀ 1.09 ਲੱਖ ਕਰੋੜ ਰੁਪਏ ਦੀ ਵਾਧੂ ਕਿਸ਼ਤ ਜਾਰੀ ਕਰ ਦਿੱਤੀ ਹੈ। ਇਸ ਵਿੱਚੋਂ ਪੰਜਾਬ ਦੇ ਖਾਤੇ ਵਿੱਚ 1,970 ਕਰੋੜ ਰੁਪਏ ਆਏ ਹਨ। ਇਹ ਪੈਸਾ ਰਾਜਾਂ ਨੂੰ 10 ਅਗਸਤ ਨੂੰ ਮਿਲਣ ਵਾਲੇ ਹਰ ਮਹੀਨੇ ਦੇ ਤੈਅ ਟੈਕਸ ਦੇ ਪੈਸਿਆਂ ਤੋਂ ਇਲਾਵਾ (ਐਡਵਾਂਸ ਵਿੱਚ) ਦਿੱਤਾ ਗਿਆ ਹੈ।
ਕੇਂਦਰ ਸਰਕਾਰ ਹਰ ਸਾਲ ਆਮਦਨ ਕਰ (ਇਨਕਮ ਟੈਕਸ), ਜੀ.ਐੱਸ.ਟੀ., ਕੇਂਦਰੀ ਉਤਪਾਦ ਸ਼ੁਲਕ (ਐਕਸਾਈਜ਼ ਡਿਊਟੀ) ਅਤੇ ਹੋਰ ਕੇਂਦਰੀ ਟੈਕਸਾਂ ਤੋਂ ਹੋਣ ਵਾਲੀ ਕਮਾਈ ਦਾ ਇੱਕ ਤੈਅ ਹਿੱਸਾ ਰਾਜਾਂ ਨੂੰ ਦਿੰਦੀ ਹੈ। ਇਸੇ ਵਿਵਸਥਾ ਤਹਿਤ ਰਾਜਾਂ ਨੂੰ ਹਰ ਮਹੀਨੇ ਰਾਸ਼ੀ ਜਾਰੀ ਕੀਤੀ ਜਾਂਦੀ ਹੈ। ਵਿੱਤ ਮੰਤਰਾਲੇ ਅਨੁਸਾਰ, ਸਮੇਂ ਤੋਂ ਪਹਿਲਾਂ ਰਾਸ਼ੀ ਜਾਰੀ ਕਰਨ ਦਾ ਮਕਸਦ ਰਾਜਾਂ ਦੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰਨਾ ਹੈ।
ਇਸ ਨਾਲ ਰਾਜਾਂ ਕੋਲ ਵਿਕਾਸ ਕਾਰਜਾਂ ਅਤੇ ਪੂੰਜੀਗਤ ਪ੍ਰੋਜੈਕਟਾਂ ਲਈ ਸਮੇਂ ਸਿਰ ਪੈਸਾ ਉਪਲਬਧ ਰਹੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਸੜਕ, ਪੁਲ, ਸਿਹਤ, ਸਿੱਖਿਆ, ਸਿੰਚਾਈ ਅਤੇ ਹੋਰ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ 'ਤੇ ਕੰਮ ਤੇਜ਼ੀ ਨਾਲ ਅੱਗੇ ਵਧ ਸਕੇਗਾ। ਪੰਜਾਬ ਨੂੰ ਵੀ ਇਸ ਵਾਧੂ ਕਿਸ਼ਤ ਵਿੱਚੋਂ ਉਸ ਦੇ ਹਿੱਸੇ ਦੀ ਰਾਸ਼ੀ ਮਿਲ ਗਈ ਹੈ।
ਇਸ ਨਾਲ ਰਾਜ ਸਰਕਾਰ ਨੂੰ ਵਿਕਾਸ ਯੋਜਨਾਵਾਂ ਲਈ ਫੰਡ ਜੁਟਾਉਣ ਵਿੱਚ ਰਾਹਤ ਮਿਲੇਗੀ ਅਤੇ ਪਹਿਲਾਂ ਤੋਂ ਚੱਲ ਰਹੇ ਪ੍ਰੋਜੈਕਟਾਂ ਦੇ ਭੁਗਤਾਨ ਵਿੱਚ ਵੀ ਆਸਾਨੀ ਹੋਵੇਗੀ।
Get all latest content delivered to your email a few times a month.