IMG-LOGO
ਹੋਮ ਰਾਸ਼ਟਰੀ: ਹਿਮਾਚਲ ਦੇ ਚੰਬਾ 'ਚ ਭਿਆਨਕ ਬੱਸ ਹਾਦਸਾ: ਪਹਾੜੀ ਤੋਂ ਖਿਸਕ...

ਹਿਮਾਚਲ ਦੇ ਚੰਬਾ 'ਚ ਭਿਆਨਕ ਬੱਸ ਹਾਦਸਾ: ਪਹਾੜੀ ਤੋਂ ਖਿਸਕ ਕੇ ਦੂਜੀ ਸੜਕ 'ਤੇ ਡਿੱਗੀ ਨਿੱਜੀ ਬੱਸ, 7 ਯਾਤਰੀਆਂ ਦੀ ਦਰਦਨਾਕ ਮੌਤ ਤੇ 15 ਜ਼ਖ਼ਮੀ

Admin User - Aug 08, 2026 11:07 AM
IMG

ਹਿਮਾਚਲ ਪ੍ਰਦੇਸ਼ ਦੇ ਪਹਾੜੀ ਜ਼ਿਲ੍ਹੇ ਚੰਬਾ ਤੋਂ ਸ਼ਨੀਵਾਰ ਸਵੇਰੇ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਤੀਸਾ-ਬੈਰਗੜ੍ਹ ਮਾਰਗ 'ਤੇ 'ਚਾਲੁੰਜ ਮੋੜ' ਨੇੜੇ ਇੱਕ ਨਿੱਜੀ ਬੱਸ ਦੇ ਬੇਕਾਬੂ ਹੋ ਕੇ ਪਲਟਣ ਅਤੇ ਹੇਠਲੀ ਸੜਕ 'ਤੇ ਜਾ ਡਿੱਗਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਦਰਦਨਾਕ ਹਾਦਸੇ ਵਿੱਚ 7 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 15 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।


ਚੰਬਾ ਦੇ ਪੁਲਿਸ ਸੁਪਰਡੈਂਟ (SP) ਵਿਜੇ ਕੁਮਾਰ ਸਕਲਾਨੀ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਬੱਸ ਸਵੇਰੇ ਲਗਭਗ 7 ਵਜੇ ਬੈਰਾਗੜ੍ਹ ਤੋਂ ਚੰਬਾ ਵੱਲ ਰਵਾਨਾ ਹੋਈ ਸੀ। ਸਫ਼ਰ ਸ਼ੁਰੂ ਹੋਣ ਦੇ ਕੁਝ ਹੀ ਮਿੰਟਾਂ ਬਾਅਦ ਬੈਰਾਗੜ੍ਹ ਤੋਂ ਥੋੜ੍ਹੀ ਦੂਰੀ 'ਤੇ ਡਰਾਈਵਰ ਨੇ ਗੱਡੀ ਤੋਂ ਸੰਤੁਲਨ ਗੁਆ ਦਿੱਤਾ, ਜਿਸ ਕਾਰਨ ਇਹ ਖ਼ੂਨੀ ਹਾਦਸਾ ਵਾਪਰਿਆ। ਹਾਦਸੇ ਸਮੇਂ ਬੱਸ 'ਚ ਕੁੱਲ 25 ਦੇ ਕਰੀਬ ਸੁਵਾਰੀਆਂ ਮੌਜੂਦ ਸਨ।


ਹਾਦਸਾ ਹੁੰਦਿਆਂ ਹੀ ਇਲਾਕੇ 'ਚ ਚੀਕ-ਚਿਹਾੜਾ ਪੈ ਗਿਆ। ਸਥਾਨਕ ਲੋਕਾਂ ਨੇ ਤੁਰੰਤ ਮੁਸਤੈਦੀ ਦਿਖਾਉਂਦੇ ਹੋਏ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਪੁਲਿਸ-ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਪਹਾੜੀ ਅਤੇ ਦੂਰ-ਦੁਰਾਡੇ ਦਾ ਖੇਤਰ ਹੋਣ ਕਰਕੇ ਰਾਹਤ ਅਤੇ ਬਚਾਅ ਟੀਮਾਂ ਨੂੰ ਪਹੁੰਚਣ 'ਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜ਼ਖ਼ਮੀਆਂ ਨੂੰ ਤੁਰੰਤ ਨੇੜਲੇ ਟੀਸਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਡੇਰੇ ਲਾਏ ਹੋਏ ਹਨ ਅਤੇ ਬਚਾਅ ਕਾਰਜ ਜਾਰੀ ਹਨ। ਗੰਭੀਰ ਜ਼ਖ਼ਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਮ੍ਰਿਤਕਾਂ ਦੀ ਗਿਣਤੀ 'ਚ ਹੋਰ ਇਜ਼ਾਫ਼ਾ ਹੋ ਸਕਦਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.