ਤਾਜਾ ਖਬਰਾਂ
ਐਪ-ਅਧਾਰਤ ਕੈਬ ਅਤੇ ਬਾਈਕ ਟੈਕਸੀ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ 'ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਿਕੰਜਾ ਹੋਰ ਕੱਸ ਦਿੱਤਾ ਹੈ। 'ਓਲਾ' 'ਤੇ ਕਾਰਵਾਈ ਕਰਨ ਤੋਂ ਬਾਅਦ ਹੁਣ ਸਟੇਟ ਟ੍ਰਾਂਸਪੋਰਟ ਅਥਾਰਟੀ (STA) ਨੇ ਮਸ਼ਹੂਰ ਐਪ 'ਇੰਡਰਾਈਵ' (Indrive) ਚਲਾਉਣ ਵਾਲੀ ਕੰਪਨੀ 'ਇੰਡਸਿਸਟਮ ਆਈ.ਟੀ. ਪ੍ਰਾਈਵੇਟ ਲਿਮਟਿਡ' ਦਾ ਐਗਰੀਗੇਟਰ ਲਾਇਸੈਂਸ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਪ੍ਰਸ਼ਾਸਨ ਦੇ ਇਹ ਹੁਕਮ 10 ਅਗਸਤ 2026 ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੇ ਗਏ ਹਨ।
ਸਟੇਟ ਟਰਾਂਸਪੋਰਟ ਅਥਾਰਟੀ ਵੱਲੋਂ ਜਾਰੀ ਜਨਤਕ ਨੋਟਿਸ ਰਾਹੀਂ ਚੇਤਾਵਨੀ ਦਿੱਤੀ ਗਈ ਹੈ ਕਿ:
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 17 ਜੂਨ 2026 ਨੂੰ ਅਥਾਰਟੀ ਨੇ 'ਓਲਾ' (ANI ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ) ਦਾ ਲਾਇਸੈਂਸ ਵੀ ਛੇ ਮਹੀਨਿਆਂ ਲਈ ਸਸਪੈਂਡ ਕੀਤਾ ਸੀ। ਓਲਾ ਵਿਰੁੱਧ ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨਿਯਮਾਂ ਦੀ ਉਲੰਘਣਾ, ਡਰਾਈਵਰ ਬੀਮਾ, ਸਿਖਲਾਈ ਅਤੇ ਕਿਰਾਏ ਦੇ ਸਹੀ ਪ੍ਰਬੰਧ ਨਾ ਕਰਨ ਸਬੰਧੀ ਕਈ ਸ਼ਿਕਾਇਤਾਂ ਮਿਲੀਆਂ ਸਨ।
ਅਕਤੂਬਰ 2025 ਵਿੱਚ ਪ੍ਰਸ਼ਾਸਨ ਨੇ ਓਲਾ, ਉਬੇਰ, ਰੈਪਿਡੋ ਅਤੇ ਇੰਡਰਾਈਵ ਵਰਗੀਆਂ ਚਾਰੇ ਵੱਡੀਆਂ ਕੰਪਨੀਆਂ ਨੂੰ 'ਕਾਰਨ ਦੱਸੋ ਨੋਟਿਸ' ਜਾਰੀ ਕੀਤੇ ਸਨ। ਕੰਪਨੀਆਂ ਤੋਂ ਚੰਡੀਗੜ੍ਹ 'ਚ ਦਫ਼ਤਰ ਬਣਾਉਣ, ਨਿਰਧਾਰਤ ਕਿਰਾਇਆ ਤੈਅ ਕਰਨ ਅਤੇ ਡਰਾਈਵਰ ਸੁਰੱਖਿਆ ਨਿਯਮਾਂ ਬਾਰੇ ਜਵਾਬ ਮੰਗਿਆ ਗਿਆ ਸੀ। ਹੁਣ ਨਿਯਮਾਂ 'ਤੇ ਖ਼ਰੇ ਨਾ ਉੱਤਰਨ ਕਾਰਨ ਪ੍ਰਸ਼ਾਸਨ ਵੱਲੋਂ ਇੱਕ-ਇੱਕ ਕਰਕੇ ਇਨ੍ਹਾਂ ਕੰਪਨੀਆਂ 'ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Get all latest content delivered to your email a few times a month.