IMG-LOGO
ਹੋਮ ਰਾਸ਼ਟਰੀ: Independence Day 2026: ਗਲੋਬਲ ਸੰਕਟਾਂ ਦੇ ਬਾਵਜੂਦ ਭਾਰਤ ਮਜ਼ਬੂਤ; PM...

Independence Day 2026: ਗਲੋਬਲ ਸੰਕਟਾਂ ਦੇ ਬਾਵਜੂਦ ਭਾਰਤ ਮਜ਼ਬੂਤ; PM ਮੋਦੀ ਬੋਲੇ- ਤੇਲ ਤੇ ਖਾਦ ਦਾ ਪੂਰਾ ਭੰਡਾਰ

Admin User - Aug 15, 2026 10:13 AM
IMG

ਦੇਸ਼ ਭਰ ਵਿੱਚ ਅੱਜ 80ਵਾਂ ਆਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਤੋਂ ਰਾਸ਼ਟਰੀ ਝੰਡਾ ਲਹਿਰਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਸਾਲ ਦਾ ਆਜ਼ਾਦੀ ਸਮਾਰੋਹ ਇਸ ਲਈ ਵੀ ਖਾਸ ਰਿਹਾ ਕਿਉਂਕਿ ਇਸ ਮੌਕੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਦੇ ਜਸ਼ਨ ਵੀ ਸ਼ਾਮਲ ਕੀਤੇ ਗਏ ਅਤੇ ਲਾਲ ਕਿਲ੍ਹੇ 'ਤੇ ਪਹਿਲੀ ਵਾਰ ਵਿਸ਼ੇਸ਼ ਤੌਰ 'ਤੇ ਇਸ ਦਾ ਗਾਇਨ ਕੀਤਾ ਗਿਆ।


ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀਆਂ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੈ ਕੇ ਪੱਛਮੀ ਏਸ਼ੀਆ ਦੇ ਮੌਜੂਦਾ ਸੰਕਟ ਤੱਕ, ਕਈ ਲੋਕ ਦੇਸ਼ 'ਚ ਖਾਦ, ਤੇਲ ਅਤੇ ਗੈਸ ਦੀ ਘਾਟ ਦਾ ਡਰ ਪੈਦਾ ਕਰ ਰਹੇ ਸਨ। PM ਮੋਦੀ ਨੇ ਸਪੱਸ਼ਟ ਕੀਤਾ ਕਿ ਪਿਛਲੇ 12 ਸਾਲਾਂ 'ਚ ਸਰਕਾਰ ਵੱਲੋਂ ਕੀਤੀ ਗਈ ਯੋਜਨਾਬੰਦੀ ਸਦਕਾ ਅੱਜ ਦੇਸ਼ 'ਚ ਪੈਟਰੋਲ, ਡੀਜ਼ਲ, ਯੂਰੀਆ ਅਤੇ ਗੈਸ ਦਾ ਪੂਰਾ ਭੰਡਾਰ ਹੈ ਅਤੇ ਭਾਰਤ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।


ਗਲੋਬਲ ਮਹਿੰਗਾਈ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਯੂਰੀਆ ਦੀ ਕੀਮਤ 3,000 ਰੁਪਏ ਤੱਕ ਪਹੁੰਚਣ ਦੇ ਬਾਵਜੂਦ ਭਾਰਤੀ ਕਿਸਾਨਾਂ ਨੂੰ ਇਹ ਸਿਰਫ਼ 300 ਰੁਪਏ 'ਚ ਦਿੱਤਾ ਜਾ ਰਿਹਾ ਹੈ। DAP ਦੀ ਕੀਮਤ 5,000 ਰੁਪਏ ਹੋਣ ਦੇ ਬਾਵਜੂਦ ਕਿਸਾਨਾਂ ਨੂੰ 1,350 ਰੁਪਏ 'ਚ ਮੁਹੱਈਆ ਕਰਵਾਇਆ ਜਾ ਰਿਹਾ ਹੈ।


ਪ੍ਰਧਾਨ ਮੰਤਰੀ ਨੇ ਚਿੰਤਾ ਪ੍ਰਗਟਾਈ ਕਿ ਵਿਸ਼ਵ ਪੱਧਰ 'ਤੇ ਸੰਕਟ ਦੇ ਸਮੇਂ ਪੈਟਰੋਲ, ਡੀਜ਼ਲ, ਦਵਾਈਆਂ ਅਤੇ ਜ਼ਮੀਨ ਵਰਗੇ ਸਰੋਤਾਂ ਨੂੰ ਹਥਿਆਰ ਵਜੋਂ ਵਰਤਣ ਦੀ ਖੇਡ ਖੇਡੀ ਜਾ ਰਹੀ ਹੈ। ਅਜਿਹੇ ਸਮੇਂ 'ਚ 'ਸਵੈ-ਨਿਰਭਰ ਭਾਰਤ' ਦਾ ਮੰਤਰ ਹੀ ਦੇਸ਼ ਦੀ ਢਾਲ ਬਣਿਆ ਹੈ। ਉਨ੍ਹਾਂ ਨੇ ਦੇਸ਼ ਦੇ MSME (ਛੋਟੇ ਤੇ ਮੱਧਮ ਉਦਯੋਗ) ਖੇਤਰ ਨੂੰ ਅਪੀਲ ਕੀਤੀ ਕਿ ਉਹ ਗਲੋਬਲ ਵਪਾਰਕ ਸਮਝੌਤਿਆਂ ਦਾ ਫ਼ਾਇਦਾ ਉਠਾਉਣ ਅਤੇ ਵਿਸ਼ਵ ਮਿਆਰਾਂ ਤੋਂ ਬਿਹਤਰ ਤੇ ਸਸਤੇ ਉਤਪਾਦ ਤਿਆਰ ਕਰਕੇ ਦੁਨੀਆ 'ਚ ਭਾਰਤ ਦਾ ਡੰਕਾ ਵਜਾਉਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.