ਤਾਜਾ ਖਬਰਾਂ
ਸਿਟੀ ਬਿਊਟੀਫ਼ੁਲ ਚੰਡੀਗੜ੍ਹ ਵਿੱਚ ਇੱਕ ਅਨੋਖਾ ਸੇਵਾ ਕਾਰਜ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ, ਜਿੱਥੇ ਆਮ ਲੋਕਾਂ ਲਈ 'ਪੈਟਰੋਲ ਦਾ ਲੰਗਰ' ਲਗਾਇਆ ਗਿਆ। ਅੰਮ੍ਰਿਤਸਰ ਦੇ ਰਹਿਣ ਵਾਲੇ ਕਾਰੋਬਾਰੀ ਰਾਕੇਸ਼ ਤ੍ਰੇਹਨ ਉਰਫ਼ 'ਰਾਜਾ ਦੀ ਕਿੰਗ' ਵੱਲੋਂ ਕੀਤੀ ਗਈ ਇਸ ਪਹਿਲਕਦਮੀ ਤਹਿਤ ਲੋਕਾਂ ਨੂੰ ਚੰਡੀਗੜ੍ਹ ਦੇ ਸੈਕਟਰ-10 ਅਤੇ ਸੈਕਟਰ-7 ਸਥਿਤ ਪੈਟਰੋਲ ਪੰਪਾਂ 'ਤੇ ਮੁਫ਼ਤ ਪੈਟਰੋਲ ਮੁਹੱਈਆ ਕਰਵਾਇਆ ਗਿਆ। ਇਸ ਵਿਸ਼ੇਸ਼ ਸੇਵਾ ਲਈ ਪੈਟਰੋਲ ਪੰਪਾਂ 'ਤੇ ਖ਼ਾਸ ਪ੍ਰਬੰਧ ਕੀਤੇ ਗਏ, ਜਿੱਥੇ ਵਾਹਨ ਚਾਲਕਾਂ ਨੂੰ 500 ਅਤੇ 1000 ਰੁਪਏ ਦੇ ਕੂਪਨ ਵੰਡੇ ਗਏ ਤਾਂ ਜੋ ਉਹ ਆਪਣੀਆਂ ਗੱਡੀਆਂ 'ਚ ਮੁਫ਼ਤ ਤੇਲ ਭਰਵਾ ਸਕਣ।
ਅੰਮ੍ਰਿਤਸਰ ਨਾਲ ਸਬੰਧਤ ਅਤੇ ਬਿਟਕੋਇਨ ਦਾ ਕਾਰੋਬਾਰ ਕਰਨ ਵਾਲੇ ਰਾਕੇਸ਼ ਤ੍ਰੇਹਨ ਦਾ ਕਹਿਣਾ ਹੈ ਕਿ ਉਹ ਮਹਾਮਾਈ ਦੇ ਭਗਤ ਹਨ ਅਤੇ ਕ੍ਰਿਪਟੋਕਰੰਸੀ (ਬਿਟਕੋਇਨ) ਤੋਂ ਹੋਣ ਵਾਲੇ ਮੁਨਾਫ਼ੇ ਦਾ ਇੱਕ ਵੱਡਾ ਹਿੱਸਾ ਲੋਕ ਸੇਵਾ 'ਚ ਲਗਾਉਂਦੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਪੈਟਰੋਲ ਦੇ ਲੰਗਰ ਤੋਂ ਬਾਅਦ ਉਨ੍ਹਾਂ ਦਾ ਅਗਲਾ ਟੀਚਾ ਲੋਕਾਂ ਲਈ 'ਆਈਫ਼ੋਨ (iPhone) ਦਾ ਲੰਗਰ' ਲਗਾਉਣਾ ਹੈ।
ਜ਼ਿਕਰਯੋਗ ਹੈ ਕਿ ਰਾਕੇਸ਼ ਤ੍ਰੇਹਨ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਵਿੱਚ ਅਜਿਹੇ ਕਈ ਹੈਰਾਨੀਜਨਕ ਲੰਗਰ ਲਗਾ ਚੁੱਕੇ ਹਨ। ਹਾਲ ਹੀ ਵਿੱਚ ਸੈਕਟਰ-8 ਵਿਖੇ ਲਗਾਏ ਗਏ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਵੱਲੋਂ ਲੋਕਾਂ ਨੂੰ 500-500 ਰੁਪਏ ਦੇ ਨੋਟ ਵੰਡਣ ਦੇ ਨਾਲ-ਨਾਲ ਮੈਕਡੋਨਲਡਜ਼ ਦੇ ਬਰਗਰ, ਫਾਸਟ ਫੂਡ ਅਤੇ ਕੋਲਡ ਡ੍ਰਿੰਕਸ ਦੀ ਸੇਵਾ ਵੀ ਵਰਤਾਈ ਗਈ ਸੀ।
Get all latest content delivered to your email a few times a month.