ਤਾਜਾ ਖਬਰਾਂ
ਉਨ੍ਹਾਂ ਮੁਤਾਬਕ ਗੁਰਦਾਸਪੁਰ, ਕਲਾਨੌਰ, ਡੇਰਾ ਬਾਬਾ ਨਾਨਕ ਅਤੇ ਧਾਰੀਵਾਲ ਬਲਾਕਾਂ ਵਿੱਚ ਕੁੱਲ 258 ਆਂਗਣਵਾੜੀ ਕੇਂਦਰਾਂ, 4 ਕਮਿਊਨਿਟੀ ਕੰਪਲੈਕਸਾਂ ਅਤੇ 6 ਐਡੀਸ਼ਨਲ ਕਲਾਸ ਰੂਮਾਂ ਦੇ ਨਿਰਮਾਣ ਕਾਰਜ ਪੂਰੇ ਕੀਤੇ ਜਾਣਗੇ।
ਮਨਜ਼ੂਰਸ਼ੁਦਾ ਕਾਰਜਾਂ ਤਹਿਤ ਗੁਰਦਾਸਪੁਰ ਬਲਾਕ ਵਿੱਚ 78 ਆਂਗਣਵਾੜੀ ਕੇਂਦਰ ਅਤੇ ਇੱਕ ਕਮਿਊਨਿਟੀ ਕੰਪਲੈਕਸ, ਡੇਰਾ ਬਾਬਾ ਨਾਨਕ ਵਿੱਚ 57 ਆਂਗਣਵਾੜੀ ਕੇਂਦਰ, ਇੱਕ ਕਮਿਊਨਿਟੀ ਕੰਪਲੈਕਸ ਅਤੇ 5 ਵਾਧੂ ਕਲਾਸ ਰੂਮ ਬਣਾਏ ਜਾਣਗੇ। ਇਸੇ ਤਰ੍ਹਾਂ ਕਲਾਨੌਰ ਵਿੱਚ 51 ਆਂਗਣਵਾੜੀ ਕੇਂਦਰ, ਇੱਕ ਕਮਿਊਨਿਟੀ ਕੰਪਲੈਕਸ ਅਤੇ ਇੱਕ ਐਡੀਸ਼ਨਲ ਕਲਾਸ ਰੂਮ, ਜਦਕਿ ਧਾਰੀਵਾਲ ਵਿੱਚ 72 ਆਂਗਣਵਾੜੀ ਕੇਂਦਰ ਅਤੇ ਇੱਕ ਕਮਿਊਨਿਟੀ ਕੰਪਲੈਕਸ ਦੇ ਕੰਮ ਮੁਕੰਮਲ ਕੀਤੇ ਜਾਣਗੇ।
ਡਾ. ਬਲਜੀਤ ਕੌਰ ਨੇ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਬੱਚਿਆਂ, ਮਹਿਲਾਵਾਂ ਅਤੇ ਸਥਾਨਕ ਵਸਨੀਕਾਂ ਨੂੰ ਬਿਹਤਰ ਸਹੂਲਤਾਂ ਮਿਲਣਗੀਆਂ। ਇਸ ਦੇ ਨਾਲ ਹੀ ਸਿੱਖਿਆ, ਬਾਲ ਸੰਭਾਲ ਅਤੇ ਭਾਈਚਾਰਕ ਸੇਵਾਵਾਂ ਲਈ ਲੋੜੀਂਦਾ ਬੁਨਿਆਦੀ ਢਾਂਚਾ ਹੋਰ ਮਜ਼ਬੂਤ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸਥਾਈ ਭਾਈਚਾਰਕ ਸੰਪਤੀਆਂ ਤਿਆਰ ਕਰਕੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਲਿਆਉਣਾ ਅਤੇ ਵਿਕਾਸ ਦੇ ਲਾਭ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਰਾਹੀਂ ਸਮਾਵੇਸ਼ੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ।
Get all latest content delivered to your email a few times a month.