IMG-LOGO
ਹੋਮ ਰਾਸ਼ਟਰੀ: ਦਿੱਲੀ ਦੀਆਂ ਔਰਤਾਂ ਲਈ ਵੱਡੀ ਖ਼ਬਰ: 1 ਸਤੰਬਰ ਤੋਂ ਮਿਲਣਗੇ...

ਦਿੱਲੀ ਦੀਆਂ ਔਰਤਾਂ ਲਈ ਵੱਡੀ ਖ਼ਬਰ: 1 ਸਤੰਬਰ ਤੋਂ ਮਿਲਣਗੇ ₹2,500 ਮਹੀਨਾਵਾਰ, ਜਾਣੋ ਪੈਨਸ਼ਨ ਕਾਰਡ ਦੀ ਪੂਰੀ ਪ੍ਰਕਿਰਿਆ

Admin User - Aug 19, 2026 08:27 PM
IMG

ਦਿੱਲੀ ਦੀਆਂ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਨਾਲ ਸਬੰਧਤ ਔਰਤਾਂ ਲਈ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਦੀ ਦਿੱਲੀ ਲਕਸ਼ਮੀ ਯੋਜਨਾ ਤਹਿਤ ਯੋਗ ਔਰਤਾਂ ਨੂੰ ਹਰ ਮਹੀਨੇ ₹2,500 ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸਰਕਾਰ ਮੁਤਾਬਕ ਇਸ ਰਕਮ ਦੀ ਪਹਿਲੀ ਅਦਾਇਗੀ 1 ਸਤੰਬਰ 2026 ਤੋਂ ਸ਼ੁਰੂ ਹੋਣ ਦੀ ਉਮੀਦ ਹੈ।

ਯੋਜਨਾ ਸਬੰਧੀ ਸਵੀਕ੍ਰਿਤੀ ਪੱਤਰਾਂ ਦੀ ਵੰਡ 26 ਅਗਸਤ 2026 ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਦਿਨ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਰਾਜ ਪੱਧਰੀ ਸਮਾਗਮ ਕਰਵਾਇਆ ਜਾਵੇਗਾ, ਜਿੱਥੇ ਯੋਗ ਲਾਭਪਾਤਰੀਆਂ ਨੂੰ ਸਹਾਇਤਾ ਸਬੰਧੀ ਦਸਤਾਵੇਜ਼ ਦਿੱਤੇ ਜਾਣਗੇ। ਅਰਜ਼ੀਆਂ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਜ਼ਿਲ੍ਹਾ ਪੱਧਰ ’ਤੇ ਪੈਨਸ਼ਨ ਪੱਤਰ ਵੀ ਵੰਡੇ ਜਾਣਗੇ।

ਮੁੱਖ ਮੰਤਰੀ ਰੇਖਾ ਗੁਪਤਾ ਨੇ ਜ਼ਿਲ੍ਹਾ ਪੱਧਰੀ ਕਮੇਟੀਆਂ ਨੂੰ ਪ੍ਰਾਪਤ ਅਰਜ਼ੀਆਂ ਦੀ ਜਾਂਚ ਅਤੇ ਤਸਦੀਕ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਦਾ ਕਹਿਣਾ ਹੈ ਕਿ ਯੋਗ ਔਰਤਾਂ ਦੀਆਂ ਅਰਜ਼ੀਆਂ ਤਕਨੀਕੀ ਖਾਮੀਆਂ ਕਾਰਨ ਬੇਵਜ੍ਹਾ ਨਾ ਰੁਕਣ, ਇਸ ਲਈ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ।

1 ਅਗਸਤ 2026 ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਣ ਤੋਂ ਬਾਅਦ ਦਿੱਲੀ ਲਕਸ਼ਮੀ ਯੋਜਨਾ ਪੋਰਟਲ ’ਤੇ 8 ਲੱਖ ਤੋਂ ਵੱਧ ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 5 ਲੱਖ ਤੋਂ ਵੱਧ ਔਰਤਾਂ ਨੇ ਆਪਣੀਆਂ ਅਰਜ਼ੀਆਂ ਸਫਲਤਾਪੂਰਵਕ ਜਮ੍ਹਾਂ ਕਰਵਾਈਆਂ ਹਨ। ਜਿਨ੍ਹਾਂ ਅਰਜ਼ੀਆਂ ਵਿੱਚ ਗਲਤੀਆਂ ਹਨ, ਉਨ੍ਹਾਂ ਨੂੰ ਠੀਕ ਕਰਨ ਲਈ ਜਲਦ ਹੀ ਪੋਰਟਲ ’ਤੇ ਸੁਧਾਰ ਵਿੰਡੋ ਖੋਲ੍ਹੀ ਜਾ ਸਕਦੀ ਹੈ।

ਯੋਜਨਾ ਤਹਿਤ ₹2,500 ਦੀ ਮਹੀਨਾਵਾਰ ਸਹਾਇਤਾ ਲਈ ਦੋ ਤਰੀਕੇ ਦੱਸੇ ਗਏ ਹਨ। ₹1,500 ਦੀ ਰਕਮ ਲਾਭਪਾਤਰੀ ਦੇ ਬੈਂਕ ਖਾਤੇ ਵਿੱਚ RD ਜਾਂ FD ਦੇ ਰੂਪ ਵਿੱਚ ਜਮ੍ਹਾਂ ਕੀਤੀ ਜਾਣੀ ਹੈ, ਜਿਸ ਨੂੰ 31 ਜੁਲਾਈ 2029 ਤੱਕ ਬੰਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ₹1,000 ਦੀ ਰਕਮ RBI ਦੇ CBDC ਵਾਲੇਟ ਰਾਹੀਂ ਡਿਜ਼ੀਟਲ ਰੂਪ ਵਿੱਚ ਉਪਲਬਧ ਕਰਵਾਉਣ ਦੀ ਵਿਵਸਥਾ ਦੱਸੀ ਗਈ ਹੈ।

ਲਾਭਪਾਤਰੀ ਔਰਤ ਆਪਣੀ ਚੋਣ ਅਨੁਸਾਰ ਪੂਰੀ ₹2,500 ਦੀ ਰਕਮ ਵੀ RD ਜਾਂ FD ਵਿੱਚ ਜਮ੍ਹਾਂ ਕਰਵਾਉਣ ਦਾ ਵਿਕਲਪ ਚੁਣ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.