IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਮਾਪਿਆਂ ਦੇ ਸਾਏ ਤੋਂ ਵਾਂਝੀ ਆਇਸ਼ਾ ਵਹਾਬ ਨੇ ਅਮਰੀਕੀ ਰਾਜਨੀਤੀ...

ਮਾਪਿਆਂ ਦੇ ਸਾਏ ਤੋਂ ਵਾਂਝੀ ਆਇਸ਼ਾ ਵਹਾਬ ਨੇ ਅਮਰੀਕੀ ਰਾਜਨੀਤੀ 'ਚ ਗੱਡਿਆ ਝੰਡਾ, ਜਿੱਤੀ ਕੈਲੀਫ਼ੋਰਨੀਆ ਉਪ-ਚੋਣ

Admin User - Aug 22, 2026 02:49 PM
IMG

ਪ੍ਰੋਗਰੈਸਿਵ ਡੈਮੋਕ੍ਰੇਟਿਕ ਆਗੂ ਆਇਸ਼ਾ ਵਹਾਬ (39) ਨੇ ਅਮਰੀਕੀ ਰਾਜਨੀਤੀ ਦੇ ਇਤਿਹਾਸ 'ਚ ਇੱਕ ਨਵਾਂ ਮੀਲਪੱਥਰ ਗੱਡ ਦਿੱਤਾ ਹੈ। ਕੈਲੀਫ਼ੋਰਨੀਆ 'ਚ ਹੋਈ ਵਿਸ਼ੇਸ਼ ਉਪ-ਚੋਣ ਦੌਰਾਨ ਸ਼ਾਨਦਾਰ ਜਿੱਤ ਦਰਜ ਕਰਕੇ ਉਹ ਅਮਰੀਕੀ ਕਾਂਗਰਸ 'ਚ ਪਹੁੰਚਣ ਵਾਲੀ ਪਹਿਲੀ ਅਫ਼ਗਾਨ-ਅਮਰੀਕੀ ਔਰਤ ਬਣ ਗਈ ਹੈ। 21 ਅਗਸਤ ਨੂੰ ਐਲਾਨੇ ਗਏ ਚੋਣ ਨਤੀਜਿਆਂ ਮੁਤਾਬਕ ਉਨ੍ਹਾਂ ਨੇ ਆਪਣੀ ਹੀ ਪਾਰਟੀ ਦੀ ਵਿਰੋਧੀ ਉਮੀਦਵਾਰ ਮੇਲਿਸਾ ਹਰਨਾਂਡੇਜ਼ ਨੂੰ 53.1 ਫ਼ੀਸਦੀ ਵੋਟਾਂ ਹਾਸਲ ਕਰਕੇ ਵੱਡੀ ਮਾਤ ਦਿੱਤੀ। ਇਹ ਸੀਟ ਸਾਬਕਾ ਕਾਂਗਰਸਮੈਨ ਐਰਿਕ ਸਵੈਲਵੈੱਲ ਦੇ ਅਸਤੀਫ਼ੇ ਤੋਂ ਬਾਅਦ ਖ਼ਾਲੀ ਹੋਈ ਸੀ, ਜਿਸ 'ਤੇ ਆਇਸ਼ਾ ਹੁਣ ਜਨਵਰੀ ਤੱਕ ਸੇਵਾਵਾਂ ਨਿਭਾਉਣਗੇ।


ਨਿਊਯਾਰਕ ਦੇ ਕੁਈਨਜ਼ ਵਿੱਚ ਜਨਮੀ ਆਇਸ਼ਾ ਦੀ ਇੱਥੋਂ ਤੱਕ ਦੀ ਪਹੁੰਚ ਚੁਣੌਤੀਆਂ ਨਾਲ ਭਰੀ ਰਹੀ ਹੈ। ਬਚਪਨ 'ਚ ਹੀ ਪਿਤਾ ਦੇ ਕਤਲ ਅਤੇ ਮਾਂ ਦੇ ਦਿਹਾਂਤ ਤੋਂ ਬਾਅਦ ਉਹ ਅਨਾਥ ਹੋ ਗਈ ਸੀ, ਜਿਸ ਤੋਂ ਬਾਅਦ ਕੈਲੀਫ਼ੋਰਨੀਆ ਦੇ ਇੱਕ ਜੋੜੇ ਨੇ ਉਨ੍ਹਾਂ ਨੂੰ ਗੋਦ ਲਿਆ। ਇਸ ਤੋਂ ਬਾਅਦ 2011 ਦੀ ਆਰਥਿਕ ਮੰਦੀ ਦੌਰਾਨ ਘਰ ਜ਼ਬਤ ਹੋਣ, ਨੌਕਰੀ ਛੁੱਟਣ ਅਤੇ ਹੋਰ ਪਾਰਿਵਾਰਿਕ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਪੋਲੀਟੀਕਲ ਸਾਇੰਸ, ਐੱਮ.ਬੀ.ਏ. ਅਤੇ ਸੋਸ਼ਲ ਵਰਕ 'ਚ ਪੀ.ਐੱਚ.ਡੀ. ਕਰਨ ਤੋਂ ਬਾਅਦ ਉਨ੍ਹਾਂ ਨੇ ਲੋਕ-ਹਿੱਤ ਦੇ ਮੁੱਦਿਆਂ 'ਤੇ ਲੜਾਈ ਲੜਦਿਆਂ ਸਿਆਸਤ ਵਿੱਚ ਕਦਮ ਰੱਖਿਆ ਅਤੇ 2018 ਵਿੱਚ ਹੇਵਰਡ ਸਿਟੀ ਕੌਂਸਲ ਤੇ 2022 ਵਿੱਚ ਕੈਲੀਫ਼ੋਰਨੀਆ ਸਟੇਟ ਲੈਜਿਸਲੇਚਰ ਦੀਆਂ ਚੋਣਾਂ ਜਿੱਤੀਆਂ।


ਆਇਸ਼ਾ ਵਹਾਬ ਦੀ ਇਸ ਜਿੱਤ ਦਾ ਮੁੱਖ ਆਧਾਰ ਉਨ੍ਹਾਂ ਦਾ ਸਭ ਲਈ ਸਿਹਤ ਬੀਮਾ (ਮੈਡੀਕੇਅਰ ਫ਼ਾਰ ਆਲ), ਅਰਬਪਤੀਆਂ 'ਤੇ ਵਧੇਰੇ ਟੈਕਸ, ਵਿਦਿਆਰਥੀਆਂ ਦੇ ਕਰਜ਼ੇ ਮੁਆਫ਼ ਕਰਨ ਅਤੇ ਕਾਰਪੋਰੇਟ ਸ਼ਕਤੀਆਂ 'ਤੇ ਲਗਾਮ ਕੱਸਣ ਵਰਗਾ ਪ੍ਰਗਤੀਸ਼ੀਲ ਏਜੰਡਾ ਰਿਹਾ। ਉਹ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਦੇ ਹੱਕਾਂ ਲਈ ਲਗਾਤਾਰ ਆਵਾਜ਼ ਉਠਾਉਂਦੀ ਰਹੀ ਹੈ। ਵੱਖ-ਵੱਖ ਗ਼ੈਰ-ਸਰਕਾਰੀ ਸੰਸਥਾਵਾਂ ਅਤੇ ਅਲਾਮੇਡਾ ਕਾਉਂਟੀ ਪਬਲਿਕ ਹੈਲਥ ਕਮਿਸ਼ਨਰ ਵਜੋਂ ਨਿਭਾਈਆਂ ਬੇਮਿਸਾਲ ਸੇਵਾਵਾਂ ਬਦਲੇ ਉਨ੍ਹਾਂ ਨੂੰ 'ਵ੍ਹਾਈਟ ਹਾਊਸ ਰਾਊਂਡਟੇਬਲ' ਵਿੱਚ ਅਫ਼ਗਾਨ-ਅਮਰੀਕੀ ਆਗੂ ਵਜੋਂ ਵੀ ਸ਼ਾਮਲ ਕੀਤਾ ਜਾ ਚੁੱਕਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.