IMG-LOGO
ਹੋਮ ਪੰਜਾਬ: ਲੁਧਿਆਣਾ ‘ਚ ਪੁਲਿਸ ਤੋਂ ਭੱਜਦੇ ਗੈਂਗਸਟਰ ਦੀ ਥਾਰ ਨੇ ਨੌਜਵਾਨ...

ਲੁਧਿਆਣਾ ‘ਚ ਪੁਲਿਸ ਤੋਂ ਭੱਜਦੇ ਗੈਂਗਸਟਰ ਦੀ ਥਾਰ ਨੇ ਨੌਜਵਾਨ ਨੂੰ ਕੁਚਲਿਆ, STF ਨੇ ਪਿੱਛਾ ਕਰਕੇ ਕੀਤਾ ਕਾਬੂ

Admin User - Aug 22, 2026 09:06 PM
IMG

ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਵਿੱਚ ਪੁਲਿਸ ਤੋਂ ਬਚ ਕੇ ਭੱਜ ਰਹੇ ਇੱਕ ਕਥਿਤ ਗੈਂਗਸਟਰ ਨੇ ਤੇਜ਼ ਰਫ਼ਤਾਰ ਥਾਰ ਨਾਲ ਸੜਕ ਕਿਨਾਰੇ ਖੜ੍ਹੇ ਇੱਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨ ਸੜਕ ‘ਤੇ ਡਿੱਗ ਗਿਆ ਅਤੇ ਥਾਰ ਉਸਦੇ ਉੱਪਰੋਂ ਲੰਘ ਗਈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਾਦਸੇ ਤੋਂ ਬਾਅਦ ਥਾਰ ਨੂੰ ਤੇਜ਼ੀ ਨਾਲ ਭੱਜਦੇ ਅਤੇ ਪੁਲਿਸ ਵਾਹਨਾਂ ਨੂੰ ਉਸਦਾ ਪਿੱਛਾ ਕਰਦੇ ਦੇਖਿਆ ਜਾ ਸਕਦਾ ਹੈ।

ਜਾਣਕਾਰੀ ਮੁਤਾਬਕ ਫਰੀਦਕੋਟ STF ਨੂੰ ਗੈਂਗਸਟਰ ਗੁਰਪ੍ਰੀਤ ਸਿੰਘ ਦੇ ਲੁਧਿਆਣਾ ਵਿੱਚ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ STF ਦੀਆਂ ਤਿੰਨ ਗੱਡੀਆਂ ਨੇ ਉਸਦਾ ਪਿੱਛਾ ਸ਼ੁਰੂ ਕੀਤਾ। ਪੁਲਿਸ ਤੋਂ ਘਿਰਦਾ ਦੇਖ ਕੇ ਗੁਰਪ੍ਰੀਤ ਨੇ ਸੁੰਦਰ ਨਗਰ ਦੀਆਂ ਭੀੜ-ਭੜੱਕੇ ਵਾਲੀਆਂ ਗਲੀਆਂ ਵਿੱਚ ਥਾਰ ਤੇਜ਼ ਰਫ਼ਤਾਰ ਨਾਲ ਭਜਾਉਣੀ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਬੁੱਢਾ ਦਰਿਆ ਨੇੜੇ ਇੱਕ ਨੌਜਵਾਨ ਨਾਰੀਅਲ ਵੇਚਣ ਲਈ ਆਪਣੀ ਗੱਡੀ ਕੋਲ ਖੜ੍ਹਾ ਸੀ। ਉਹ ਇੱਕ ਗਾਹਕ ਨਾਲ ਗੱਲ ਕਰ ਰਿਹਾ ਸੀ ਅਤੇ ਨਾਰੀਅਲ ਕੱਟ ਰਿਹਾ ਸੀ ਕਿ ਪਿੱਛੋਂ ਆਈ ਤੇਜ਼ ਰਫ਼ਤਾਰ ਥਾਰ ਨੇ ਉਸਨੂੰ ਅਤੇ ਉਸਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਗੱਡੀ ਕਾਫ਼ੀ ਦੂਰ ਜਾ ਡਿੱਗੀ ਅਤੇ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ।

ਹਾਦਸੇ ਤੋਂ ਬਾਅਦ ਵੀ ਥਾਰ ਨਹੀਂ ਰੁਕੀ ਅਤੇ ਗੁਰਪ੍ਰੀਤ ਸਿੰਘ ਨੇ ਗੱਡੀ ਭਜਾਉਣੀ ਜਾਰੀ ਰੱਖੀ। STF ਦੀ ਟੀਮ ਨੇ ਕੁਝ ਦੂਰੀ ‘ਤੇ ਥਾਰ ਨੂੰ ਘੇਰ ਕੇ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸਦੀ ਥਾਰ ਜ਼ਬਤ ਕਰ ਲਈ ਹੈ ਅਤੇ ਕੁਝ ਸਾਥੀਆਂ ਨੂੰ ਵੀ ਹਿਰਾਸਤ ਵਿੱਚ ਲਏ ਜਾਣ ਦੀ ਜਾਣਕਾਰੀ ਹੈ।

ਜ਼ਖਮੀ ਨੌਜਵਾਨ ਨੂੰ ਲੁਧਿਆਣਾ ਪੁਲਿਸ ਦੀ ਮਦਦ ਨਾਲ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਘਟਨਾ 20 ਅਗਸਤ ਦੀ ਦੱਸੀ ਜਾ ਰਹੀ ਹੈ, ਜਦਕਿ ਇਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.