IMG-LOGO
ਹੋਮ ਰਾਸ਼ਟਰੀ: ਉੱਤਰੀ ਨੇਪਾਲ 'ਚ ਭੋਟੇਕੋਸ਼ੀ ਨਦੀ ਦਾ ਕਹਿਰ: ਭਾਰੀ ਹੜ੍ਹ ਕਾਰਨ...

ਉੱਤਰੀ ਨੇਪਾਲ 'ਚ ਭੋਟੇਕੋਸ਼ੀ ਨਦੀ ਦਾ ਕਹਿਰ: ਭਾਰੀ ਹੜ੍ਹ ਕਾਰਨ 13 ਦੇਹਾਂ ਬਰਾਮਦ, 1000 ਤੋਂ ਵੱਧ ਲੋਕਾਂ ਦੇ ਵਹਿਣ ਦਾ ਖ਼ਦਸ਼ਾ

Admin User - Aug 26, 2026 02:56 PM
IMG

ਉੱਤਰੀ ਨੇਪਾਲ ਦੇ ਰਸੁਵਾ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਭੋਟੇਕੋਸ਼ੀ ਨਦੀ ਵਿੱਚ ਆਏ ਅਚਾਨਕ ਭਾਰੀ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਨਦੀ ਦੇ ਤੇਜ਼ ਵਹਾਅ ਨੇ ਕਈ ਰਹਾਇਸ਼ੀ ਬਸਤੀਆਂ ਅਤੇ ਬੁਨਿਆਦੀ ਢਾਂਚੇ ਨੂੰ ਬੁਰੀ ਤਰ੍ਹਾਂ ਨੁਕਸਾਨਿਆ ਹੈ। ਹੁਣ ਤੱਕ ਪ੍ਰਸ਼ਾਸਨ ਵੱਲੋਂ 13 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਇਸ ਕੁਦਰਤੀ ਆਫ਼ਤ ਵਿੱਚ 1,000 ਤੋਂ ਵੱਧ ਲੋਕਾਂ ਦੇ ਵਹਿ ਜਾਣ ਦਾ ਗੰਭੀਰ ਖ਼ਦਸ਼ਾ ਜਤਾਇਆ ਜਾ ਰਿਹਾ ਹੈ।


ਉੱਤਰਗਯਾ ਗ੍ਰਾਮੀਣ ਨਗਰਪਾਲਿਕਾ ਦੀ ਉਪ ਪ੍ਰਧਾਨ ਚਮੇਲੀ ਗੁਰੂੰਗ ਅਨੁਸਾਰ ਹੜ੍ਹ ਦੀ ਲਪੇਟ 'ਚ ਆਉਣ ਨਾਲ ਸਿਆਫਰੂਬੇਸੀ, ਬੇਤਰਾਵਤੀ, ਮੈਲੁੰਗ, ਸਲੇਤਾਰ, ਸ਼ਾਂਤੀ ਬਾਜ਼ਾਰ, ਪੈਰੇਬੇਸੀ, ਖਲਤੀ ਬਸਤੀ, ਸੋਲੇ, ਤ੍ਰਿਸ਼ੂਲੀ ਅਤੇ ਬੱਤਰ ਸਮੇਤ ਲਗਭਗ ਇੱਕ ਦਰਜਨ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਮੌਕੇ 'ਤੇ ਪਹੁੰਚੀਆਂ ਰਾਹਤ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਵੱਡੇ ਪੱਧਰ 'ਤੇ ਖੋਜ ਅਤੇ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ।


ਸਥਾਨਕ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੁੱਲ ਮੌਤਾਂ, ਜ਼ਖ਼ਮੀਆਂ ਅਤੇ ਵਿੱਤੀ ਨੁਕਸਾਨ ਦੇ ਪੂਰੇ ਅਧਿਕਾਰਤ ਅੰਕੜੇ ਜਾਰੀ ਨਹੀਂ ਕੀਤੇ ਗਏ ਹਨ। ਹਾਲਾਂਕਿ ਮੌਕੇ ਤੋਂ ਆ ਰਹੀਆਂ ਤਸਵੀਰਾਂ, ਵੀਡੀਓਜ਼ ਅਤੇ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਵੱਡੇ ਪੱਧਰ 'ਤੇ ਹੋਈ ਤਬਾਹੀ ਵੱਲ ਇਸ਼ਾਰਾ ਕਰਦੀ ਹੈ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਖੇਤਰਾਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.