IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਆਸਟਰੀਆ ਦੇ ਹੋਟਲ 'ਚ ਪੰਜਾਬੀ ਸੈਲਾਨੀਆਂ ਨਾਲ ਨਸਲਵਾਦ! ਪੱਗ ਪਹਿਨਣ...

ਆਸਟਰੀਆ ਦੇ ਹੋਟਲ 'ਚ ਪੰਜਾਬੀ ਸੈਲਾਨੀਆਂ ਨਾਲ ਨਸਲਵਾਦ! ਪੱਗ ਪਹਿਨਣ ਕਾਰਨ ਰੋਕਿਆ ਦਾਖ਼ਲਾ, ਪੀੜਤ ਨੇ ਵੀਡੀਓ ਪਾ ਕੇ ਖੋਲ੍ਹੀ ਪੋਲ

Admin User - Aug 29, 2026 02:09 PM
IMG

ਯੂਰਪੀ ਦੇਸ਼ ਆਸਟਰੀਆ ਦੇ ਸਾਲਜ਼ਬਰਗ ਸ਼ਹਿਰ ਤੋਂ ਸਿੱਖਾਂ ਦੀ ਧਾਰਮਿਕ ਪਛਾਣ 'ਤੇ ਸੱਟ ਮਾਰਨ ਵਾਲੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਮੋਹਾਲੀ ਦੇ ਇੱਕ ਕਾਰੋਬਾਰੀ ਸਿੱਖ ਨੌਜਵਾਨ ਜਸਪ੍ਰੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉੱਥੋਂ ਦੇ ਮਸ਼ਹੂਰ 'ਕੂਲ ਮਾਮਾ' (Cool Mama) ਹੋਟਲ ਨੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਸਿਰਫ਼ ਇਸ ਲਈ ਰਹਿਣ ਅਤੇ ਰੈਸਟੋਰੈਂਟ 'ਚ ਵੜਨ ਤੋਂ ਰੋਕ ਦਿੱਤਾ ਕਿਉਂਕਿ ਉਨ੍ਹਾਂ ਨੇ ਪੱਗਾਂ (ਦਸਤਾਰਾਂ) ਬੰਨ੍ਹੀਆਂ ਹੋਈਆਂ ਸਨ।


ਜਸਪ੍ਰੀਤ ਅਨੁਸਾਰ ਉਸ ਨੇ 27 ਅਗਸਤ ਨੂੰ ਔਨਲਾਈਨ ਹੋਟਲ ਬੁੱਕ ਕੀਤਾ ਸੀ। ਜਦੋਂ ਉਹ ਹੋਟਲ ਪਹੁੰਚੇ ਤਾਂ ਸਟਾਫ਼ ਨੇ ਇਹ ਕਹਿ ਕੇ ਦਾਖ਼ਲਾ ਦੇਣ ਤੋਂ ਮਨ੍ਹਾ ਕਰ ਦਿੱਤਾ ਕਿ ਹੋਟਲ ਅਤੇ ਰੈਸਟੋਰੈਂਟ ਵਿੱਚ ਪੱਗ ਪਹਿਨਣ ਦੀ ਇਜਾਜ਼ਤ ਨਹੀਂ ਹੈ। ਜਦੋਂ ਸਿੱਖ ਨੌਜਵਾਨਾਂ ਨੇ ਇਸ ਨੂੰ ਅਪਣੀ ਧਾਰਮਿਕ ਅਕੀਦਤ ਦੱਸਦਿਆਂ ਵਿਰੋਧ ਕੀਤਾ ਤਾਂ ਹੋਟਲ ਪ੍ਰਬੰਧਕਾਂ ਨੇ ਤਰਕ ਦਿੱਤਾ ਕਿ ਉਨ੍ਹਾਂ ਦੀ ਵੈੱਬਸਾਈਟ 'ਤੇ ਇਹ ਨਿਯਮ ਪਹਿਲਾਂ ਹੀ ਲਿਖਿਆ ਹੋਇਆ ਹੈ।


ਹੋਟਲ ਦੇ ਇਸ ਰਵੱਈਏ ਤੋਂ ਬਾਅਦ ਜਦੋਂ ਨੌਜਵਾਨਾਂ ਨੇ ਬੁਕਿੰਗ ਰੱਦ ਕਰਕੇ ਪੈਸੇ ਵਾਪਸ ਮੰਗੇ ਤਾਂ ਪ੍ਰਬੰਧਕਾਂ ਨੇ ਇੱਕ ਰੁਪਿਆ ਵੀ ਮੋੜਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਸਪ੍ਰੀਤ ਨੇ ਦੱਸਿਆ, "ਸਾਡੇ ਲਈ ਪੈਸਿਆਂ ਨਾਲੋਂ ਪੱਗ ਦੀ ਇੱਜ਼ਤ ਜ਼ਿਆਦਾ ਮਹੱਤਵਪੂਰਨ ਹੈ। ਮੈਂ ਜਰਮਨੀ, ਸਵਿਟਜ਼ਰਲੈਂਡ ਸਮੇਤ ਕਈ ਦੇਸ਼ ਘੁੰਮ ਚੁੱਕਾ ਹਾਂ, ਪਰ ਅਜਿਹੀ ਘਟੀਆ ਮਾਨਸਿਕਤਾ ਪਹਿਲੀ ਵਾਰ ਦੇਖੀ ਹੈ।" ਇੰਸਟਾਗ੍ਰਾਮ 'ਤੇ ਹੱਡਬੀਤੀ ਦੀ ਵੀਡੀਓ ਸਾਂਝੀ ਕਰਦਿਆਂ ਉਸ ਨੇ ਦੁਨੀਆ ਭਰ ਦੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਸਟਰੀਆ ਯਾਤਰਾ ਦੌਰਾਨ ਇਸ ਹੋਟਲ ਦਾ ਪੂਰਨ ਬਾਇਕਾਟ ਕਰਨ ਤਾਂ ਜੋ ਨਸਲਵਾਦੀ ਸੋਚ ਵਾਲੇ ਪ੍ਰਬੰਧਕਾਂ ਨੂੰ ਸਬਕ ਮਿਲ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.