IMG-LOGO
ਹੋਮ ਰਾਸ਼ਟਰੀ: ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ: ਮੁੰਬਈ 'ਚ...

ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਹਿੰਗਾਈ ਦਾ ਵੱਡਾ ਝਟਕਾ: ਮੁੰਬਈ 'ਚ ਡੇਅਰੀ ਦੁੱਧ ₹9 ਪ੍ਰਤੀ ਲੀਟਰ ਮਹਿੰਗਾ; 1 ਸਤੰਬਰ ਤੋਂ ₹102 'ਚ ਮਿਲੇਗਾ ਇੱਕ ਲੀਟਰ ਦੁੱਧ

Admin User - Aug 29, 2026 02:30 PM
IMG

ਗਣੇਸ਼ ਉਤਸਵ ਅਤੇ ਆਉਂਦੇ ਤਿਉਹਾਰੀ ਸੀਜ਼ਨ ਤੋਂ ਐਨ ਪਹਿਲਾਂ ਆਮ ਜਨਤਾ ਦੀ ਜੇਬ 'ਤੇ ਮਹਿੰਗਾਈ ਦੀ ਵੱਡੀ ਮਾਰ ਪਈ ਹੈ। ਮੁੰਬਈ ਦੇ ਸਥਾਨਕ ਡੇਅਰੀ ਫਾਰਮਾਂ ਤੋਂ ਸਿੱਧਾ ਮਿਲਣ ਵਾਲੇ ਖੁੱਲ੍ਹੇ ਦੁੱਧ ਦੀਆਂ ਕੀਮਤਾਂ ਵਿੱਚ 9 ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਕੀਤਾ ਗਿਆ ਹੈ। ਇਹ ਨਵੀਆਂ ਦਰਾਂ 1 ਸਤੰਬਰ 2026 ਤੋਂ ਲਾਗੂ ਹੋ ਕੇ 28 ਫਰਵਰੀ 2027 ਤੱਕ ਪ੍ਰਭਾਵੀ ਰਹਿਣਗੀਆਂ। ਇਸ ਫ਼ੈਸਲੇ ਤੋਂ ਬਾਅਦ ਹੁਣ ਮੁੰਬਈ ਵਾਸੀਆਂ ਨੂੰ 93 ਰੁਪਏ 'ਚ ਮਿਲਣ ਵਾਲਾ ਡੇਅਰੀ ਦੁੱਧ 102 ਰੁਪਏ ਪ੍ਰਤੀ ਲੀਟਰ ਖਰੀਦਣਾ ਪਵੇਗਾ।


ਦੁੱਧ ਉਤਪਾਦਕਾਂ ਨੇ ਕੀਮਤਾਂ ਵਧਾਉਣ ਦਾ ਕਾਰਨ ਦੱਸਦਿਆਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ 'ਚ ਡੇਅਰੀ ਚਲਾਉਣ ਦਾ ਖ਼ਰਚਾ ਕਾਫ਼ੀ ਵਧ ਗਿਆ ਹੈ। ਪਸ਼ੂਆਂ ਦੇ ਚਾਰੇ, ਅਨਾਜ ਅਤੇ ਖਲ੍ਹ ਦੀਆਂ ਕੀਮਤਾਂ 'ਚ 25 ਫ਼ੀਸਦੀ ਤੱਕ ਦਾ ਉਛਾਲ ਆਇਆ ਹੈ, ਜਿਸ ਕਾਰਨ ਪੁਰਾਣੇ ਭਾਅ 'ਤੇ ਦੁੱਧ ਵੇਚਣਾ ਅਸੰਭਵ ਹੋ ਗਿਆ ਸੀ। ਉਤਪਾਦਕਾਂ ਅਨੁਸਾਰ ਲਾਗਤ ਪੂਰੀ ਕਰਨ ਲਈ ਇਹ ਵਾਧਾ ਕਰਨਾ ਉਨ੍ਹਾਂ ਦੀ ਮਜਬੂਰੀ ਸੀ।


ਹਾਲਾਂਕਿ ਇਹ ਵਾਧਾ ਸਿਰਫ਼ ਡੇਅਰੀਆਂ ਦੇ ਖੁੱਲ੍ਹੇ ਦੁੱਧ 'ਤੇ ਲਾਗੂ ਹੋਵੇਗਾ (ਪੈਕਟ ਵਾਲੇ ਦੁੱਧ 'ਤੇ ਨਹੀਂ), ਪਰ ਰੋਜ਼ਾਨਾ ਤਾਜ਼ਾ ਦੁੱਧ ਵਰਤਣ ਵਾਲੇ ਹਜ਼ਾਰਾਂ ਪਰਿਵਾਰਾਂ ਦਾ ਮਾਸਿਕ ਬਜਟ ਪੂਰੀ ਤਰ੍ਹਾਂ ਵਿਗੜ ਜਾਵੇਗਾ। ਤਿਉਹਾਰਾਂ ਦੇ ਦਿਨਾਂ 'ਚ ਦੁੱਧ, ਮਿਠਾਈਆਂ ਅਤੇ ਹੋਰ ਪਕਵਾਨਾਂ ਦੀ ਖਪਤ ਵਧਣ ਕਾਰਨ ਗ੍ਰਹਿਣੀਆਂ ਦੀ ਜੇਬ 'ਤੇ ਸਿੱਧਾ ਅਸਰ ਪਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.