ਤਾਜਾ ਖਬਰਾਂ
ਹਾਲਾਂਕਿ, ਅੱਜ ਈਡੀ ਵੱਲੋਂ ਕੋਈ ਵੀ ਅਧਿਕਾਰੀ ਮੰਗਿਆ ਗਿਆ ਰਿਕਾਰਡ ਲੈ ਕੇ ਪੰਜਾਬ ਪੁਲਿਸ ਹੈੱਡਕੁਆਰਟਰ ਨਹੀਂ ਪਹੁੰਚਿਆ।
ਪੰਜਾਬ ਪੁਲਿਸ ਨੇ ਈਡੀ ਵੱਲੋਂ ਮੁਹੱਈਆ ਕਰਵਾਏ ਗਏ ਚੈਟ ਲੌਗ ਅਤੇ ਸਕ੍ਰੀਨਸ਼ਾਟ ਦੀ ਗੁਣਵੱਤਾ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਪੁਲਿਸ ਮੁਤਾਬਕ ਕਈ ਦਸਤਾਵੇਜ਼ ਅਸਪਸ਼ਟ ਅਤੇ ਅਧੂਰੇ ਹਨ, ਜਦਕਿ ਕੁਝ ਰਿਕਾਰਡ ਪੜ੍ਹਨਯੋਗ ਨਾ ਹੋਣ ਕਾਰਨ ਇਨ੍ਹਾਂ ਦੇ ਆਧਾਰ ’ਤੇ ਦੋਸ਼ਾਂ ਦੀ ਸਹੀ ਤਰੀਕੇ ਨਾਲ ਜਾਂਚ ਕਰਨਾ ਮੁਸ਼ਕਲ ਹੋ ਰਿਹਾ ਹੈ।
ਇਸ ਸਬੰਧੀ ਪੰਜਾਬ ਪੁਲਿਸ ਨੇ ਈਡੀ ਤੋਂ ਚੈਟਾਂ ਦੀਆਂ ਸਪਸ਼ਟ ਕਾਪੀਆਂ, ਪੂਰਾ ਇਲੈਕਟ੍ਰਾਨਿਕ ਰਿਕਾਰਡ, ਮੈਟਾਡੇਟਾ ਅਤੇ ਮੂਲ ਸਰੋਤ ਸਮੱਗਰੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ, ਤਾਂ ਜੋ ਮਾਮਲੇ ਦੀ ਜਾਂਚ ਤੱਥਾਂ ਅਤੇ ਪੂਰੇ ਰਿਕਾਰਡ ਦੇ ਆਧਾਰ ’ਤੇ ਕੀਤੀ ਜਾ ਸਕੇ।
Get all latest content delivered to your email a few times a month.