IMG-LOGO
ਹੋਮ ਚੰਡੀਗੜ੍ਹ, ਰਾਸ਼ਟਰੀ, ਉਪ ਰਾਸ਼ਟਰਪਤੀ ਦੇ ਚੰਡੀਗੜ੍ਹ ਦੌਰੇ 'ਚ ਬਦਲਿਆ ਟ੍ਰੈਫਿਕ ਪਲਾਨ: PU...

ਉਪ ਰਾਸ਼ਟਰਪਤੀ ਦੇ ਚੰਡੀਗੜ੍ਹ ਦੌਰੇ 'ਚ ਬਦਲਿਆ ਟ੍ਰੈਫਿਕ ਪਲਾਨ: PU ਸਮੇਤ ਕਈ ਮਾਰਗਾਂ 'ਚ ਫੇਰਬਦਲ; ਦੇਖੋ ਕਿਹੜੇ ਰਸਤੇ ਰਹਿਣਗੇ ਬੰਦ

Admin User - Sep 04, 2026 10:19 AM
IMG

ਦੇਸ਼ ਦੇ ਉਪ ਰਾਸ਼ਟਰਪਤੀ ਚੰਦਰਪੁਰਮ ਪੋਨੂੰਸਾਮੀ ਰਾਧਾਕ੍ਰਿਸ਼ਨਨ ਅੱਜ ਯੂ.ਟੀ. ਚੰਡੀਗੜ੍ਹ ਦੇ ਵਿਸ਼ੇਸ਼ ਦੌਰੇ 'ਤੇ ਪਹੁੰਚ ਰਹੇ ਹਨ। ਉਹ ਪੰਜਾਬ ਯੂਨੀਵਰਸਿਟੀ (PU) ਦੇ ਇੱਕ ਅਹਿਮ ਪ੍ਰੋਗਰਾਮ ਵਿੱਚ ਤੌਰ 'ਤੇ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਉਪ ਰਾਸ਼ਟਰਪਤੀ ਦੀ ਆਮਦ ਨੂੰ ਮੁੱਖ ਰੱਖਦਿਆਂ ਪੰਜਾਬ ਯੂਨੀਵਰਸਿਟੀ ਕੈਂਪਸ ਸਮੇਤ ਪੂਰੇ ਸ਼ਹਿਰ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਅਤੇ ਸੁਰੱਖਿਆ ਦੇ ਅਭੇਦ ਪ੍ਰਬੰਧ ਕੀਤੇ ਗਏ ਹਨ।


ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਵਰੇਜ ਲਈ ਆਉਣ ਵਾਲੇ ਮੀਡੀਆ ਕਰਮੀਆਂ ਨੂੰ ਸਵੇਰੇ 10:30 ਵਜੇ ਤੱਕ ਲਾਅ ਆਡੀਟੋਰੀਅਮ ਵਿਖੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਮਾਗਮ ਸਥਾਨ 'ਚ ਦਾਖ਼ਲੇ ਲਈ ਲਾਅ ਵਿਭਾਗ ਵਾਲੇ ਪਾਸਿਓਂ ਵਿਸ਼ੇਸ਼ ਲੰਘਾ ਤੈਅ ਕੀਤਾ ਗਿਆ ਹੈ। ਉੱਚ-ਪੱਧਰੀ ਸੁਰੱਖਿਆ ਕਾਰਨ ਆਡੀਟੋਰੀਅਮ ਦੇ ਅੰਦਰ ਮੋਬਾਈਲ ਫ਼ੋਨ, ਕੋਈ ਵੀ ਇਲੈਕਟ੍ਰਾਨਿਕ ਉਪਕਰਨ ਅਤੇ ਪਾਣੀ ਦੀਆਂ ਬੋਤਲਾਂ ਲਿਜਾਣ 'ਤੇ ਮੁਕੰਮਲ ਰੋਕ ਲਗਾਈ ਗਈ ਹੈ। ਅੰਦਰ ਸਿਰਫ਼ ਪੇਸ਼ੇਵਰ ਅਤੇ ਵੀਡੀਓ ਕੈਮਰਿਆਂ ਦੀ ਹੀ ਇਜਾਜ਼ਤ ਹੋਵੇਗੀ, ਜਦਕਿ ਮੋਬਾਈਲ ਰਾਹੀਂ ਫੋਟੋਗ੍ਰਾਫ਼ੀ 'ਤੇ ਪੂਰਨ ਬੈਨ ਰਹੇਗਾ।


ਉਪ ਰਾਸ਼ਟਰਪਤੀ ਦੇ ਦੌਰੇ ਦੇ ਨਾਲ-ਨਾਲ ਅੱਜ ਸ਼ਹਿਰ ਭਰ ਵਿੱਚ ਮਨਾਏ ਜਾ ਰਹੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਦੇਖਦਿਆਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਵਿਸ਼ੇਸ਼ ਰੂਟ ਪਲਾਨ ਜਾਰੀ ਕੀਤਾ ਹੈ। ਦੁਪਹਿਰ 12 ਵਜੇ ਤੋਂ ਰਾਤ 1 ਵਜੇ ਤੱਕ ਦੋ ਮੁੱਖ ਖੇਤਰਾਂ 'ਚ ਆਵਾਜਾਈ ਪ੍ਰਭਾਵਿਤ ਰਹੇਗੀ:


ਸੈਕਟਰ-36 ਇਸਕਾਨ ਮੰਦਰ: ਦੱਖਣ ਮਾਰਗ 'ਤੇ ਕਿਸਾਨ ਭਵਨ ਚੌਕ (ਸੈਕਟਰ 22/23-35/36) ਤੋਂ ਲੈ ਕੇ ਬੱਤਰਾ ਚੌਕ (ਸੈਕਟਰ 23/24-36/37) ਤੱਕ ਵਾਹਨਾਂ ਦੀ ਆਵਾਜਾਈ ਨਿਯੰਤਰਿਤ ਕੀਤੀ ਗਈ ਹੈ।

ਸੈਕਟਰ-20 ਦੇ ਮੰਦਰ: ਸੈਕਟਰ 20/21 ਲਾਈਟ ਪੁਆਇੰਟ ਤੋਂ ਸੈਕਟਰ 20/30 ਲਾਈਟ ਪੁਆਇੰਟ ਤੱਕ ਆਮ ਵਾਹਨਾਂ ਦੇ ਰਸਤੇ 'ਚ ਬਦਲਾਅ ਕੀਤਾ ਗਿਆ ਹੈ।


ਟ੍ਰੈਫਿਕ ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਸ਼ਰਧਾਲੂ ਅਤੇ ਮਹਿਮਾਨ ਆਪਣੇ ਵਾਹਨ ਸਿਰਫ਼ ਨਿਰਧਾਰਤ ਪਾਰਕਿੰਗ ਥਾਵਾਂ 'ਚ ਹੀ ਖੜ੍ਹੇ ਕਰਨ। ਫੁੱਟਪਾਥਾਂ, ਸਾਈਕਲ ਟਰੈਕਾਂ ਜਾਂ 'ਨੋ ਪਾਰਕਿੰਗ' ਜ਼ੋਨ 'ਚ ਗੱਡੀ ਖੜ੍ਹੀ ਕਰਨ 'ਤੇ ਮੌਕੇ 'ਤੇ ਚਲਾਨ ਕੱਟੇ ਜਾਣਗੇ ਅਤੇ ਵਾਹਨਾਂ ਨੂੰ ਕਰੇਨ ਨਾਲ ਜ਼ਬਤ (ਟੋਅ) ਕਰ ਲਿਆ ਜਾਵੇਗਾ। ਪੁਲਿਸ ਨੇ ਆਮ ਲੋਕਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.