ਤਾਜਾ ਖਬਰਾਂ
ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਅੱਜ, ਸ਼ਨੀਵਾਰ 5 ਸਤੰਬਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਆਮ ਜਨਤਾ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਅੱਜ ਈਂਧਨ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਭਾਅ ਪੁਰਾਣੇ ਪੱਧਰ 'ਤੇ ਹੀ ਸਥਿਰ ਹਨ। ਹਾਲਾਂਕਿ, ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ (Crude Oil) ਦੀਆਂ ਕੀਮਤਾਂ ਇੱਕ ਵਾਰ ਫਿਰ 100 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚਣ ਕਾਰਨ ਆਉਣ ਵਾਲੇ ਦਿਨਾਂ 'ਚ ਕੀਮਤਾਂ ਵਧਣ ਦੀ ਚਿੰਤਾ ਬਣੀ ਹੋਈ ਹੈ।
ਅੰਤਰਰਾਸ਼ਟਰੀ ਬਾਜ਼ਾਰ 'ਚ ਬ੍ਰੈਂਟ ਕਰੂਡ 0.31 ਫੀਸਦੀ ਦੇ ਵਾਧੇ ਨਾਲ $95.33 ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ, ਜਦਕਿ ਡਬਲਯੂ.ਟੀ.ਆਈ. (WTI) ਦੀਆਂ ਕੀਮਤਾਂ 0.14 ਫੀਸਦੀ ਚੜ੍ਹ ਕੇ $90.88 ਪ੍ਰਤੀ ਬੈਰਲ 'ਤੇ ਪਹੁੰਚ ਗਈਆਂ ਹਨ। 24 ਜੁਲਾਈ ਤੋਂ ਬਾਅਦ ਕੱਚੇ ਤੇਲ ਦਾ ਇਹ ਸਭ ਤੋਂ ਉੱਚਾ ਪੱਧਰ ਹੈ। ਮਾਹਿਰਾਂ ਅਨੁਸਾਰ ਜੇਕਰ ਕੱਚਾ ਤੇਲ ਇਸੇ ਤਰ੍ਹਾਂ ਮਹਿੰਗਾ ਹੁੰਦਾ ਰਿਹਾ ਤਾਂ ਕੰਪਨੀਆਂ ਜਲਦ ਹੀ ਦਰਾਂ 'ਚ ਵਾਧਾ ਕਰ ਸਕਦੀਆਂ ਹਨ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ 'ਚ ਅੱਜ ਦੇ ਰੇਟ (ਰੁਪਏ ਪ੍ਰਤੀ ਲੀਟਰ):
ਦਿੱਲੀ: ਪੈਟਰੋਲ ₹95.20 | ਡੀਜ਼ਲ ₹102.12 | ਪ੍ਰੀਮੀਅਮ ਪੈਟਰੋਲ (XP100) ₹167.35
ਚੰਡੀਗੜ੍ਹ: ਪੈਟਰੋਲ ₹101.54 | ਡੀਜ਼ਲ ₹89.47
ਮੁੰਬਈ: ਪੈਟਰੋਲ ₹111.21 | ਡੀਜ਼ਲ ₹97.83
ਕੋਲਕਾਤਾ: ਪੈਟਰੋਲ ₹133.51 | ਡੀਜ਼ਲ ₹99.82
ਚੇਨਈ: ਪੈਟਰੋਲ ₹107.76 | ਡੀਜ਼ਲ ₹99.55
ਬੈਂਗਲੁਰੂ: ਪੈਟਰੋਲ ₹111.68 | ਡੀਜ਼ਲ ₹99.56
ਹੈਦਰਾਬਾਦ: ਪੈਟਰੋਲ ₹115.72 | ਡੀਜ਼ਲ ₹103.83
ਜੈਪੁਰ: ਪੈਟਰੋਲ ₹113.91 | ਡੀਜ਼ਲ ₹98.25
ਪਟਨਾ: ਪੈਟਰੋਲ ₹113.37 | ਡੀਜ਼ਲ ₹99.36
ਗੁਰੂਗ੍ਰਾਮ: ਪੈਟਰੋਲ ₹103.28 | ਡੀਜ਼ਲ ₹95.94
ਨੋਇਡਾ: ਪੈਟਰੋਲ ₹101.88 | ਡੀਜ਼ਲ ₹95.36
ਲਖਨਊ: ਪੈਟਰੋਲ ₹102.31 | ਡੀਜ਼ਲ ₹95.79
ਭੁਵਨੇਸ਼ਵਰ: ਪੈਟਰੋਲ ₹108.97 | ਡੀਜ਼ਲ ₹100.68
ਤਿਰੂਵਨੰਤਪੁਰਮ: ਪੈਟਰੋਲ ₹115.49 | ਡੀਜ਼ਲ ₹104.40
ਮਈ ਮਹੀਨੇ 'ਚ ₹7.50 ਤੱਕ ਵਧੀਆਂ ਸਨ ਕੀਮਤਾਂ
ਚਾਲੂ ਸਾਲ ਦੌਰਾਨ ਤੇਲ ਕੰਪਨੀਆਂ ਵੱਲੋਂ ਪੈਟਰੋਲ-ਡੀਜ਼ਲ ਦੇ ਭਾਅ 'ਚ ਲਗਾਤਾਰ ਚਾਰ ਵਾਰ ਵਾਧਾ ਕੀਤਾ ਗਿਆ ਸੀ। 2022 ਤੋਂ ਬਾਅਦ ਪਹਿਲਾ ਵਾਧਾ 15 ਮਈ ਨੂੰ ਹੋਇਆ ਸੀ, ਜਿਸ ਤੋਂ ਬਾਅਦ 25 ਮਈ ਤੱਕ ਤਿੰਨ ਹੋਰ ਵਾਧੇ ਕੀਤੇ ਗਏ। ਇਸ ਨਾਲ ਪੈਟਰੋਲ ਦੀਆਂ ਕੀਮਤਾਂ 'ਚ ਕੁੱਲ 7.5 ਰੁਪਏ ਪ੍ਰਤੀ ਲੀਟਰ ਦਾ ਉਛਾਲ ਆਇਆ ਸੀ।
Get all latest content delivered to your email a few times a month.