IMG-LOGO
ਹੋਮ ਅੰਤਰਰਾਸ਼ਟਰੀ: ਬੋਲੀਵੀਆ 'ਚ ਫ਼ੌਜੀ ਕੰਪਲੈਕਸ ਅੰਦਰ ਭਿਆਨਕ ਧਮਾਕਾ: 10 ਤੋਂ ਵੱਧ...

ਬੋਲੀਵੀਆ 'ਚ ਫ਼ੌਜੀ ਕੰਪਲੈਕਸ ਅੰਦਰ ਭਿਆਨਕ ਧਮਾਕਾ: 10 ਤੋਂ ਵੱਧ ਲੋਕਾਂ ਦੀ ਮੌਤ, 60 ਤੋਂ ਜ਼ਿਆਦਾ ਜ਼ਖ਼ਮੀ; ਆਲੇ-ਦੁਆਲੇ ਦੇ ਘਰਾਂ 'ਚ ਮਚੀ ਤਬਾਹੀ

Admin User - Sep 05, 2026 10:46 AM
IMG

ਦੱਖਣੀ ਅਮਰੀਕੀ ਦੇਸ਼ ਬੋਲੀਵੀਆ ਦੇ ਇੱਕ ਫ਼ੌਜੀ ਕੰਪਲੈਕਸ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਹੋਏ ਇੱਕ ਜ਼ੋਰਦਾਰ ਧਮਾਕੇ ਨੇ ਭਾਰੀ ਤਬਾਹੀ ਮਚਾ ਦਿੱਤੀ। ਸਥਾਨਕ ਸਿਹਤ ਨਿਰਦੇਸ਼ਕ ਰੀਟਾ ਨੇਬਰਾਸਕਾ ਅਨੁਸਾਰ ਇਸ ਦਰਦਨਾਕ ਹਾਦਸੇ 'ਚ ਘੱਟੋ-ਘੱਟ 10 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 60 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ। ਅਧਿਕਾਰੀਆਂ ਨੇ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਗੰਭੀਰ ਜ਼ਖ਼ਮੀਆਂ ਦੀ ਹਾਲਤ ਨੂੰ ਦੇਖਦਿਆਂ ਮ੍ਰਿਤਕਾਂ ਦੀ ਗਿਣਤੀ 15 ਤੱਕ ਪਹੁੰਚ ਸਕਦੀ ਹੈ।


ਮਿਲੀ ਜਾਣਕਾਰੀ ਅਨੁਸਾਰ ਇਹ ਧਮਾਕਾ ਰਾਜਧਾਨੀ ਲਾ ਪਾਜ਼ ਤੋਂ ਕਰੀਬ 30 ਕਿਲੋਮੀਟਰ ਦੂਰ ਸਥਿਤ 'ਵਿਆਚਾ' ਫ਼ੌਜੀ ਕੰਪਲੈਕਸ ਵਿੱਚ ਸਥਾਨਕ ਸਮੇਂ ਮੁਤਾਬਕ ਦੁਪਹਿਰ 2:30 ਵਜੇ ਦੇ ਆਸ-ਪਾਸ ਹੋਇਆ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਰੱਖਿਆ ਮੰਤਰਾਲੇ ਦੀਆਂ ਉਨ੍ਹਾਂ ਸਟੋਰੇਜ ਸੁਵਿਧਾਵਾਂ 'ਚ ਹੋਇਆ ਜਿੱਥੇ ਆਤਿਸ਼ਬਾਜ਼ੀ ਦੀ ਸਮੱਗਰੀ ਰੱਖੀ ਗਈ ਸੀ। ਹਾਲਾਂਕਿ, ਧਮਾਕੇ ਦੇ ਅਸਲ ਕਾਰਨਾਂ ਦਾ ਹਾਲੇ ਤੱਕ ਸਪੱਸ਼ਟ ਪਤਾ ਨਹੀਂ ਲੱਗ ਸਕਿਆ ਹੈ।


ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੀ ਗੂੰਜ ਨਾਲ ਆਸ-ਪਾਸ ਦੇ ਦਰਜਨਾਂ ਘਰਾਂ ਦੀਆਂ ਛੱਤਾਂ ਅਤੇ ਖਿੜਕੀਆਂ ਦੇ ਕੱਚ ਟੁੱਟ ਗਏ। ਜ਼ਖ਼ਮੀਆਂ ਵਿੱਚੋਂ 14 ਜਣਿਆਂ ਨੂੰ ਗੰਭੀਰ ਹਾਲਤ 'ਚ ਲਾ ਪਾਜ਼ ਦੇ ਵੱਡੇ ਹਸਪਤਾਲਾਂ ਵਿੱਚ ਭੇਜਿਆ ਗਿਆ ਹੈ, ਜਿਨ੍ਹਾਂ ਵਿੱਚ ਇੱਕ ਬੱਚੀ ਵੀ ਸ਼ਾਮਲ ਹੈ ਜੋ ਤੀਜੀ ਡਿਗਰੀ (Third Degree) ਤੱਕ ਝੁਲਸ ਗਈ ਹੈ। ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ, ਐਂਬੂਲੈਂਸਾਂ, ਡਾਕਟਰੀ ਟੀਮਾਂ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.