ਤਾਜਾ ਖਬਰਾਂ
ਅਸਾਮ ਦੀ ਰਾਜਧਾਨੀ ਗੁਹਾਟੀ ਦੇ ਹਾਟੀਗਾਓਂ ਇਲਾਕੇ ਵਿੱਚੋਂ ਇੱਕ ਸੂਬੇ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਸਫ਼ਾਕਾਨਾ ਘਟਨਾ ਸਾਹਮਣੇ ਆਈ ਹੈ। ਇੱਕ ਨਵ-ਵਿਆਹੇ ਪਤੀ ਨੇ ਆਪਣੀ ਹੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰਕੇ ਉਸ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਅਤੇ ਕੱਟਿਆ ਹੋਇਆ ਸਿਰ ਫਰਿੱਜ 'ਚ ਛੁਪਾ ਦਿੱਤਾ। ਇਸ ਖ਼ੂਨੀ ਵਾਰਦਾਤ ਦਾ ਖ਼ੁਲਾਸਾ ਫਲੈਟ ਵਿੱਚੋਂ ਆਉਂਦੀ ਬਦਬੂ ਤੋਂ ਬਾਅਦ ਹੋਇਆ। ਪੁਲਿਸ ਨੇ ਫਰਾਰ ਚੱਲ ਰਹੇ 30 ਸਾਲਾ ਮੁਲਜ਼ਮ ਰਾਮਾਨੁਜ ਗੋਸਵਾਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੇ ਖ਼ੁਦ ਪੁਲਿਸ ਥਾਣੇ ਪਹੁੰਚ ਕੇ ਆਤਮ ਸਮਰਪਣ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ 25 ਸਾਲਾ ਰੀਆ ਤਾਲੁਕਦਾਰ ਵਜੋਂ ਹੋਈ ਹੈ, ਜਿਸ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਰਾਮਾਨੁਜ ਨਾਲ ਹੋਇਆ ਸੀ। ਦੋਵੇਂ ਹਾਟੀਗਾਓਂ ਸਥਿਤ ਇੱਕ ਅਪਾਰਟਮੈਂਟ ਵਿੱਚ ਰਹਿ ਰਹੇ ਸਨ। ਗੁਆਂਢੀਆਂ ਨੂੰ ਪਿਛਲੇ ਦੋ ਦਿਨਾਂ ਤੋਂ ਫਲੈਟ ਬੰਦ ਹੋਣ, ਜੋੜੇ ਦੇ ਫ਼ੋਨ ਨਾ ਲੱਗਣ ਅਤੇ ਅੰਦਰੋਂ ਭਾਰੀ ਬਦਬੂ ਆਉਣ 'ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਅੰਦਰ ਧੜ ਅਤੇ ਉਂਗਲਾਂ ਕੱਟੀਆਂ ਹੋਈਆਂ ਸਨ ਜਦਕਿ ਧੜ ਤੋਂ ਅਲੱਗ ਕੀਤਾ ਸਿਰ ਫਰਿੱਜ ਅੰਦਰ ਇੱਕ ਪੋਲੀਥੀਨ ਬੈਗ 'ਚੋਂ ਬਰਾਮਦ ਹੋਇਆ।
ਪੁਲਿਸ ਨੇ ਮੌਕੇ ਤੋਂ ਲਾਸ਼ ਦੇ ਟੁਕੜੇ ਅਤੇ ਕੱਟਿਆ ਹੋਇਆ ਸਿਰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੁੱਢਲੀ ਜਾਂਚ 'ਚ ਪੁਲਿਸ ਦਾ ਮੰਨਣਾ ਹੈ ਕਿ ਘਰੇਲੂ ਕਲੇਸ਼ ਜਾਂ ਰੰਜਿਸ਼ ਦੇ ਚੱਲਦਿਆਂ ਇਸ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮ ਤੋਂ ਪੁੱਛਗਿੱਛ ਜਾਰੀ ਹੈ ਤਾਂ ਜੋ ਕਤਲ ਦੇ ਅਸਲ ਕਾਰਨਾਂ ਅਤੇ ਘਟਨਾ ਵਿੱਚ ਵਰਤੇ ਗਏ ਹਥਿਆਰਾਂ ਬਾਰੇ ਪਤਾ ਲਗਾਇਆ ਜਾ ਸਕੇ।
Get all latest content delivered to your email a few times a month.