IMG-LOGO
ਹੋਮ ਪੰਜਾਬ, ਰਾਸ਼ਟਰੀ, LPG ਖ਼ਪਤਕਾਰਾਂ ਲਈ ਵੱਡੀ ਖ਼ਬਰ: ਹੁਣ 45 ਨਹੀਂ, 25 ਦਿਨਾਂ...

LPG ਖ਼ਪਤਕਾਰਾਂ ਲਈ ਵੱਡੀ ਖ਼ਬਰ: ਹੁਣ 45 ਨਹੀਂ, 25 ਦਿਨਾਂ ਬਾਅਦ ਬੁੱਕ ਕਰਵਾ ਸਕੋਗੇ ਅਗਲਾ ਗੈਸ ਸਿਲੰਡਰ

Admin User - Sep 07, 2026 04:10 PM
IMG

ਦੇਸ਼ ਵਿੱਚ ਗੈਸ ਦੀ ਉਪਲਬਧਤਾ ਨਾਲ ਜੁੜੀਆਂ ਪਾਬੰਦੀਆਂ ਦਰਮਿਆਨ ਕੇਂਦਰ ਸਰਕਾਰ ਨੇ LPG ਸਿਲੰਡਰ ਦੀ ਬੁਕਿੰਗ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ। ਪਹਿਲਾਂ ਖ਼ਪਤਕਾਰਾਂ ਨੂੰ ਇੱਕ ਸਿਲੰਡਰ ਬੁੱਕ ਕਰਨ ਤੋਂ ਬਾਅਦ ਅਗਲਾ ਸਿਲੰਡਰ ਬੁੱਕ ਕਰਨ ਲਈ 45 ਦਿਨਾਂ ਦੀ ਉਡੀਕ ਕਰਨੀ ਪੈਂਦੀ ਸੀ।

ਹੁਣ ਸਰਕਾਰ ਨੇ ਇਸ ਮਿਆਦ ਨੂੰ ਘਟਾ ਕੇ 25 ਦਿਨ ਕਰ ਦਿੱਤਾ ਹੈ। ਕੇਂਦਰੀ ਮੰਤਰੀ ਸੁਰੇਸ਼ ਗੋਪੀ ਮੁਤਾਬਕ, ਨਵੇਂ ਨਿਯਮ ਤਹਿਤ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਦੇ ਖ਼ਪਤਕਾਰ ਪਹਿਲੀ ਬੁਕਿੰਗ ਤੋਂ 25 ਦਿਨ ਬਾਅਦ ਅਗਲਾ LPG ਸਿਲੰਡਰ ਬੁੱਕ ਕਰਵਾ ਸਕਣਗੇ।

ਸਰਕਾਰ ਦਾ ਇਹ ਫੈਸਲਾ ਉਨ੍ਹਾਂ ਪਰਿਵਾਰਾਂ ਲਈ ਰਾਹਤ ਵਾਲਾ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਦੀ ਰਸੋਈ ਗੈਸ ਦੀ ਖਪਤ ਵੱਧ ਹੈ ਅਤੇ ਜਿਨ੍ਹਾਂ ਨੂੰ 45 ਦਿਨਾਂ ਦੀ ਮਿਆਦ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.