ਤਾਜਾ ਖਬਰਾਂ
ਭਾਰਤ ਨੇ ਪਹਿਲੇ ਕੁਆਰਟਰ ਵਿੱਚ 5, ਦੂਜੇ ਵਿੱਚ 5, ਤੀਜੇ ਵਿੱਚ 3 ਅਤੇ ਆਖਰੀ ਕੁਆਰਟਰ ਵਿੱਚ 6 ਗੋਲ ਕੀਤੇ। ਇਸ ਦੌਰਾਨ ਭਾਰਤੀ ਟੀਮ ਨੂੰ 18 ਪੈਨਲਟੀ ਕਾਰਨਰ ਅਤੇ ਇੱਕ ਪੈਨਲਟੀ ਸਟ੍ਰੋਕ ਮਿਲਿਆ, ਜਦਕਿ ਪਾਕਿਸਤਾਨ ਪੂਰੇ ਮੈਚ ਵਿੱਚ ਇੱਕ ਵੀ ਗੋਲ ਜਾਂ ਪੈਨਲਟੀ ਕਾਰਨਰ ਹਾਸਲ ਨਹੀਂ ਕਰ ਸਕਿਆ।
ਮੈਚ ਦੇ ਸ਼ੁਰੂਆਤੀ ਮਿੰਟਾਂ ਵਿੱਚ ਹੀ ਭਾਰਤ ਨੇ ਲਗਾਤਾਰ ਹਮਲੇ ਕੀਤੇ। ਪੂਜਾ ਸਾਹੂ ਨੇ ਸੱਤਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਟੀਮ ਦਾ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਰੋਸ਼ਨੀ ਆਇੰਦ, ਤਨੁਸ਼੍ਰੀ ਕਾਡੂ ਅਤੇ ਸੁਖਵੀਰ ਕੌਰ ਨੇ ਗੋਲ ਕਰਕੇ ਭਾਰਤ ਦੀ ਬੜ੍ਹਤ ਹੋਰ ਮਜ਼ਬੂਤ ਕੀਤੀ।
ਪੂਜਾ ਮਲਿਕ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੈਟ੍ਰਿਕ ਲਗਾਈ। ਪੂਰਨਿਮਾ ਯਾਦਵ, ਮਧੂ, ਸੁਪ੍ਰੀਆ, ਕ੍ਰਿਸ਼ਨਾ ਸ਼ਰਮਾ, ਬਿਨੀਮਾ ਧਨ ਅਤੇ ਰੋਸ਼ਨੀ ਨੇ ਵੀ ਭਾਰਤ ਦੀ ਵੱਡੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ।
ਹੁਣ ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਕੋਰੀਆ ਅਤੇ ਮਲੇਸ਼ੀਆ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਭਾਰਤੀ ਟੀਮ ਦੀ ਇਸ ਵੱਡੀ ਜਿੱਤ ਨਾਲ ਟੂਰਨਾਮੈਂਟ ਵਿੱਚ ਉਸਦਾ ਆਤਮਵਿਸ਼ਵਾਸ ਹੋਰ ਵਧਿਆ ਹੈ।
Get all latest content delivered to your email a few times a month.