IMG-LOGO
ਹੋਮ ਪੰਜਾਬ: ਬਿਜਲੀ ਕੱਟਾਂ ਅਤੇ ਭਾਰੀ ਬਿੱਲਾਂ ਖ਼ਿਲਾਫ਼ ਆਰ-ਪਾਰ ਦੇ ਰੌਂਅ ਵਿੱਚ...

ਬਿਜਲੀ ਕੱਟਾਂ ਅਤੇ ਭਾਰੀ ਬਿੱਲਾਂ ਖ਼ਿਲਾਫ਼ ਆਰ-ਪਾਰ ਦੇ ਰੌਂਅ ਵਿੱਚ ਕਿਸਾਨ, 14 ਸਤੰਬਰ ਨੂੰ ਐਕਸੀਅਨ ਦਫ਼ਤਰਾਂ ਘੇਰਨ ਦਾ ਐਲਾਨ

Admin User - Sep 13, 2026 11:20 AM
IMG

ਪੰਜਾਬ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਦੇ ਅਣਐਲਾਨੇ ਕੱਟਾਂ ਨੇ ਆਮ ਖਪਤਕਾਰਾਂ ਸਮੇਤ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਗੰਭੀਰ ਮੁੱਦੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਸਰਕਾਰ ਦੇ ਚੋਣਾਂ ਤੋਂ ਪਹਿਲਾਂ ਕੀਤੇ ਦਾਅਵਿਆਂ ਨੂੰ ਫੋਕੇ ਕਰਾਰ ਦਿੰਦਿਆਂ ਕਿਹਾ ਕਿ ਅੱਜ ਹਰ ਵਰਗ ਬਿਜਲੀ ਸੰਕਟ ਨਾਲ ਜੂਝ ਰਿਹਾ ਹੈ।


ਕਿਸਾਨ ਆਗੂ ਨੇ ਚਿੰਤਾ ਪ੍ਰਗਟਾਈ ਕਿ ਝੋਨੇ ਦੀ ਫ਼ਸਲ ਇਸ ਵੇਲੇ ਪੱਕਣ ਦੇ ਆਖਰੀ ਪੜਾਅ 'ਤੇ ਹੈ, ਜਿੱਥੇ ਅਗਲੇ 15-20 ਦਿਨਾਂ ਤੱਕ ਸਿੰਚਾਈ ਬਹੁਤ ਜ਼ਰੂਰੀ ਹੈ। ਖੇਤਾਂ ਲਈ ਮੋਟਰਾਂ ਦੀ ਬਿਜਲੀ ਸਿਰਫ਼ ਦੋ ਘੰਟੇ ਚੱਲਣ ਤੋਂ ਬਾਅਦ ਵਾਰ-ਵਾਰ ਟ੍ਰਿਪ ਹੋ ਜਾਂਦੀ ਹੈ, ਜਿਸ ਨਾਲ ਫ਼ਸਲਾਂ ਦੇ ਸੁੱਕਣ ਦਾ ਖ਼ਤਰਾ ਬਣ ਗਿਆ ਹੈ। ਇਸ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਸਤੰਬਰ (ਸੋਮਵਾਰ) ਨੂੰ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਸੂਬੇ ਭਰ ਦੇ ਐਕਸੀਅਨ (XEN) ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ।


ਲੱਖੋਵਾਲ ਨੇ ਬਿਜਲੀ ਬਿੱਲਾਂ ਦੇ ਮੁੱਦੇ 'ਤੇ ਬੋਲਦਿਆਂ ਦੱਸਿਆ ਕਿ ਹੜਤਾਲਾਂ ਕਾਰਨ ਕਈ ਮਹੀਨਿਆਂ ਦੇ ਬਿੱਲ ਇਕੱਠੇ ਭੇਜੇ ਜਾ ਰਹੇ ਹਨ। ਜਿਨ੍ਹਾਂ ਖਪਤਕਾਰਾਂ ਦਾ ਬਿੱਲ 8-10 ਹਜ਼ਾਰ ਰੁਪਏ ਆਉਂਦਾ ਸੀ, ਉਨ੍ਹਾਂ ਨੂੰ ਹੁਣ 50-60 ਹਜ਼ਾਰ ਰੁਪਏ ਦੇ ਵੱਡੇ ਬਿੱਲ ਥੰਮ੍ਹ ਦਿੱਤੇ ਗਏ ਹਨ।


ਕਿਸਾਨ ਯੂਨੀਅਨ ਦੀ ਮੰਗ: ਇਕੱਠੇ ਆਏ ਬਿਜਲੀ ਬਿੱਲਾਂ ਨੂੰ ਘੱਟੋ-ਘੱਟ 5 ਮਹੀਨਿਆਂ ਦੀਆਂ ਕਿਸ਼ਤਾਂ ਵਿੱਚ ਵੰਡਿਆ ਜਾਵੇ।

ਸਰਕਾਰ ਨੂੰ ਚਿਤਾਵਨੀ: ਬਿਜਲੀ ਸਪਲਾਈ ਤੁਰੰਤ ਸੁਚਾਰੂ ਨਾ ਕੀਤੀ ਗਈ ਅਤੇ ਬਿੱਲਾਂ ਦਾ ਹੱਲ ਨਾ ਨਿਕਲਿਆ, ਤਾਂ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਸੜਕਾਂ 'ਤੇ ਉੱਤਰ ਕੇ ਤਿੱਖਾ ਅੰਦੋਲਨ ਕਰਨਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.