ਤਾਜਾ ਖਬਰਾਂ
ਚੰਡੀਗੜ੍ਹ : ਭਾਰਤ ਨੇ ਐਤਵਾਰ ਨੂੰ ਚੀਨ ਨੂੰ 1-0 ਨਾਲ ਹਰਾ ਕੇ ਜੂਨੀਅਰ ਮਹਿਲਾ ਏਸ਼ੀਆ ਕੱਪ 2026 ਦਾ ਖਿਤਾਬ ਜਿੱਤ ਲਿਆ ਹੈ । ਚੀਨ ਦੇ ਮੋਕੀ ਵਿੱਚ ਖੇਡੇ ਗਏ ਫਾਈਨਲ ਵਿੱਚ ਭਾਰਤ ਲਈ ਸਾਨਿਕਾ ਚੰਦਰਕਾਂਤ ਮਾਨੇ ਨੇ 17ਵੇਂ ਮਿੰਟ ਵਿੱਚ ਫੈਸਲਾਕੁੰਨ ਗੋਲ ਕੀਤਾ। ਇਸ ਜਿੱਤ ਦੇ ਨਾਲ, ਭਾਰਤੀ ਜੂਨੀਅਰ ਮਹਿਲਾ ਟੀਮ ਨੇ ਲਗਾਤਾਰ ਤੀਜਾ ਖਿਤਾਬ ਜਿੱਤਿਆ ਅਤੇ FIH ਜੂਨੀਅਰ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ।
ਫਾਈਨਲ ਜਿੱਤਣ ਤੋਂ ਤੁਰੰਤ ਬਾਅਦ, ਹਾਕੀ ਇੰਡੀਆ ਨੇ ਭਾਰਤੀ ਟੀਮ ਦੇ ਹਰੇਕ ਖਿਡਾਰੀ ਲਈ ₹3 ਲੱਖ ਦੇ ਨਕਦ ਇਨਾਮ ਦਾ ਐਲਾਨ ਕੀਤਾ। ਸਹਾਇਕ ਸਟਾਫ ਲਈ ਵੀ ਨਕਦ ਇਨਾਮਾਂ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ ਪੂਰੀ ਟੀਮ ਨੂੰ ਐਕਸ (ਟਵਿੱਟਰ) 'ਤੇ ਪੋਸਟ ਸ਼ੇਅਰ ਕਰਕੇ ਵਧਾਈਆਂ ਦਿੱਤੀਆਂ ਹਨ, ਉਨ੍ਹਾਂ ਲਿਖਿਆ ਹੈ ਕਿ, "ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੂੰ 'ਏ.ਐਚ.ਐਫ. (AHF) ਜੂਨੀਅਰ ਏਸ਼ੀਆ ਕੱਪ' ਜਿੱਤਣ 'ਤੇ ਬਹੁਤ-ਬਹੁਤ ਮੁਬਾਰਕਾਂ..
ਸਾਡੀਆਂ ਹੋਣਹਾਰ ਧੀਆਂ ਨੇ ਫਾਈਨਲ ਮੁਕਾਬਲੇ ਵਿੱਚ ਚੀਨ ਨੂੰ 1-0 ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਇਹ ਵੱਕਾਰੀ ਖਿਤਾਬ ਆਪਣੇ ਨਾਮ ਕੀਤਾ ਹੈ ਅਤੇ 'ਜੂਨੀਅਰ ਹਾਕੀ ਵਰਲਡ ਕੱਪ' ਲਈ ਵੀ ਸ਼ਾਨਦਾਰ ਤਰੀਕੇ ਨਾਲ ਕੁਆਲੀਫਾਈ ਕਰ ਲਿਆ ਹੈ... ਤੁਹਾਡੀ ਇਸ ਅਜੇਤੂ ਅਤੇ ਇਤਿਹਾਸਕ ਪ੍ਰਾਪਤੀ 'ਤੇ ਪੂਰੇ ਦੇਸ਼ ਨੂੰ ਮਾਣ ਹੈ। ਆਉਣ ਵਾਲੇ ਵਰਲਡ ਕੱਪ ਵਿੱਚ ਵੀ ਇਸੇ ਤਰ੍ਹਾਂ ਦੇਸ਼ ਦਾ ਨਾਂ ਰੌਸ਼ਨ ਕਰਦੇ ਰਹੋ, ਸਾਡੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ...
ਇਨਕਲਾਬ ਜ਼ਿੰਦਾਬਾਦ!"।
Get all latest content delivered to your email a few times a month.