IMG-LOGO
ਹੋਮ ਪੰਜਾਬ, ਹਰਿਆਣਾ, ਦਸਤਾਰ 'ਤੇ ਛਿੜੀ ਸਿਆਸੀ ਜੰਗ: ਸੀ.ਐੱਮ. ਸੈਣੀ ਨੇ ਭਗਵੰਤ ਮਾਨ...

ਦਸਤਾਰ 'ਤੇ ਛਿੜੀ ਸਿਆਸੀ ਜੰਗ: ਸੀ.ਐੱਮ. ਸੈਣੀ ਨੇ ਭਗਵੰਤ ਮਾਨ ਵੱਲੋਂ 'ਨਕਲੀ ਪੱਗ' ਵਾਲੇ ਬਿਆਨ ਦੀ ਕੀਤੀ ਨਿਖੇਧੀ, ਮੰਗੀ ਮੁਆਫ਼ੀ

Admin User - Sep 15, 2026 01:14 PM
IMG

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸ਼ਬਦੀ ਜੰਗ ਹੁਣ ਦਸਤਾਰ ਦੀ ਸਿਆਸਤ 'ਤੇ ਆ ਕੇ ਗਰਮਾ ਗਈ ਹੈ। ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ 'ਸੰਤ ਕਬੀਰ ਕੁਟੀਰ' ਵਿਖੇ ਪਾਰਟੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਭਗਵੰਤ ਮਾਨ ਵੱਲੋਂ 'ਨਕਲੀ ਪੱਗ' ਸਬੰਧੀ ਦਿੱਤੇ ਬਿਆਨ ਨੂੰ ਬਹੁਤ ਹੀ ਦੁਖਦਾਈ ਅਤੇ ਮੰਦਭਾਗਾ ਕਰਾਰ ਦਿੱਤਾ ਹੈ। ਸੈਣੀ ਨੇ ਆਖਿਆ ਕਿ ਪੱਗ ਸਾਡੇ ਗੁਰੂ ਸਾਹਿਬਾਨ ਦੀ ਬਖਸ਼ਿਸ਼, ਸ਼ਰਧਾ ਅਤੇ ਸਤਿਕਾਰ ਦਾ ਪ੍ਰਤੀਕ ਹੈ, ਇਸ ਲਈ ਭਗਵੰਤ ਮਾਨ ਨੂੰ ਆਪਣੇ ਸ਼ਬਦਾਂ ਲਈ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਅਤੇ ਪੰਜਾਬ ਦੀ ਜਨਤਾ ਤੋਂ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।


ਦੂਜੇ ਪਾਸੇ, ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੈਣੀ ਦੇ ਪੰਜਾਬ ਦੌਰਿਆਂ 'ਤੇ ਸਵਾਲ ਚੁੱਕਦਿਆਂ ਦਾਅਵਾ ਕੀਤਾ ਸੀ ਕਿ ਹਰਿਆਣਾ ਦੇ ਸੀ.ਐੱਮ. ਆਪਣੀ ਗੱਡੀ ਵਿੱਚ ਪੱਗ ਰੱਖਦੇ ਹਨ ਅਤੇ ਪੰਚਕੂਲਾ ਤੋਂ ਪੰਜਾਬ ਦੀ ਸੀਮਾ ਵਿੱਚ ਦਾਖਲ ਹੁੰਦੇ ਹੀ ਰਾਜਨੀਤਿਕ ਲਾਹਾ ਲੈਣ ਲਈ ਇਸ ਨੂੰ ਸਜਾ ਲੈਂਦੇ ਹਨ। ਮਾਨ ਨੇ ਸੈਣੀ ਦੀਆਂ ਇਨ੍ਹਾਂ ਰਾਜਨੀਤਿਕ ਗਤੀਵਿਧੀਆਂ 'ਤੇ ਤੰਜ ਕੱਸਦਿਆਂ ਇਸ ਨੂੰ "ਨਕਲੀ ਪੱਗ" ਦਾ ਦਿਖਾਵਾ ਦੱਸਿਆ ਸੀ। ਇਸ ਦੇ ਨਾਲ ਹੀ ਆਪਣੀ ਸਰਕਾਰ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਲੋਕ-ਹਿੱਤ ਕੰਮਾਂ ਨੂੰ ਸਿਰਫ਼ 'ਮਜ਼ਾਕ' ਕਹਿ ਕੇ ਖਾਰਜ ਨਹੀਂ ਕੀਤਾ ਜਾ ਸਕਦਾ। ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਵਿਚਾਲੇ ਛਿੜੀ ਇਸ ਤਲਖ਼ੀ ਨੇ ਖੇਤਰੀ ਸਿਆਸਤ ਵਿੱਚ ਇੱਕ ਨਵਾਂ ਭੂਚਾਲ ਲਿਆ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.