ਤਾਜਾ ਖਬਰਾਂ
ਹਰਿਆਣਾ ਦੇ ਸਾਬਕਾ ਰਾਜ ਮੰਤਰੀ ਗੋਪਾਲ ਕਾਂਡਾ ਦੇ ਤਿੰਨ ਟਿਕਾਣਿਆਂ 'ਤੇ ਵੀਰਵਾਰ ਨੂੰ ਈਡੀ (ED - ਪਰਵਰਤਨ ਨਿਰਦੇਸ਼ਾਲਯ) ਨੇ ਛਾਪੇਮਾਰੀ ਕੀਤੀ। ਈਡੀ ਦੀ ਇਹ ਰੇਡ ਰੀਅਲ ਅਸਟੇਟ ਕੰਪਨੀ 'ਵਾਟਿਕਾ' ਵਲੋਂ ਕੀਤੀ ਗਈ ਧੋਖਾਧੜੀ/ਹੇਰਾਫੇਰੀ ਨੂੰ ਲੈ ਕੇ ਕੀਤੀ ਜਾ ਰਹੀ ਹੈ।
ਮਾਮਲਾ ਗੁਰੂਗ੍ਰਾਮ ਦੇ ਚਾਰ ਪ੍ਰੋਜੈਕਟਾਂ ਨਾਲ ਜੁੜਿਆ ਹੈ, ਜਿਨ੍ਹਾਂ ਵਿੱਚ 661 ਨਿਵੇਸ਼ਕਾਂ ਤੋਂ ਲਗਭਗ 248.46 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਸਨ। ਉਨ੍ਹਾਂ ਨੂੰ ਸਮੇਂ ਸਿਰ ਕਬਜ਼ਾ, ਪੱਕਾ ਰਿਟਰਨ, ਲੀਜ਼ ਰੈਂਟਲ ਅਤੇ ਸੇਲ ਡੀਡ ਪੂਰੀ ਕਰਨ ਦਾ ਭਰੋਸਾ ਦਿੱਤਾ ਗਿਆ ਸੀ। ਪਰ ਅੱਜ ਤੱਕ ਨਾ ਤਾਂ ਕਬਜ਼ਾ ਦਿੱਤਾ ਗਿਆ ਅਤੇ ਨਾ ਹੀ ਸੇਲ ਡੀਡ ਪੂਰੀ ਕੀਤੀ ਗਈ।
ਇਸੇ ਮਾਮਲੇ ਵਿੱਚ ਈਡੀ ਨੇ ਪੀਐੱਮਐੱਲਏ (PMLA) ਦੀ ਧਾਰਾ 17 ਦੇ ਤਹਿਤ ਗੁਰੂਗ੍ਰਾਮ ਵਿੱਚ ਗੋਪਾਲ ਕਾਂਡਾ ਨਾਲ ਜੁੜੀਆਂ ਤਿੰਨ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਇਨ੍ਹਾਂ ਵਿੱਚ ਉਨ੍ਹਾਂ ਦਾ ਘਰ, ਫਾਰਮ ਹਾਊਸ ਅਤੇ ਦਫ਼ਤਰ ਸ਼ਾਮਲ ਹਨ। ਦੋਸ਼ ਹੈ ਕਿ ਡਾਇਵਰਟ ਕੀਤੇ ਗਏ ਫੰਡਾਂ ਨੂੰ ਬਾਅਦ ਵਿੱਚ ਗੋਪਾਲ ਕਾਂਡਾ ਨਾਲ ਜੁੜੀਆਂ ਵੱਖ-ਵੱਖ ਕੰਪਨੀਆਂ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਸੀ।
Get all latest content delivered to your email a few times a month.