IMG-LOGO
ਹੋਮ ਰਾਸ਼ਟਰੀ, ਖੇਡਾਂ, ਅਰੁਣ ਜੇਤਲੀ ਸਟੇਡੀਅਮ 'ਚ ਅਭਿਸ਼ੇਕ ਦਾ ਤੂਫ਼ਾਨ: ਅਫ਼ਗਾਨਿਸਤਾਨ ਨੂੰ 3-0...

ਅਰੁਣ ਜੇਤਲੀ ਸਟੇਡੀਅਮ 'ਚ ਅਭਿਸ਼ੇਕ ਦਾ ਤੂਫ਼ਾਨ: ਅਫ਼ਗਾਨਿਸਤਾਨ ਨੂੰ 3-0 ਨਾਲ ਹੂੰਝ ਕੇ ਭਾਰਤ ਨੇ ਲੜੀ 'ਤੇ ਕੀਤਾ ਕਬਜ਼ਾ

Admin User - Sep 18, 2026 02:27 PM
IMG

ਭਾਰਤੀ ਕ੍ਰਿਕਟ ਟੀਮ ਨੇ ਅਫ਼ਗਾਨਿਸਤਾਨ ਵਿਰੁੱਧ ਖੇਡੀ ਗਈ ਤਿੰਨ ਮੈਚਾਂ ਦੀ ਟੀ-20 ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 3-0 ਨਾਲ ਹੂੰਝਾ ਫੇਰ ਦਿੱਤਾ ਹੈ। ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਆਖਰੀ ਅਤੇ ਤੀਜੇ ਮੁਕਾਬਲੇ 'ਚ ਮੇਜ਼ਬਾਨ ਟੀਮ ਨੇ ਅਫ਼ਗਾਨਿਸਤਾਨ ਨੂੰ 127 ਦੌੜਾਂ ਦੇ ਵੱਡੇ ਅੰਤਰ ਨਾਲ ਕਰਾਰੀ ਹਾਰ ਦਿੱਤੀ।


ਤੀਜੇ ਮੈਚ ਦੇ ਅਸਲ ਨਾਇਕ ਸਟਾਰ ਓਪਨਰ ਅਭਿਸ਼ੇਕ ਸ਼ਰਮਾ ਰਹੇ, ਜਿਨ੍ਹਾਂ ਨੇ ਅਫ਼ਗਾਨੀ ਗੇਂਦਬਾਜ਼ਾਂ ਦੇ ਛੱਕੇ ਛਡਾਉਂਦੇ ਹੋਏ ਮਾਤਰ 30 ਗੇਂਦਾਂ ਵਿੱਚ ਸੈਂਕੜਾ ਜੜ ਕੇ ਇਤਿਹਾਸ ਰਚ ਦਿੱਤਾ। ਫਿਨ ਐਲਨ ਦਾ ਵਿਸ਼ਵ ਰਿਕਾਰਡ ਤੋੜਦੇ ਹੋਏ, ਉਹ ਟੈਸਟ ਖੇਡਣ ਵਾਲੇ ਦੇਸ਼ਾਂ ਵਿੱਚ ਸਭ ਤੋਂ ਤੇਜ਼ ਟੀ-20 ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਅਭਿਸ਼ੇਕ ਨੇ 317.65 ਦੇ ਸਟ੍ਰਾਈਕ ਰੇਟ ਨਾਲ 34 ਗੇਂਦਾਂ 'ਚ 108 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿੱਚ 9 ਚੌਕੇ ਅਤੇ 11 ਛੱਕੇ ਸ਼ਾਮਲ ਸਨ।


ਅਭਿਸ਼ੇਕ ਦੀ ਤੂਫ਼ਾਨੀ ਬੱਲੇਬਾਜ਼ੀ ਦੇ ਦਮ 'ਤੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਕੋਰਬੋਰਡ 'ਚ 20 ਓਵਰਾਂ 'ਚ 221 ਦੌੜਾਂ ਦਾ ਪਹਾੜ ਜਿਹਾ ਟੀਚਾ ਟੰਗ ਦਿੱਤਾ। ਜਵਾਬ ਵਿੱਚ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਅਫ਼ਗਾਨਿਸਤਾਨ ਦੀ ਟੀਮ ਭਾਰਤੀ ਗੇਂਦਬਾਜ਼ੀ ਅੱਗੇ ਟਿਕ ਨਾ ਸਕੀ ਅਤੇ 14.1 ਓਵਰਾਂ ਵਿੱਚ ਮਾਤਰ 94 ਦੌੜਾਂ 'ਤੇ ਢੇਰ ਹੋ ਗਈ।


ਪੂਰੀ ਸੀਰੀਜ਼ 'ਚ ਅਫ਼ਗਾਨੀ ਗੇਂਦਬਾਜ਼ਾਂ 'ਤੇ ਭਾਰੂ ਰਹੇ ਅਭਿਸ਼ੇਕ ਸ਼ਰਮਾ ਨੂੰ 'ਪਲੇਅਰ ਆਫ਼ ਦਿ ਮੈਚ' ਅਤੇ 'ਪਲੇਅਰ ਆਫ਼ ਦਿ ਸੀਰੀਜ਼' ਦੇ ਖਿਤਾਬ ਨਾਲ ਨਵਾਜ਼ਿਆ ਗਿਆ।


ਅਭਿਸ਼ੇਕ ਸ਼ਰਮਾ: 3 ਮੈਚਾਂ 'ਚ 229 ਦੌੜਾਂ (ਔਸਤ: 76.33, ਸਟ੍ਰਾਈਕ ਰੇਟ: 269.41, 18 ਚੌਕੇ, 22 ਛੱਕੇ)। ਉਨ੍ਹਾਂ ਨੇ ਪਹਿਲੇ ਮੈਚ 'ਚ ਵੀ 32 ਗੇਂਦਾਂ 'ਚ 82 ਦੌੜਾਂ ਬਣਾ ਕੇ ਪਲੇਅਰ ਆਫ਼ ਦਿ ਮੈਚ ਜਿੱਤਿਆ ਸੀ।

ਸੰਜੂ ਸੈਮਸਨ: ਲੜੀ 'ਚ 117 ਦੌੜਾਂ ਬਣਾ ਕੇ ਦੂਜੇ ਸਥਾਨ 'ਤੇ ਰਹੇ।

ਨਿਤੀਸ਼ ਕੁਮਾਰ ਰੈੱਡੀ: 6 ਵਿਕਟਾਂ ਲੈ ਕੇ ਲੜੀ ਦੇ ਸਭ ਤੋਂ ਸਫ਼ਲ ਗੇਂਦਬਾਜ਼ ਬਣੇ।

ਅਰਸ਼ਦੀਪ ਸਿੰਘ: 5 ਵਿਕਟਾਂ ਹਾਸਲ ਕਰਕੇ ਦੂਜੇ ਨੰਬਰ 'ਤੇ ਰਹੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.