IMG-LOGO
ਹੋਮ ਰਾਸ਼ਟਰੀ, ਖੇਡਾਂ, ਏਸ਼ੀਅਨ ਗੇਮਜ਼: ਨਿਸ਼ਾਨੇਬਾਜ਼ਾਂ ਦੀ ਬੱਲੇ-ਬੱਲੇ, 10 ਮੀਟਰ ਏਅਰ ਰਾਈਫਲ ਟੀਮ...

ਏਸ਼ੀਅਨ ਗੇਮਜ਼: ਨਿਸ਼ਾਨੇਬਾਜ਼ਾਂ ਦੀ ਬੱਲੇ-ਬੱਲੇ, 10 ਮੀਟਰ ਏਅਰ ਰਾਈਫਲ ਟੀਮ ਨੇ ਭਾਰਤ ਦੀ ਝੋਲੀ ਪਾਇਆ ਇੱਕ ਹੋਰ ਚਾਂਦੀ ਦਾ ਤਮਗਾ

Admin User - Sep 21, 2026 10:04 AM
IMG

ਜਾਪਾਨ ਦੇ ਨਗੋਇਆ ਸ਼ਹਿਰ ਵਿਖੇ ਚੱਲ ਰਹੀਆਂ ਏਸ਼ੀਅਨ ਗੇਮਜ਼ ਦੇ ਦੂਜੇ ਦਿਨ ਭਾਰਤੀ ਸ਼ੂਟਰਾਂ ਨੇ ਆਪਣੇ ਸ਼ਾਨਦਾਰ ਨਿਸ਼ਾਨੇਬਾਜ਼ੀ ਦੇ ਦਮ 'ਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ ਭਾਰਤ ਦੀ ਤਿਕੜੀ—ਪਾਰਥ ਮਾਨੇ, ਰੁਦਰਾਂਕਸ਼ ਪਾਟਿਲ ਅਤੇ ਹਿਮਾਂਸ਼ੂ ਢਿੱਲੋਂ ਨੇ ਕੁੱਲ 1890.1 ਅੰਕ ਬਣਾ ਕੇ ਸਿਲਵਰ ਮੈਡਲ ਆਪਣੇ ਨਾਂ ਕੀਤਾ। ਇਸ ਮੁਕਾਬਲੇ ਵਿੱਚ ਚੀਨ ਦੀ ਟੀਮ ਨੇ 1899.9 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕਰਕੇ ਸੋਨਾ ਜਿੱਤਿਆ, ਜਦੋਂ ਕਿ ਦੱਖਣੀ ਕੋਰੀਆ ਦੀ ਟੀਮ ਤੀਜੇ ਸਥਾਨ 'ਤੇ ਰਹੀ।

ਇਸ ਤਮਗੇ ਦੇ ਨਾਲ ਹੀ ਭਾਰਤ ਦੇ ਖਾਤੇ ਵਿੱਚ ਹੁਣ ਤੱਕ ਕੁੱਲ 3 ਚਾਂਦੀ ਦੇ ਮੈਡਲ ਆ ਚੁੱਕੇ ਹਨ ਅਤੇ ਇਹ ਤਿੰਨੋਂ ਹੀ ਸ਼ੂਟਿੰਗ ਦੇ ਯੋਗਦਾਨ ਨਾਲ ਮਿਲੇ ਹਨ। ਤੀਜਾ ਸਿਲਵਰ ਮੈਡਲ ਮਿਲਣ ਨਾਲ ਭਾਰਤ ਨੇ ਮੈਡਲ ਤਾਲਿਕਾ ਵਿੱਚ ਜ਼ਬਰਦਸਤ ਸੁਧਾਰ ਕੀਤਾ ਹੈ ਅਤੇ 11ਵੇਂ ਤੋਂ 10ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਮੌਜੂਦਾ ਰੈਂਕਿੰਗ ਦੀ ਗੱਲ ਕਰੀਏ ਤਾਂ ਚੀਨ 13 ਗੋਲਡ ਸਮੇਤ 22 ਮੈਡਲਾਂ ਨਾਲ ਪਹਿਲੇ ਸਥਾਨ 'ਤੇ ਬਰਕਰਾਰ ਹੈ, ਜਦਕਿ ਮੇਜ਼ਬਾਨ ਜਾਪਾਨ 6 ਗੋਲਡ ਸਮੇਤ 21 ਮੈਡਲਾਂ ਨਾਲ ਦੂਜੇ ਅਤੇ ਸਾਊਥ ਕੋਰੀਆ 4 ਗੋਲਡ ਸਮੇਤ 16 ਮੈਡਲਾਂ ਨਾਲ ਤੀਜੇ ਸਥਾਨ 'ਤੇ ਹੈ।


ਇਸ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਰੁਦਰਾਂਕਸ਼ ਬਾਲਾਸਾਹੇਬ ਪਾਟਿਲ ਦਾ ਜਨਮ 16 ਦਸੰਬਰ 2003 ਨੂੰ ਠਾਣੇ, ਮਹਾਰਾਸ਼ਟਰ ਵਿੱਚ ਹੋਇਆ ਸੀ। 10 ਮੀਟਰ ਏਅਰ ਰਾਈਫਲ ਦੇ ਇਸ ਧਾਕੜ ਨਿਸ਼ਾਨੇਬਾਜ਼ ਨੇ 2022 ਦੀ ਕਾਹਿਰਾ ਵਰਲਡ ਚੈਂਪੀਅਨਸ਼ਿਪ ਦੌਰਾਨ ਸਿੰਗਲਜ਼ ਅਤੇ ਟੀਮ ਈਵੈਂਟ ਵਿੱਚ ਗੋਲਡ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਅਭਿਨਵ ਬਿੰਦਰਾ ਤੋਂ ਬਾਅਦ ਸਿੰਗਲ ਵਰਲਡ ਟਾਈਟਲ ਜਿੱਤਣ ਵਾਲੇ ਦੂਜੇ ਭਾਰਤੀ ਬਣੇ ਸਨ ਅਤੇ ਸਾਲ 2022 ਵਿੱਚ ਵਰਲਡ ਨੰਬਰ-1 ਰੈਂਕਿੰਗ ਵੀ ਹਾਸਲ ਕਰ ਚੁੱਕੇ ਹਨ।

ਦੂਜੇ ਪਾਸੇ, 13 ਨਵੰਬਰ 2007 ਨੂੰ ਜਨਮੇ ਛੋਟੀ ਉਮਰ ਦੇ ਸਟਾਰ ਖਿਡਾਰੀ ਪਾਰਥ ਰਾਕੇਸ਼ ਮਾਨੇ ਨੇ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। 10 ਮੀਟਰ ਏਅਰ ਰਾਈਫਲ ਦੇ ਇਸ ਸ਼ੂਟਰ ਨੇ 2024 ਵਿੱਚ ਪੇਰੂ ਦੇ ਲੀਮਾ ਵਿਖੇ ਹੋਈ ISSF ਜੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤ ਕੇ ਜੂਨੀਅਰ ਵਰਲਡ ਟਾਈਟਲ ਆਪਣੇ ਨਾਂ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਉਸੇ ਸਾਲ ਜੂਨੀਅਰ ਵਰਲਡ ਕੱਪ ਵਿੱਚ ਚਾਂਦੀ ਅਤੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.