ਤਾਜਾ ਖਬਰਾਂ
ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਰਾਣੀ ਮੁਖਰਜੀ ਦੀ ਮਾਂ ਅਤੇ ਸਾਬਕਾ ਪਲੇਬੈਕ ਗਾਇਕਾ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਮੰਗਲਵਾਰ, 22 ਸਤੰਬਰ ਨੂੰ ਦੁਪਹਿਰ ਸਮੇਂ ਆਖਰੀ ਸਾਹ ਲਿਆ। ਅਦਾਕਾਰਾ ਦੀ ਟੀਮ ਵੱਲੋਂ ਵੀ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਗਈ ਹੈ।
ਯਸ਼ ਰਾਜ ਫਿਲਮਜ਼ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਕ੍ਰਿਸ਼ਨਾ ਮੁਖਰਜੀ ਦੇ ਦਿਹਾਂਤ ਨਾਲ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਬਿਆਨ ਰਾਹੀਂ ਪਰਿਵਾਰ ਨੇ ਇਸ ਮੁਸ਼ਕਲ ਘੜੀ ਵਿੱਚ ਮਿਲ ਰਹੇ ਪਿਆਰ, ਦੁਆਵਾਂ ਅਤੇ ਹਮਦਰਦੀ ਲਈ ਧੰਨਵਾਦ ਕਰਦਿਆਂ ਲੋਕਾਂ ਨੂੰ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ।
ਕ੍ਰਿਸ਼ਨਾ ਮੁਖਰਜੀ ਬੰਗਾਲੀ ਫਿਲਮ ਜਗਤ ਨਾਲ ਵੀ ਜੁੜੀ ਰਹੀ ਅਤੇ ਪਲੇਬੈਕ ਸਿੰਗਿੰਗ ਦੇ ਖੇਤਰ ਵਿੱਚ ਕੰਮ ਕੀਤਾ। ਉਹ ਕਈ ਮੌਕਿਆਂ ’ਤੇ ਆਪਣੀ ਧੀ ਰਾਣੀ ਮੁਖਰਜੀ ਨਾਲ ਜਨਤਕ ਸਮਾਗਮਾਂ ਵਿੱਚ ਨਜ਼ਰ ਆਉਂਦੀ ਰਹੀ ਸੀ। ਰਾਣੀ ਮੁਖਰਜੀ ਵੀ ਕਈ ਵਾਰ ਆਪਣੀ ਮਾਂ ਨਾਲ ਆਪਣੇ ਗਹਿਰੇ ਅਤੇ ਕਰੀਬੀ ਰਿਸ਼ਤੇ ਬਾਰੇ ਗੱਲ ਕਰ ਚੁੱਕੀ ਹੈ।
Get all latest content delivered to your email a few times a month.