IMG-LOGO
ਹੋਮ ਪੰਜਾਬ: ਅੰਮ੍ਰਿਤਸਰ ’ਚ AAP ਦੀ ਮਹਿਲਾ ਸਰਪੰਚ ਨਾਲ ਦਿਨ-ਦਿਹਾੜੇ ਲੁੱਟ, ਗੱਲਾਂ...

ਅੰਮ੍ਰਿਤਸਰ ’ਚ AAP ਦੀ ਮਹਿਲਾ ਸਰਪੰਚ ਨਾਲ ਦਿਨ-ਦਿਹਾੜੇ ਲੁੱਟ, ਗੱਲਾਂ ’ਚ ਉਲਝਾ ਕੇ ਸੋਨੇ ਦੀਆਂ ਵਾਲੀਆਂ ਖੋਹੀਆਂ

Admin User - Sep 25, 2026 06:30 PM
IMG

ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੈਦੋਲਾਹਲ ਵਿੱਚ ਦਿਨ-ਦਿਹਾੜੇ ਲੁੱਟ ਦੀ ਘਟਨਾ ਵਾਪਰੀ, ਜਿੱਥੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਪੰਚ ਅਮਰਜੀਤ ਕੌਰ ਨੂੰ ਨਿਸ਼ਾਨਾ ਬਣਾਇਆ। ਮੁਲਜ਼ਮਾਂ ਨੇ ਰਸਤਾ ਪੁੱਛਣ ਅਤੇ ਮੁਰਗੀਆਂ ਸਬੰਧੀ ਗੱਲਬਾਤ ਕਰਨ ਦੇ ਬਹਾਨੇ ਸਰਪੰਚ ਨੂੰ ਗੱਲਾਂ ਵਿੱਚ ਲਾਇਆ ਅਤੇ ਮੌਕਾ ਮਿਲਦਿਆਂ ਹੀ ਉਨ੍ਹਾਂ ਦੇ ਦੋਵੇਂ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ।

ਜਾਣਕਾਰੀ ਮੁਤਾਬਕ ਘਟਨਾ ਸਮੇਂ ਅਮਰਜੀਤ ਕੌਰ ਦੀ ਪੋਤੀ ਘਰ ਦੇ ਬਾਹਰ ਐਕਟਿਵਾ ਸਾਫ਼ ਕਰ ਰਹੀ ਸੀ। ਇਸ ਦੌਰਾਨ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ’ਤੇ ਉੱਥੇ ਪਹੁੰਚੇ ਅਤੇ ਸਰਪੰਚ ਨੂੰ ਬਾਹਰ ਬੁਲਾਉਣ ਲਈ ਕਿਹਾ। ਇੱਕ ਨੌਜਵਾਨ ਬਾਈਕ ’ਤੇ ਹੀ ਖੜ੍ਹਾ ਰਿਹਾ, ਜਦਕਿ ਦੂਜੇ ਨੇ ਸਰਪੰਚ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਕੁਝ ਹੀ ਪਲਾਂ ਬਾਅਦ ਉਸ ਨੇ ਝਪਟਾ ਮਾਰ ਕੇ ਵਾਲੀਆਂ ਖੋਹ ਲਈਆਂ।

ਅਮਰਜੀਤ ਕੌਰ ਨੇ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ, ਪਰ ਧੱਕਾ-ਮੁੱਕੀ ਦੌਰਾਨ ਉਹ ਸੜਕ ’ਤੇ ਡਿੱਗ ਪਈ ਅਤੇ ਦੋਵੇਂ ਲੁਟੇਰੇ ਮੋਟਰਸਾਈਕਲ ’ਤੇ ਫਰਾਰ ਹੋ ਗਏ। ਪੂਰੀ ਵਾਰਦਾਤ ਘਰ ਦੇ ਬਾਹਰ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ।

ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਮੁਤਾਬਕ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ FIR ਦਰਜ ਕਰ ਲਈ ਗਈ ਹੈ ਅਤੇ CCTV ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.