IMG-LOGO
ਹੋਮ ਪੰਜਾਬ: ਕਪੂਰਥਲਾ ’ਚ ਇਨਵਰਟਰ ਤੋਂ ਮੋਬਾਈਲ ਚਾਰਜ ਕਰਦੇ ਸਮੇਂ 25 ਸਾਲਾ...

ਕਪੂਰਥਲਾ ’ਚ ਇਨਵਰਟਰ ਤੋਂ ਮੋਬਾਈਲ ਚਾਰਜ ਕਰਦੇ ਸਮੇਂ 25 ਸਾਲਾ ਨੌਜਵਾਨ ਦੀ ਮੌਤ, ਪਰਿਵਾਰ ’ਚ ਛਾਇਆ ਮਾਤਮ

Admin User - Sep 25, 2026 08:39 PM
IMG

ਕਪੂਰਥਲਾ ਦੇ ਪਿੰਡ ਸੁਰਖਪੁਰ ਪੱਤੀ ਅਕਬਰਪੁਰ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇਨਵਰਟਰ ਤੋਂ ਮੋਬਾਈਲ ਫੋਨ ਚਾਰਜ ਕਰਦੇ ਸਮੇਂ ਕਰੰਟ ਲੱਗਣ ਕਾਰਨ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਗਰ ਪੁੱਤਰ ਮੰਗਾ ਸਿੰਘ ਵਜੋਂ ਦੱਸੀ ਗਈ ਹੈ।

ਜਾਣਕਾਰੀ ਮੁਤਾਬਕ ਸਾਗਰ ਘਰ ਵਿੱਚ ਇਨਵਰਟਰ ਰਾਹੀਂ ਆਪਣਾ ਮੋਬਾਈਲ ਚਾਰਜ ਕਰਨ ਲਈ ਲਗਾ ਰਿਹਾ ਸੀ। ਇਸੇ ਦੌਰਾਨ ਉਸ ਨੂੰ ਅਚਾਨਕ ਬਿਜਲੀ ਦਾ ਕਰੰਟ ਲੱਗ ਗਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

ਨੌਜਵਾਨ ਦੀ ਅਚਾਨਕ ਹੋਈ ਮੌਤ ਕਾਰਨ ਪਰਿਵਾਰ ਅਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰ ਅਤੇ ਸਾਬਕਾ ਸਰਪੰਚ ਮੇਜਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਨਵਰਟਰ, ਬੈਟਰੀ, ਬਿਜਲੀ ਦੀਆਂ ਤਾਰਾਂ ਅਤੇ ਸਾਕਟਾਂ ਦੀ ਵਰਤੋਂ ਕਰਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ।

ਮਾਹਿਰਾਂ ਦਾ ਕਹਿਣਾ ਹੈ ਕਿ ਬਿਜਲੀ ਜਾਂ ਇਨਵਰਟਰ ਨਾਲ ਸਬੰਧਤ ਕਿਸੇ ਵੀ ਖਰਾਬੀ ਨੂੰ ਖੁਦ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਖਰਾਬ ਤਾਰਾਂ, ਸਾਕਟਾਂ ਜਾਂ ਬੈਟਰੀ ਕਨੈਕਸ਼ਨਾਂ ਨੂੰ ਛੂਹਣ ਤੋਂ ਬਚਦੇ ਹੋਏ ਯੋਗ ਇਲੈਕਟ੍ਰੀਸ਼ੀਅਨ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।

ਮੋਬਾਈਲ ਚਾਰਜ ਕਰਦੇ ਸਮੇਂ ਕੰਪਨੀ ਦਾ ਅਸਲੀ ਚਾਰਜਰ ਅਤੇ ਗੁਣਵੱਤਾ ਵਾਲੀ ਕੇਬਲ ਵਰਤਣੀ ਵੀ ਜ਼ਰੂਰੀ ਹੈ। ਇਨਵਰਟਰ ਤੋਂ ਮਿਲਣ ਵਾਲੀ ਬਿਜਲੀ ਵਿੱਚ ਉਤਾਰ-ਚੜ੍ਹਾਅ ਦੀ ਸਥਿਤੀ ਵਿੱਚ ਘਟੀਆ ਕੁਆਲਿਟੀ ਦੇ ਚਾਰਜਰ ਜਾਂ ਖਰਾਬ ਬਿਜਲੀ ਉਪਕਰਨ ਖਤਰਾ ਵਧਾ ਸਕਦੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.