IMG-LOGO
ਹੋਮ ਪੰਜਾਬ: ਮੋਹਾਲੀ ਦੇ TDI ਦਫ਼ਤਰ ’ਚ ED ਦੀ ਕਾਰਵਾਈ ਖ਼ਤਮ, ਸੈਕਟਰ-119...

ਮੋਹਾਲੀ ਦੇ TDI ਦਫ਼ਤਰ ’ਚ ED ਦੀ ਕਾਰਵਾਈ ਖ਼ਤਮ, ਸੈਕਟਰ-119 ’ਚ 48 ਘੰਟਿਆਂ ਤੱਕ ਚੱਲੀ ਰੇਡ

Admin User - Sep 30, 2026 08:31 PM
IMG

ਮੋਹਾਲੀ ਦੇ ਸੈਕਟਰ-119 ਸਥਿਤ TDI ਦਫ਼ਤਰ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੀਤੀ ਗਈ ਕਾਰਵਾਈ ਲਗਭਗ 48 ਘੰਟਿਆਂ ਬਾਅਦ ਖ਼ਤਮ ਹੋ ਗਈ ਹੈ। ਜਾਣਕਾਰੀ ਮੁਤਾਬਕ ED ਦੀ ਟੀਮ ਵੱਲੋਂ ਦਫ਼ਤਰ ਅੰਦਰ ਰਿਕਾਰਡ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ।

ਇਹ ਕਾਰਵਾਈ ਕਾਰਵਾਈ PR-6 ਰੋਡ ਨਾਲ ਜੁੜੇ ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਦੱਸੀ ਜਾ ਰਹੀ ਹੈ। ਸੂਤਰਾਂ ਮੁਤਾਬਕ ED ਵੱਲੋਂ ਕਈ ਅਹਿਮ ਦਸਤਾਵੇਜ਼ਾਂ ਅਤੇ ਕਾਗਜ਼ਾਤ ਦੀ ਜਾਂਚ ਕੀਤੀ ਗਈ। ਹਾਲਾਂਕਿ ਜਾਂਚ ਦੌਰਾਨ ਕੀ ਕੁਝ ਸਾਹਮਣੇ ਆਇਆ ਜਾਂ ED ਵੱਲੋਂ ਕੀ ਰਿਕਾਰਡ ਆਪਣੇ ਕਬਜ਼ੇ ਵਿੱਚ ਲਿਆ ਗਿਆ, ਇਸ ਸਬੰਧੀ ਅਧਿਕਾਰਤ ਤੌਰ ’ਤੇ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

48 ਘੰਟਿਆਂ ਤੱਕ ਚੱਲੀ ਇਸ ਕਾਰਵਾਈ ਤੋਂ ਬਾਅਦ ED ਦੀ ਟੀਮ TDI ਦਫ਼ਤਰ ਤੋਂ ਰਵਾਨਾ ਹੋ ਗਈ। ਮਾਮਲੇ ਵਿੱਚ ਅਗਲੀ ਕਾਰਵਾਈ ਜਾਂ ਜਾਂਚ ਸਬੰਧੀ ਏਜੰਸੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਹੋਰ ਜਾਣਕਾਰੀ ਦਿੱਤੀ ਜਾ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.