IMG-LOGO
ਹੋਮ ਰਾਸ਼ਟਰੀ: ਈਂਧਨ ਬਾਜ਼ਾਰ 'ਚ ਹਲਚਲ: ਜੀਓ-ਬੀਪੀ ਨੇ ਵਧਾਏ ਤੇਲ ਦੇ ਭਾਅ,...

ਈਂਧਨ ਬਾਜ਼ਾਰ 'ਚ ਹਲਚਲ: ਜੀਓ-ਬੀਪੀ ਨੇ ਵਧਾਏ ਤੇਲ ਦੇ ਭਾਅ, ਸਰਕਾਰੀ ਕੰਪਨੀਆਂ ਵੱਲੋਂ ਰਾਹਤ ਜਾਰੀ

Admin User - Oct 12, 2026 02:48 PM
IMG

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਅਤੇ ਮਾਰਕੀਟਿੰਗ ਮਾਰਜਿਨ 'ਤੇ ਪੈ ਰਹੇ ਦਬਾਅ ਦੇ ਚਲਦਿਆਂ ਦੇਸ਼ ਦੇ ਨਿੱਜੀ ਈਂਧਨ ਖੇਤਰ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਜੀਓ-ਬੀਪੀ ਨੇ ਆਪਣੇ ਖਪਤਕਾਰਾਂ ਨੂੰ ਝਟਕਾ ਦਿੰਦਿਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਕੰਪਨੀ ਵੱਲੋਂ ਪੈਟਰੋਲ ਦੀ ਕੀਮਤ ਵਿੱਚ 5 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਇਜ਼ਾਫ਼ਾ ਕੀਤਾ ਗਿਆ ਹੈ, ਜੋ ਕਿ ਐਤਵਾਰ ਸਵੇਰੇ 6 ਵਜੇ ਤੋਂ ਲਾਗੂ ਹੋ ਚੁੱਕਾ ਹੈ।


ਇਸ ਤਾਜ਼ਾ ਵਾਧੇ ਤੋਂ ਬਾਅਦ ਵੱਖ-ਵੱਖ ਰਾਜਾਂ ਵਿੱਚ ਜੀਓ-ਬੀਪੀ ਦੇ ਪੰਪਾਂ 'ਤੇ ਤੇਲ ਦੀਆਂ ਕੀਮਤਾਂ ਕਾਫ਼ੀ ਵਧ ਗਈਆਂ ਹਨ। ਹਰਿਆਣਾ ਵਿੱਚ ਕੰਪਨੀ ਦੇ ਆਊਟਲੈੱਟਾਂ 'ਤੇ ਪੈਟਰੋਲ ਲਗਭਗ 109.80 ਰੁਪਏ ਅਤੇ ਡੀਜ਼ਲ 97.75 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਪੰਜਾਬ ਵਿੱਚ ਇਹ ਦਰਾਂ ਪੈਟਰੋਲ ਲਈ 108.54 ਰੁਪਏ ਅਤੇ ਡੀਜ਼ਲ ਲਈ 99.19 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈਆਂ ਹਨ। ਇਸੇ ਤਰ੍ਹਾਂ ਰਾਜਸਥਾਨ ਵਿੱਚ ਸਥਾਨਕ ਟੈਕਸਾਂ ਦੇ ਆਧਾਰ 'ਤੇ ਪੈਟਰੋਲ 113.91 ਰੁਪਏ ਤੋਂ 117.65 ਰੁਪਏ ਅਤੇ ਡੀਜ਼ਲ 97.15 ਰੁਪਏ ਤੋਂ 100.78 ਰੁਪਏ ਪ੍ਰਤੀ ਲੀਟਰ ਦੇ ਵਿਚਕਾਰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 3 ਅਕਤੂਬਰ ਨੂੰ ਦੇਸ਼ ਭਰ ਵਿੱਚ 7,000 ਤੋਂ ਵੱਧ ਪੰਪ ਚਲਾਉਣ ਵਾਲੀ ਇੱਕ ਹੋਰ ਨਿੱਜੀ ਤੇਲ ਕੰਪਨੀ ਨਾਯਾਰਾ ਐਨਰਜੀ ਨੇ ਵੀ ਕੀਮਤਾਂ ਵਿੱਚ ਅਜਿਹਾ ਹੀ ਵਾਧਾ ਕੀਤਾ ਸੀ।


ਦੂਜੇ ਪਾਸੇ, ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਇੰਡੀਅਨ ਆਇਲ, ਬੀਪੀਸੀਐੱਲ ਅਤੇ ਐੱਚਪੀਸੀਐੱਲ ਨੇ ਆਮ ਜਨਤਾ ਨੂੰ ਵੱਡੀ ਰਾਹਤ ਦਿੱਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਉੱਚੇ ਭਾਅ ਦੇ ਬਾਵਜੂਦ ਸਰਕਾਰੀ ਤੇਲ ਕੰਪਨੀਆਂ ਨੇ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਜਿਸ ਨਾਲ ਨਿੱਜੀ ਅਤੇ ਸਰਕਾਰੀ ਪੰਪਾਂ ਦੇ ਰੇਟਾਂ ਵਿੱਚ ਵੱਡਾ ਅੰਤਰ ਪੈਦਾ ਹੋ ਗਿਆ ਹੈ।

ਮੌਜੂਦਾ ਰੇਟਾਂ ਦੀ ਗੱਲ ਕਰੀਏ ਤਾਂ ਰਾਜਧਾਨੀ ਦਿੱਲੀ ਵਿੱਚ ਸਰਕਾਰੀ ਪੰਪਾਂ 'ਤੇ ਪੈਟਰੋਲ 102.12 ਰੁਪਏ ਅਤੇ ਡੀਜ਼ਲ 95.20 ਰੁਪਏ ਪ੍ਰਤੀ ਲੀਟਰ ਦੇ ਭਾਅ 'ਤੇ ਉਪਲਬਧ ਹੈ, ਜਦੋਂ ਕਿ ਮੁੰਬਈ ਵਿੱਚ ਪੈਟਰੋਲ 111.21 ਰੁਪਏ ਅਤੇ ਡੀਜ਼ਲ 97.83 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਇਸ ਨਾਲ ਸਾਫ਼ ਹੁੰਦਾ ਹੈ ਕਿ ਹੋਰਨਾਂ ਮਹਾਨਗਰਾਂ ਦੇ ਮੁਕਾਬਲੇ ਰਾਸ਼ਟਰੀ ਰਾਜਧਾਨੀ ਵਿੱਚ ਈਂਧਨ ਦੇ ਭਾਅ ਅਜੇ ਵੀ ਘੱਟ ਬਣੇ ਹੋਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.