ਤਾਜਾ ਖਬਰਾਂ
ਅਮਿਤ ਸ਼ਾਹ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਕਾਲੀ ਅਤੇ ਭਾਜਪਾ ਗਠਜੋੜ ਦੇ ਸੰਕੇਤ ਦਿੱਤੇ ਹਨ। ਬਾਦਲ ਨੇ ਕਿਹਾ ਕਿ ਅਕਾਲੀ ਦਲ ਖੇਤਰੀ ਪਾਰਟੀ ਹੈ। ਸਾਡੇ ਲਈ ਪੰਜਾਬ ਨੰਬਰ ਵਨ ਹੈ। ਸਰਕਾਰ ਆਵੇ ਜਾਂ ਨਾ ਆਵੇ, ਅਸੀਂ ਪੰਜਾਬੀਆਂ ਦੀ ਲੜਾਈ ਲੜਦੇ ਰਹਾਂਗੇ। ਸਾਡੇ ਲਈ 2 ਪਾਰਟੀਆਂ ਪੰਜਾਬ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਹਨ, ਇੱਕ ਕਾਂਗਰਸ ਅਤੇ ਦੂਜੀ ਆਮ ਆਦਮੀ ਪਾਰਟੀ। ਇਹਨਾਂ ਪਾਰਟੀਆਂ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ ਹੋ ਸਕਦਾ।
ਸੁਖਬੀਰ ਨੇ ਅੱਗੇ ਕਿਹਾ- ਜੋ ਵੀ ਪਾਰਟੀ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਪ੍ਰੋਗਰਾਮ ਨਾਲ ਸਹਿਮਤ ਹੈ, ਅਸੀਂ ਗਠਜੋੜ ਦੇ ਵਿਕਲਪ ਖੁੱਲ੍ਹੇ ਰੱਖੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਸੀ ਕਿ 2027 ਵਿੱਚ ਪੰਜਾਬ ਵਿੱਚ NDA ਦੀ ਸਰਕਾਰ ਬਣੇਗੀ।
Get all latest content delivered to your email a few times a month.