IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਅਮਰੀਕਾ ਵਿੱਚ ਨੈੱਟਵਰਕ ਦੀਆਂ ਤਾਰਾਂ ਟੁੱਟੀਆਂ: ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ...

ਅਮਰੀਕਾ ਵਿੱਚ ਨੈੱਟਵਰਕ ਦੀਆਂ ਤਾਰਾਂ ਟੁੱਟੀਆਂ: ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਉ ਐਫਬੀਆਈ ਦੇ ਸ਼ਿਕੰਜੇ ਵਿੱਚ

Admin User - Oct 24, 2026 12:12 PM
IMG

ਪੰਜਾਬੀ ਗਾਇਕਾਂ ਅਤੇ ਕਾਰੋਬਾਰੀਆਂ ਦੀ ਨੀਂਦ ਹਰਾਮ ਕਰਨ ਵਾਲਾ ਹਰਿਆਣਾ ਦਾ ਬਦਨਾਮ ਗੈਂਗਸਟਰ ਹਿਮਾਂਸ਼ੂ ਭਾਉ ਹੁਣ ਅਮਰੀਕੀ ਜਾਂਚ ਏਜੰਸੀ ਐਫਬੀਆਈ (FBI) ਦੇ ਹੱਥੇ ਚੜ੍ਹ ਗਿਆ ਹੈ। ਰੋਹਤਕ ਦੇ ਰਿਟੋਲੀ ਪਿੰਡ ਨਾਲ ਸਬੰਧਤ ਇਸ ਅਪਰਾਧੀ 'ਤੇ ਅਮਰੀਕਾ ਵਿੱਚ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਏਜੰਸੀਆਂ ਮੁਤਾਬਕ ਉਹ ਵਿਦੇਸ਼ਾਂ ਵਿੱਚ ਬੈਠ ਕੇ ਹੀ ਭਾਰਤ ਵਿੱਚ ਅਪਰਾਧਾਂ ਦਾ ਪੂਰਾ ਸਿਲਸਿਲਾ ਚਲਾ ਰਿਹਾ ਸੀ।


ਇਸ ਹਾਈ-ਪ੍ਰੋਫਾਈਲ ਗੈਂਗਸਟਰ 'ਤੇ ਐਲਵਿਸ਼ ਯਾਦਵ ਦੇ ਗੁਰੂਗ੍ਰਾਮ ਸਥਿਤ ਘਰ 'ਤੇ ਅਗਸਤ 2025 ਦੌਰਾਨ ਹੋਈ ਗੋਲੀਬਾਰੀ ਤੋਂ ਬਾਦ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਕਤਲ, ਅਗਵਾ ਅਤੇ ਜਬਰੀ ਵਸੂਲੀ ਦੇ 30 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।


ਹਿਮਾਂਸ਼ੂ ਭਾਉ ਨੇ ਮਹਿਜ਼ 17 ਸਾਲ ਦੀ ਉਮਰ ਵਿੱਚ ਅਪਰਾਧ ਦੀ ਦੁਨੀਆ ਵਿੱਚ ਕਦਮ ਰੱਖਿਆ ਸੀ। ਸਾਲ 2020 ਵਿੱਚ ਉਹ ਹਿਸਾਰ ਦੇ ਇੱਕ ਜੁਵੇਨਾਈਲ ਹੋਮ ਤੋਂ ਆਪਣੇ 20 ਸਾਥੀਆਂ ਸਮੇਤ ਫ਼ਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੇ ਆਪਣੇ ਵੱਖਰੇ ਸਿੰਡੀਕੇਟ ਦੀ ਨੀਂਹ ਰੱਖੀ।


ਸਾਲ 2022 ਵਿੱਚ ਉਸਨੇ ਸਿਰਫ਼ 24 ਘੰਟਿਆਂ ਦੇ ਅੰਦਰ ਹਰਿਆਣਾ ਵਿੱਚ ਤਿੰਨ ਕਤਲ ਕਰਕੇ ਸਨਸਨੀ ਫੈਲਾ ਦਿੱਤੀ ਸੀ।


ਜੂਨ 2024 ਵਿੱਚ ਦਿੱਲੀ ਦੇ ਰਾਜੌਰੀ ਗਾਰਡਨ ਸਥਿਤ ਬਰਗਰ ਕਿੰਗ ਆਊਟਲੈੱਟ 'ਤੇ ਅਮਨ ਜੂਨ ਦੇ ਕਤਲ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ 'ਤੇ ਲੈ ਕੇ ਉਹ ਰਾਸ਼ਟਰੀ ਪੱਧਰ 'ਤੇ ਸੁਰਖੀਆਂ ਵਿੱਚ ਆਇਆ ਸੀ।


ਸੂਤਰਾਂ ਮੁਤਾਬਕ ਉਹ ਨੀਰਜ ਬਵਾਨਾ ਗੈਂਗ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਕੱਟੜ ਵਿਰੋਧੀ ਹੈ।


ਜਾਲੀ ਪਾਸਪੋਰਟ ਰਾਹੀਂ ਭਾਰਤ ਤੋਂ ਫ਼ਰਾਰ ਹੋਣ ਤੋਂ ਬਾਅਦ, ਹਿਮਾਂਸ਼ੂ ਅਮਰੀਕਾ ਜਾਂ ਪੁਰਤਗਾਲ ਵਰਗੇ ਦੇਸ਼ਾਂ ਵਿੱਚ ਲੁਕਿਆ ਹੋਇਆ ਸੀ। ਉੱਥੋਂ ਉਹ ਵੱਡੇ ਕਾਰੋਬਾਰੀਆਂ, ਡਾਕਟਰਾਂ ਅਤੇ ਪ੍ਰਾਪਰਟੀ ਡੀਲਰਾਂ ਨੂੰ ਵਟਸਐਪ ਕਾਲਾਂ ਰਾਹੀਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਦਾ ਸੀ। ਜੇਕਰ ਕੋਈ ਪੈਸੇ ਦੇਣ ਤੋਂ ਇਨਕਾਰ ਕਰਦਾ, ਤਾਂ ਉਸਦੇ ਸ਼ਾਰਪ ਸ਼ੂਟਰ ਭਾਰਤ ਵਿੱਚ ਪਹੁੰਚ ਕੇ ਸੂਬੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੰਦੇ ਸਨ।


ਹਾਲ ਹੀ ਵਿੱਚ ਦਿੱਲੀ ਅਤੇ ਹਰਿਆਣਾ ਪੁਲਿਸ ਨੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਉਸਦੇ ਕਈ ਸ਼ਾਰਪ ਸ਼ੂਟਰਾਂ ਨੂੰ ਮੁਕਾਬਲੇ ਵਿੱਚ ਦਬੋਚ ਲਿਆ ਸੀ। ਹੁਣ ਮਾਸਟਰਮਾਈਂਡ ਹਿਮਾਂਸ਼ੂ ਦੀ ਅਮਰੀਕਾ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਨੇ ਉਸਨੂੰ ਭਾਰਤ ਵਾਪਸ ਲਿਆਉਣ (ਡਿਪੋਰਟ ਕਰਵਾਉਣ) ਲਈ ਕਾਨੂੰਨੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.