ਤਾਜਾ ਖਬਰਾਂ
ਕਬੂਤਰ ਦੇ ਨਾਲ ਮਿਲੀ ਅੰਗੂਠੀ, ਪਾਕਿਸਤਾਨੀ ਕਰੰਸੀ ਅਤੇ ਉਰਦੂ ਨੋਟ ਨੂੰ ਜਾਂਚ ਦੇ ਅਹਿਮ ਪਹਿਲੂ ਵਜੋਂ ਦੇਖਿਆ ਜਾ ਰਿਹਾ ਹੈ। ਪੁਲਿਸ ਅਤੇ ਖੁਫੀਆ ਏਜੰਸੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਬੂਤਰ ਕਿੱਥੋਂ ਆਇਆ ਅਤੇ ਉਸ ਦੇ ਨਾਲ ਮਿਲੀਆਂ ਚੀਜ਼ਾਂ ਦਾ ਕੀ ਮਕਸਦ ਸੀ। ਫਿਲਹਾਲ ਨੋਟ ਵਿੱਚ ਲਿਖੀ ਸਮੱਗਰੀ, ਅੰਗੂਠੀ ਦੇ ਕੋਡ ਅਤੇ ਕਬੂਤਰ ਦੇ ਮੂਲ ਸਥਾਨ ਬਾਰੇ ਕੋਈ ਅਧਿਕਾਰਤ ਖੁਲਾਸਾ ਨਹੀਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜੰਮੂ ਦੇ ਸਰਹੱਦੀ ਇਲਾਕਿਆਂ ਵਿੱਚ ਪਹਿਲਾਂ ਵੀ ਪਾਕਿਸਤਾਨ ਨਾਲ ਸਬੰਧਤ ਗੁਬਾਰੇ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹਾਲ ਹੀ ਵਿੱਚ ਖੌਰ ਖੇਤਰ ਦੇ ਪਾਲਨਵਾਲਾ ਵਿੱਚ ਇੱਕ ਸ਼ੱਕੀ ਗੁਬਾਰਾ ਮਿਲਿਆ ਸੀ, ਜਿਸ ‘ਤੇ ਪਾਕਿਸਤਾਨੀ ਏਅਰਲਾਈਨ ਪੀਆਈਏ ਦੇ ਨਿਸ਼ਾਨ ਮੌਜੂਦ ਸਨ। ਲਗਾਤਾਰ ਸਾਹਮਣੇ ਆ ਰਹੀਆਂ ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.