IMG-LOGO
ਹੋਮ ਚੰਡੀਗੜ੍ਹ: ਓਏਸਿਸ ਗਰੁੱਪ ਨੇ ਗੁਰੂਗ੍ਰਾਮ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ 'ਆਗਾਜ਼'...

ਓਏਸਿਸ ਗਰੁੱਪ ਨੇ ਗੁਰੂਗ੍ਰਾਮ ਤੋਂ ਬਾਅਦ ਚੰਡੀਗੜ੍ਹ ਵਿੱਚ ਵੀ 'ਆਗਾਜ਼' ਨੂੰ ਸਫ਼ਲਤਾਪੂਰਵਕ ਕੀਤਾ ਲਾਂਚ

Admin User - Oct 27, 2026 10:40 AM
IMG

ਗੁਰੂਗ੍ਰਾਮ ਵਿੱਚ ਮਿਲੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ, ਓਏਸਿਸ ਗਰੁੱਪ ਨੇ ਚੰਡੀਗੜ੍ਹ ਵਿੱਚ ਇੱਕ ਸਮਾਰੋਹ ਦੌਰਾਨ ਆਪਣਾ ਬ੍ਰਾਂਡ 'ਆਗਾਜ਼' ਲਾਂਚ ਕੀਤਾ। ਇਸ ਸਮਾਗਮ ਵਿੱਚ ਸ਼ਹਿਰ ਦੀਆਂ ਉੱਚੀਆਂ ਸ਼ਖ਼ਸੀਅਤਾਂ ਸਮੇਤ 500 ਤੋਂ ਵੱਧ ਮਹਿਮਾਨ ਸ਼ਾਮਿਲ ਹੋਏ। ਇਹ ਪਹਿਲਕਦਮੀ ਪ੍ਰਮੁੱਖ ਬਾਜ਼ਾਰਾਂ ਵਿੱਚ ਬ੍ਰਾਂਡ ਦੇ ਵਿਸਤਾਰ ਵੱਲ ਇੱਕ ਹੋਰ ਮਹੱਤਵਪੂਰਨ ਕਦਮ ਹੈ। ਓਏਸਿਸ ਜਿਸ ਵਿੱਚ ਭਾਰਤੀ ਕਲਾ, ਰਵਾਇਤੀ ਦਸਤਕਾਰੀ ਅਤੇ ਆਧੁਨਿਕ ਉਤਸਵਾਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।


ਸ਼ਾਮ ਨੂੰ ਸ਼ਾਂਤਨੂ ਐਂਡ ਫ਼ਰੈਂਡਜ਼ ਦੀ ਦਿਲ ਨੂੰ ਛੂਹ ਲੈਣ ਵਾਲੀ ਪੇਸ਼ਕਾਰੀ ਨੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਆਯੋਜਿਤ ਇਸ ਸਮਾਰੋਹ ਵਿੱਚ ਚੰਡੀਗੜ੍ਹ ਦੇ ਸਮਾਜਿਕ ਜਗਤ ਦੀਆਂ ਜਾਣੀਆਂ-ਪਛਾਣੀਆਂ ਹਸਤੀਆਂ ਇਕੱਠੀਆਂ ਹੋਈਆਂ ਅਤੇ ਆਪਸੀ ਸਾਂਝ ਤੇ ਏਕਤਾ ਦੀ ਭਾਵਨਾ ਦਾ ਜਸ਼ਨ ਮਨਾਇਆ।


ਓਏਸਿਸ ਗਰੁੱਪ ਦੇ ਚੇਅਰਮੈਨ ਦੀਪ ਮਲਹੋਤਰਾ ਨੇ ਕਿਹਾ, "'ਆਗਾਜ਼' ਦੀ ਨੀਂਹ ਮਜ਼ਬੂਤ ਭਾਰਤੀ ਕਦਰਾਂ-ਕੀਮਤਾਂ ਉੱਤੇ ਟਿਕੀ ਹੈ। ਸਾਡਾ ਮੰਨਣਾ ਹੈ ਕਿ ਇਸ ਦੀ ਵਧਦੀ ਹਰਮਨਪਿਆਰਤਾ ਦਾ ਆਧਾਰ ਇਸ ਦੀਆਂ ਜੜ੍ਹਾਂ ਨਾਲ ਜੁੜੀ ਪ੍ਰਮਾਣਿਕਤਾ ਅਤੇ ਇਸ ਦੀ ਪਛਾਣ ਦੇ ਪਿੱਛੇ ਦੀ ਸੋਚ ਹੈ। ਸਾਡਾ ਵਿਜ਼ਨ ਇੱਕ ਅਜਿਹਾ ਬ੍ਰਾਂਡ ਤਿਆਰ ਕਰਨਾ ਹੈ, ਜੋ ਭਾਰਤੀ ਕਲਾ ਅਤੇ ਦਸਤਕਾਰੀ ਦਾ ਜਸ਼ਨ ਮਨਾਉਣ ਦੇ ਨਾਲ-ਨਾਲ ਆਧੁਨਿਕ ਸੋਚ ਰੱਖਣ ਵਾਲੇ ਲੋਕਾਂ ਨਾਲ ਵੀ ਜੁੜ ਸਕੇ। ਚੰਡੀਗੜ੍ਹ ਵਰਗੇ ਵਿਸ਼ੇਸ਼ ਸੱਭਿਆਚਾਰਕ ਪਛਾਣ ਵਾਲੇ ਸ਼ਹਿਰ ਵਿੱਚ ਆਗਾਜ਼ ਨੂੰ ਲਾਂਚ ਕਰਨਾ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।"


ਓਏਸਿਸ ਗਰੁੱਪ ਦੇ ਡਾਇਰੈਕਟਰ ਗੌਰਵ ਮਲਹੋਤਰਾ ਅਤੇ ਗੌਤਮ ਮਲਹੋਤਰਾ ਨੇ ਕਿਹਾ, "ਮੇਕ ਇਨ ਇੰਡੀਆ ਦੀ ਭਾਵਨਾ ਸਾਡੇ ਦੇਸ਼ ਦੀ ਪ੍ਰਤਿਭਾ, ਰਚਨਾਤਮਕਤਾ ਅਤੇ ਦਸਤਕਾਰੀ ਨੂੰ ਪਛਾਣ ਦੇਣ ਨਾਲ ਜੁੜੀ ਹੈ। 'ਆਗਾਜ਼' ਭਾਰਤੀ ਕਲਾ ਅਤੇ ਦਸਤਕਾਰੀ ਨੂੰ ਆਧੁਨਿਕ ਨਜ਼ਰੀਏ ਨਾਲ ਪੇਸ਼ ਕਰਨ ਦੇ ਸਾਡੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਅਸੀਂ ਉਨ੍ਹਾਂ ਚੀਜ਼ਾਂ ਦਾ ਵੀ ਜਸ਼ਨ ਮਨਾਉਣਾ ਚਾਹੁੰਦੇ ਹਾਂ, ਜੋ ਅਸਲ ਵਿੱਚ ਸਭ ਤੋਂ ਵੱਧ ਮਾਇਨੇ ਰੱਖਦੀਆਂ ਹਨ, ਜਿਵੇਂ ਕਿ ਪਰਿਵਾਰ, ਦੋਸਤਾਂ ਅਤੇ ਆਪਣੇ ਖਾਸ ਲੋਕਾਂ ਨਾਲ ਗੁਣਵੱਤਾ ਭਰਿਆ ਸਮਾਂ ਬਿਤਾਉਣਾ। ਅਜਿਹੇ ਸਾਂਝੇ ਪਲ ਅਤੇ ਮਜ਼ਬੂਤ ਰਿਸ਼ਤੇ ਹੀ ਹਰ ਤਿਉਹਾਰ ਦੀ ਅਸਲੀ ਪਛਾਣ ਹਨ।"


ਓਏਸਿਸ ਗਰੁੱਪ ਦਾ ਲਗਾਤਾਰ ਵਧ ਰਿਹਾ ਬ੍ਰਾਂਡ ਪੋਰਟਫੋਲੀਓ ਭਾਰਤ ਦੇ ਬਦਲਦੇ ਖਪਤਕਾਰ ਬਾਜ਼ਾਰ ਵਿੱਚ ਇਸ ਦੀ ਮਜ਼ਬੂਤ ਮੌਜੂਦਗੀ ਨੂੰ ਦਰਸਾਉਂਦਾ ਹੈ। ਗਰੁੱਪ ਦੇ ਸਥਾਪਿਤ ਬ੍ਰਾਂਡਾਂ ਵਿੱਚ ਸ਼ਾਮਲ ਆਲ ਸੀਜ਼ਨਜ਼ ਦੇਸ਼ ਦੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਬ੍ਰਾਂਡਾਂ ਵਿੱਚੋਂ ਇੱਕ ਬਣ ਕੇ ਉੱਭਰਿਆ ਹੈ, ਜਿਸ ਦੀ ਵਿਕਰੀ ਦੇਸ਼ ਭਰ ਵਿੱਚ 2.5 ਕਰੋੜ ਕੇਸਾਂ ਤੋਂ ਵੱਧ ਹੋ ਚੁੱਕੀ ਹੈ। ਇਹ ਪ੍ਰਾਪਤੀ ਪ੍ਰਤੀਯੋਗੀ ਬਾਜ਼ਾਰ ਵਿੱਚ ਬ੍ਰਾਂਡ ਵਿਕਸਿਤ ਕਰਨ ਅਤੇ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ਦੇ ਖੇਤਰ ਵਿੱਚ ਗਰੁੱਪ ਦੇ ਤਜ਼ਰਬੇ ਨੂੰ ਰੇਖਾਂਕਿਤ ਕਰਦੀ ਹੈ।


ਚੰਡੀਗੜ੍ਹ ਵਿੱਚ 'ਆਗਾਜ਼' ਦੀ ਸ਼ੁਰੂਆਤ ਅਜਿਹੇ ਸਮੇਂ ਵਿੱਚ ਹੋਈ ਹੈ, ਜਦੋਂ ਤਿਉਹਾਰਾਂ ਦਾ ਮੌਸਮ ਪਰਿਵਾਰਾਂ, ਪੁਰਾਣੇ ਦੋਸਤਾਂ ਅਤੇ ਸਮਾਜਿਕ ਸਮਾਰੋਹਾਂ ਦੇ ਮਾਧਿਅਮ ਨਾਲ ਲੋਕਾਂ ਨੂੰ ਇੱਕ-ਦੂਜੇ ਦੇ ਕਰੀਬ ਲਿਆ ਰਿਹਾ ਹੈ। ਪਰੰਪਰਾਵਾਂ ਅਤੇ ਆਪਸੀ ਏਕਤਾ ਨੂੰ ਸਮਰਪਿਤ ਇਸ ਮੌਸਮ ਵਿੱਚ ਆਯੋਜਿਤ ਸਮਾਰੋਹ ਨੇ ਸਾਰਥਕ ਅਨੁਭਵਾਂ ਨੂੰ ਸੰਜੋਣ ਅਤੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਵਾਲੇ ਪਲਾਂ ਦਾ ਜਸ਼ਨ ਮਨਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ।   


ਗੁਰੂਗ੍ਰਾਮ ਤੋਂ ਚੰਡੀਗੜ੍ਹ ਤੱਕ ਆਪਣੀ ਮੌਜੂਦਗੀ ਦਾ ਵਿਸਥਾਰ ਕਰਦੇ ਹੋਏ ਓਏਸਿਸ ਗਰੁੱਪ ਦਾ 'ਆਗਾਜ਼' ਨਵੇਂ ਬਾਜ਼ਾਰਾਂ ਵਿੱਚ ਆਪਣੀ ਪਛਾਣ ਮਜ਼ਬੂਤ ਕਰ ਰਿਹਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.